ਕਿਸਾਨ ਅੰਦੋਲਨ ਨੇ ਫੇਰਿਆ ਅਕਾਲੀ ਦਲ ਦੀਆਂ ਉਮੀਦਾਂ ‘ਤੇ ਪਾਣੀ, ਭਾਜਪਾ ਨਾਲ ਗੱਠਜੋੜ ਲਟਕਿਆ, ਬਸਪਾ ਨੇ ਵੀ ਖਿੱਚਿਆ ਹੱਥ

ਕਿਸਾਨ ਅੰਦੋਲਨ ਨੇ ਫੇਰਿਆ ਅਕਾਲੀ ਦਲ ਦੀਆਂ ਉਮੀਦਾਂ ‘ਤੇ ਪਾਣੀ, ਭਾਜਪਾ ਨਾਲ ਗੱਠਜੋੜ ਲਟਕਿਆ, ਬਸਪਾ ਨੇ ਵੀ ਖਿੱਚਿਆ ਹੱਥ


ਚੰਡੀਗੜ੍ਹ/ਜਲੰਧਰ (ਵੀਓਪੀ ਬਿਊਰੋ) ਪਹਿਲੇ ਕਿਸਾਨ ਅੰਦੋਲਨ ਦੌਰਾਨ ਭਾਜਪਾ ਨਾਲੋਂ ਨਾਤਾ ਤੋੜ ਚੁੱਕੀ ਸ਼੍ਰੋਮਣੀ ਅਕਾਲੀ ਦਲ, ਇਸ ਵਾਰ ਫਿਰ ਮੁਸੀਬਤ ‘ਚ ਫਸ ਗਈ ਹੈ। ਇਸ ਸਮੇਂ ਫਿਰ ਤੋਂ ਕਿਸਾਨ ਅੰਦੋਲਨ ਸ਼ੁਰੂ ਹੋਣ ਕਾਰਨ ਅਕਾਲੀ ਦਲ ਦੀਆਂ ਭਾਜਪਾ ਨਾਲ ਗੱਠਜੋੜ ਦੀਆਂ ਉਮੀਦਾਂ ਨੂੰ ਫਿਰ ਤੋਂ ਝਟਕਾ ਲੱਗ ਗਿਆ ਹੈ।

ਕਰੀਬ 4 ਸਾਲਾਂ ਬਾਅਦ ਮੁੜ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਦੂਰੀਆਂ ਘਟ ਗਈਆਂ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਦੋਵਾਂ ਵਿਚਾਲੇ ਸਮਝੌਤਾ ਹੋਣ ਦੀ ਮੁਕੰਮਲ ਰੂਪ-ਰੇਖਾ ਅੰਤਿਮ ਪੜਾਅ ‘ਤੇ ਹੈ ਜਦੋਂ ਕਿਸਾਨਾਂ ਨੇ ਮੁੜ ਅਕਾਲੀ ਦਲ ਅਤੇ ਭਾਜਪਾ ਦੇ ਖਿਲਾਫ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ।

ਜਿੱਥੇ ਅਕਾਲੀ ਦਲ ਨੂੰ ਆਪਣੀ ਪੰਜਾਬ ਬਚਾਓ ਯਾਤਰਾ ਨੂੰ ਰੋਕਣਾ ਪਿਆ ਹੈ, ਉੱਥੇ ਹੀ ਭਾਜਪਾ ਨਾਲ ਸਮਝੌਤੇ ਬਾਰੇ ਵੀ ਚੁੱਪੀ ਧਾਰਣੀ ਪਈ ਹੈ। ਹਾਲਾਂਕਿ ਕੁਝ ਦਿਨ ਪਹਿਲਾਂ ਹੀ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਕਿਹਾ ਸੀ ਕਿ ਅਕਾਲੀ ਦਲ ਨਾਲ ਸਮਝੌਤੇ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ।

ਬਸਪਾ ਨੇ ਵੀ ਮੰਗਲਵਾਰ ਨੂੰ ਅਕਾਲੀ ਦਲ ਨਾਲੋਂ ਸਮਝੌਤਾ ਤੋੜ ਦਿੱਤਾ ਸੀ ਕਿਉਂਕਿ ਕਿਸਾਨ ਅੰਦੋਲਨ ਸ਼ੁਰੂ ਹੋਣ ‘ਤੇ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਸਮਝੌਤੇ ‘ਤੇ ਅਜੇ ਰਸਮੀ ਤੌਰ ‘ਤੇ ਮੋਹਰ ਲੱਗਣੀ ਬਾਕੀ ਸੀ।

error: Content is protected !!