ਤੇਜ਼ਧਾਰ ਹਥਿਆਰ ਨਾਲ ਮਾਂ ਤੇ ਧੀ ਦੀ ਕੀਤੀ ਹੱਤਿ.ਆ, ਗ੍ਰਿਫ਼ਤਾਰੀ ਮਗਰੋਂ ਜੇਲ੍ਹ ਵਿਚ ਪੈਂਟ ਨਾਲ ਫਾਹਾ ਲੈ ਕੇ ਦੇ ਦਿੱਤੀ ਜਾਨ

ਤੇਜ਼ਧਾਰ ਹਥਿਆਰ ਨਾਲ ਮਾਂ ਤੇ ਧੀ ਦੀ ਕੀਤੀ ਹੱਤਿ.ਆ, ਗ੍ਰਿਫ਼ਤਾਰੀ ਮਗਰੋਂ ਜੇਲ੍ਹ ਵਿਚ ਪੈਂਟ ਨਾਲ ਫਾਹਾ ਲੈ ਕੇ ਦੇ ਦਿੱਤੀ ਜਾਨ

ਵੀਓਪੀ ਬਿਊਰੋ, ਨੈਸ਼ਨਲ- ਜੰਮੂ ਦੀ ਅਮਫਾਲਾ ਜ਼ਿਲ੍ਹਾ ਜੇਲ੍ਹ ਵਿੱਚ ਇੱਕ ਕੈਦੀ ਨੇ ਆਪਣੀ ਪੈਂਟ ਨਾਲ ਫਾ.ਹਾ ਲੈ ਕੇ ਖੁਦ.ਕੁਸ਼ੀ ਕਰ ਲਈ। ਮਿ੍ਤਕ ਕੈਦੀ ‘ਤੇ ਆਪਣੀ ਮਾਂ ਅਤੇ ਮਾਸੂਮ ਧੀ ਦੇ ਕ.ਤ.ਲ ਦਾ ਦੋਸ਼ ਸੀ। ਪੁਲਿਸ ਨੇ ਉਸ ਨੂੰ ਚਾਰ ਮਹੀਨੇ ਪਹਿਲਾਂ ਦੋਹਰੇ ਕ.ਤ.ਲ ਦੇ ਦੋ.ਸ਼ ਹੇਠ ਗ੍ਰਿਫ਼.ਤਾਰ ਕੀਤਾ ਸੀ।
ਬੁੱਧਵਾਰ ਨੂੰ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਜੇਲ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਸਾਲ ਅਕਤੂਬਰ ਵਿਚ ਆਪਣੀ ਮਾਂ ਅਤੇ ਮਾਸੂਮ ਧੀ ਦੇ ਕ.ਤ.ਲ ਦੇ ਮੁਕੱਦਮੇ ਦਾ ਸਾਹਮਣਾ ਕਰ ਰਹੇ ਇਕ ਵਿਅਕਤੀ ਨੇ ਜ਼ਿਲ੍ਹਾ ਜੇਲ੍ਹ ਦੇ ਅੰਦਰ ਖੁਦ.ਕੁਸ਼ੀ ਕਰ ਲਈ ਹੈ।

ਅਧਿਕਾਰੀਆਂ ਨੇ ਪੀਟੀਆਈ ਨੂੰ ਦੱਸਿਆ ਕਿ ਮ੍ਰਿਤਕ ਕੈਦੀ ਦੀ ਪਛਾਣ 37 ਸਾਲਾ ਜਗਦੇਵ ਸਿੰਘ ਉਰਫ ਮਾਈਕਲ ਵਜੋਂ ਹੋਈ ਹੈ। ਮੰਗਲਵਾਰ ਸ਼ਾਮ ਨੂੰ ਉਸ ਦੀ ਲਾ.ਸ਼ ਅਮਫਾਲਾ ਜਿਲ੍ਹਾ ਜੇਲ੍ਹ ਵਿੱਚ ਉਸ ਦੀ ਕੋਠੜੀ ਦੇ ਅੰਦਰ ਪੇਂਟ ਦੇ ਬਣੇ ਫਾਹੇ ਨਾਲ ਲਟਕਦੀ ਮਿਲੀ। ਇਲਜ਼ਾਮ ਹੈ ਕਿ ਜਗਦੇਵ ਸਿੰਘ ਉਰਫ ਮਾਈਕਲ ਨੇ ਪਿਛਲੇ ਸਾਲ 31 ਅਕਤੂਬਰ ਨੂੰ ਜੰਮੂ ਦੇ ਬਾਹਰਵਾਰ ਬਿਸ਼ਨਾ ਦੇ ਪਿੰਡ ਮੋਰਚਾਪੁਰ ਵਿੱਚ ਆਪਣੇ ਘਰ ਵਿੱਚ ਆਪਣੀ 60 ਸਾਲਾ ਮਾਂ ਕਮਲਾ ਦੇਵੀ ਅਤੇ ਤਿੰਨ ਮਹੀਨੇ ਦੀ ਧੀ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਸੀ। ਜਿਸ ਵਿੱਚ ਦੋਵਾਂ ਦੀ ਜਾਨ ਚਲੀ ਗਈ।

error: Content is protected !!