ਇਕੱਠਿਆਂ 20 ਔਰਤਾਂ ਨਾਲ ਬਲਾ.ਤਕਾਰ, ਆਂਗਨਵਾੜੀ ‘ਚ ਨੌਕਰੀ ਦਿਵਾਉਣ ਲਈ ਬੁਲਾਇਆ, ਨਸ਼ੀਲਾ ਪਦਾਰਥ ਖੁਆ ਕੇ ਕੀਤਾ ਕਾਂਡ, ਵੀਡੀਓ ਬਣਾ ਕੇ…

ਇਕੱਠਿਆਂ 20 ਔਰਤਾਂ ਨਾਲ ਬਲਾ.ਤਕਾਰ, ਆਂਗਨਵਾੜੀ ‘ਚ ਨੌਕਰੀ ਦਿਵਾਉਣ ਲਈ ਬੁਲਾਇਆ, ਨਸ਼ੀਲਾ ਪਦਾਰਥ ਖੁਆ ਕੇ ਕੀਤਾ ਕਾਂਡ, ਵੀਡੀਓ ਬਣਾ ਕੇ…


ਵੀਓਪੀ ਬਿਊਰੋ, ਨੈਸ਼ਨਲ : ਆਂਗਣਵਾੜੀ ’ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਕਰੀਬ 20 ਔਰਤਾਂ ਨਾਲ ਸਮੂਹਿਕ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਜੋਧਪੁਰ ਦੇ ਪਾਲੀ ਥਾਣੇ ’ਚ ਦਰਜ ਕੀਤਾ ਗਿਆ ਹੈ। ਨਗਰ ਪ੍ਰੀਸ਼ਦ ਸਿਰੋਹੀ ਦੇ ਚੇਅਰਮੈਨ , ਸਾਬਕਾ ਕਮਿਸ਼ਨਰ ਤੇ ਇਨ੍ਹਾਂ ਦੇ ਦੋਸਤਾਂ ’ਤੇ ਸਮੂਹਿਕ ਜਬਰ ਜਨਾਹ, ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨ ਤੇ ਵੀਡੀਓ ਇੰਟਰਨੈਟ ਮੀਡੀਆ ’ਤੇ ਵਾਇਰਲ ਕਰਨ ਦੀ ਧਮਕੀ ਦੇ ਕੇ ਪੰਜ ਲੱਖ ਰੁਪਏ ਮੰਗੇ ਜਾਣ ਦੇ ਦੋਸ਼ ਲੱਗੇ ਹਨ।

ਮਾਮਲਾ ਦਰਜ ਕਰਵਾਉਣ ਵਾਲੀ ਪੀੜਤਾ ਅਨੁਸਾਰ ਉਹ ਦੋ-ਤਿੰਨ ਮਹੀਨੇ ਪਹਿਲਾਂ ਹੋਰ ਔਰਤਾਂ ਨਾਲ ਸਿਰੋਹੀ ਆਈ ਸੀ, ਜਿੱਥੇ ਉਸ ਨੇ ਨਗਰ ਪ੍ਰੀਸ਼ਦ ਚੇਅਰਮੈਨ ਤੇ ਸਾਬਕਾ ਕਮਿਸ਼ਨਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਸਾਰੀਆਂ ਔਰਤਾਂ ਨੂੰ ਆਪਣੇ ਘਰ ਰੁਕਵਾਇਆ ਤੇ ਭੋਜਨ ’ਚ ਨਸ਼ੀਲਾ ਪਦਾਰਥ ਮਿਲਾ ਦਿੱਤਾ ਗਿਆ, ਜਿਸ ਨਾਲ ਸਾਰੀਆਂ ਬੇਹੋਸ਼ ਹੋ ਗਈਆਂ। ਇਸ ਤੋਂ ਬਾਅਦ ਉਨ੍ਹਾਂ ਨਾਲ ਹੈਵਾਨੀਅਤ ਕੀਤੀ ਗਈ। ਪੁਲਿਸ ਪੜਤਾਲ ’ਚ ਲੱਗੀ ਹੋਈ ਹੈ। ਰਾਜਸਥਾਨ ਭਾਜਪਾ ਦੇ ਬੁਲਾਰੇ ਲਛਮੀਕਾਂਤ ਭਾਰਦਵਾਜ ਮੁਤਾਬਕ ਕਾਂਗਰਸੀ ਆਗੂ ਅਤੇ ਸਿਰੋਹੀ ਨਗਰ ਪ੍ਰੀਸ਼ਦ ਚੇਅਰਮੈਨ ਤੇ ਗੁਰਗਿਆਂ ਨੇ ਆਂਗਣਵਾੜੀ ’ਚ ਕੰਮ ਦਿਵਾਉਣ ਦੇ ਬਹਾਨੇ ਇਕੱਠੀਆਂ ਔਰਤਾਂ ਨਾਲ ਸਮੂਹਿਕ ਜਬਰ ਜਨਾਹ ਕੀਤਾ।

error: Content is protected !!