ਸੋਸ਼ਲ ਮੀਡੀਆ ਉਤੇ ਡਾਲਰਾਂ ਦੀ ਪੇਸ਼ਕਸ਼, ਕੁੜੀ ਨੇ ਬੈਸਟ ਫਰੈਂਡ ਦੇ ਸਿਰ ਵਿਚ ਮਾਰ ਦਿੱਤੀ ਗੋ.ਲ਼ੀ

ਸੋਸ਼ਲ ਮੀਡੀਆ ਉਤੇ ਡਾਲਰਾਂ ਦੀ ਪੇਸ਼ਕਸ਼, ਕੁੜੀ ਨੇ ਬੈਸਟ ਫਰੈਂਡ ਦੇ ਸਿਰ ਵਿਚ ਮਾਰ ਦਿੱਤੀ ਗੋ.ਲ਼ੀ

ਅਲਾਸਕਾ (ਵੀਓਪੀ ਬਿਊਰੋ)-ਅਮਰੀਕਾ ‘ਚ ਇਕ ਕੁੜੀ ਨੂੰ ਸੋਸ਼ਲ ਮੀਡੀਆ ‘ਤੇ ਇਕ ਵਿਅਕਤੀ ਤੋਂ 9 ਮਿਲੀਅਨ ਡਾਲਰ ਦੀ ਪੇਸ਼ਕਸ਼ ਮਿਲਣ ਮਗਰੋਂ ਆਪਣੀ ਸਭ ਤੋਂ ਚੰਗੀ ਦੋਸਤ ਦਾ ਕ.ਤ.ਲ ਕਰਨ ਦੇ ਦੋਸ਼ ਵਿਚ 99 ਸਾਲ ਦੀ ਸਜ਼ਾ ਸੁਣਾਈ ਗਈ ਹੈ। ਨਿਊਯਾਰਕ ਪੋਸਟ ਮੁਤਾਬਕ 23 ਸਾਲਾ ਡੇਨਾਲੀ ਬ੍ਰੇਮਰ ਨੇ ਫਰਵਰੀ 2023 ਵਿੱਚ ਫਰਸਟ-ਡਿਗਰੀ ਕ.ਤ.ਲ ਲਈ ਦੋਸ਼ ਕਬੂਲ ਕੀਤਾ ਸੀ ਅਤੇ ਮੰਨਿਆ ਕਿ ਉਸ ਨੇ 2 ਜੂਨ 2019 ਨੂੰ 19 ਸਾਲਾ ਸਿੰਥੀਆ ਹਾਫਮੈਨ ਦਾ ਕ.ਤ.ਲ ਕੀਤਾ ਸੀ। ਅਲਾਸਕਾ ਦੇ ਕਾਨੂੰਨ ਵਿਭਾਗ ਨੇ ਇੱਕ ਬਿਆਨ ਜਾਰੀ ਕਰ ਕੇ ਦੱਸਿਆ ਕਿ ਕੁੜੀ ਨੂੰ ਸੋਮਵਾਰ ਨੂੰ ਪੈਸਿਆਂ ਬਦਲੇ ਕ.ਤ.ਲ ਲਈ 99 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ।

ਨਿਊਯਾਰਕ ਪੋਸਟ ਨੇ ਰਿਪੋਰਟ ਮੁਤਾਬਕ ਬ੍ਰੇਹਮਰ 18 ਸਾਲ ਦੀ ਸੀ ਜਦੋਂ ਉਸ ਨੂੰ ਅਤੇ ਦੋ ਹੋਰ ਕਿਸ਼ੋਰਾਂ ਨੂੰ 21 ਸਾਲਾ ਡੈਰਿਨ ਸ਼ਿਲਮਿਲਰ ਦੁਆਰਾ ਆਨਲਾਈਨ ਫਸਾਇਆ ਗਿਆ ਸੀ, ਜਿਸ ਨੇ “ਟਾਇਲਰ” ਨਾਂ ਨਾਲ ਜਾਅਲੀ ਆਈ.ਡੀ. ਬਣਾਈ ਗਈ ਸੀ ਅਤੇ ਖ਼ੁਦ ਨੂੰ ਕਰੋੜਪਤੀ ਦੱਸਦੇ ਹੋਏ ਉਨ੍ਹਾਂ ਨੂੰ ਜਿਨਸੀ ਸ਼ੋਸ਼ਣ ਕਰਨ ਅਤੇ ਹੌਫਮੈਨ ਨੂੰ ਮਾਰਨ ਲਈ ਉਕਸਾਇਆ। ਸ਼ਿਲਮਿਲਰ ਨੇ “ਅਲਾਸਕਾ ਵਿੱਚ ਕਿਸੇ ਦਾ ਬਲਾ.ਤਕਾਰ ਅਤੇ ਕ.ਤ.ਲ ਕਰਨ” ਲਈ 9 ਮਿਲੀਅਨ ਡਾਲਰ ਦੀ ਪੇਸ਼ਕਸ਼ ਕੀਤੀ ਸੀ ਅਤੇ ਕਿਸ਼ੋਰਾਂ ਨੂੰ ਅਪਰਾਧ ਨੂੰ ਅੰਜਾਮ ਦਿੰਦੇ ਸਮੇਂ ਦੀਆਂ ਫੋਟੋਆਂ ਅਤੇ ਵੀਡੀਓ ਭੇਜਣ ਲਈ ਕਿਹਾ ਸੀ। ਰਿਪੋਰਟ ਮੁਤਾਬਕ ਬ੍ਰੇਹਮਰ ਅਤੇ ਉਸ ਦੇ ਕਥਿਤ ਸਾਥੀਆਂ ਨੇ ਹਾਫਮੈਨ ਨੂੰ ਚੁਗਿਆਕ ਵਿੱਚ ਥੰਡਰਬਰਡ ਫਾਲਸ ਵਿਚ ਲਿਜਾਣ ਦਾ ਲਾਲਚ ਦਿੱਤਾ, ਜਿੱਥੇ ਹੌਫਮੈਨ ਦੇ ਸਿਰ ਦੇ ਪਿਛਲੇ ਹਿੱਸੇ ਵਿੱਚ ਗੋ.ਲੀ ਮਾਰ ਦਿੱਤੀ ਗਈ। ਹੌਫਮੈਨ ਬ੍ਰੇਹਮਰ ਨੂੰ ਆਪਣਾ “ਸਭ ਤੋਂ ਵਧੀਆ ਦੋਸਤ” ਮੰਨਦੀ ਸੀ। ਅਧਿਕਾਰੀਆਂ ਨੇ ਕਿਹਾ ਕਿ ਬ੍ਰੇਹਮਰ ਅਤੇ ਉਸਦੇ ਕਥਿਤ ਸਾਥੀਆਂ ਨੇ ਹੌਫਮੈਨ ਦੀ ਲਾ.ਸ਼ ਨੂੰ ਏਕਲੁਤਨਾ ਨਦੀ ਵਿੱਚ ਸੁੱਟਣ ਤੋਂ ਪਹਿਲਾਂ ਸ਼ਿਲਮਿਲਰ ਨੂੰ ਕਈ ਸਨੈਪਚੈਟ ਵੀਡੀਓ ਅਤੇ ਤਸਵੀਰਾਂ ਭੇਜੀਆਂ। ਇਸ ਤੋਂ ਪਹਿਲਾਂ, ਜਨਵਰੀ ਵਿੱਚ ਸ਼ਿਲਮਿਲਰ ਨੂੰ ਵੀ ਅਲਾਸਕਾ ਹਵਾਲੇ ਕੀਤੇ ਜਾਣ ਤੋਂ ਬਾਅਦ 99 ਸਾਲ ਦੀ ਸਜ਼ਾ ਸੁਣਾਈ ਗਈ ਸੀ। ਕੇਡੇਨ ਮੈਕਿੰਟੋਸ਼, ਜੋ ਉਸ ਸਮੇਂ 16 ਸਾਲਾਂ ਦਾ ਸੀ, ‘ਤੇ ਹੌਫਮੈਨ ਦੇ ਸਿਰ ਵਿੱਚ ਕਥਿਤ ਤੌਰ ‘ਤੇ ਗੋਲੀ ਮਾਰਨ ਲਈ ਕਤਲ ਦਾ ਦੋਸ਼ ਲਗਾਇਆ ਗਿਆ ਸੀ। ਹਾਲਾਂਕਿ, ਉਸ ਦੀ ਸੁਣਵਾਈ ਲੰਬਿਤ ਹੈ। ਇਸ ਤੋਂ ਇਲਾਵਾ, ਇਸ ਕੇਸ ਵਿਚ ਸ਼ਾਮਲ ਇਕ ਹੋਰ ਵਿਅਕਤੀ, ਕੈਲੇਬ ਲੀਲੈਂਡ ਨੇ ਨਵੰਬਰ ਵਿਚ ਦੂਜੇ ਦਰਜੇ ਦੇ ਕਤਲ ਦਾ ਦੋਸ਼ ਮੰਨਿਆ। ਨਿਊਯਾਰਕ ਪੋਸਟ ਅਨੁਸਾਰ, ਉਸ ਨੂੰ ਇਸ ਸਾਲ 10 ਜੂਨ ਨੂੰ ਸਜ਼ਾ ਸੁਣਾਈ ਜਾਵੇਗੀ।

error: Content is protected !!