ਟਰੇਨਰ ਦੀ ਵਧੀਆ ਬਣੀ ਬਾਡੀ ਤੋਂ ਸੜਨ ਲੱਗੇ ਜਿਮ ਵਿਚ ਵਰਕਾਊਟ ਕਰਨ ਆਉਣ ਵਾਲੇ, ਤੇਜ਼ਧਾਰ ਹਥਿਆਰ ਨਾਲ ਸਿਰ ਉਤੇ ਹਮਲਾ ਕਰ ਕੇ ਕਰ ਦਿੱਤੀ ਹੱਤਿ.ਆ; ਮਦਦ ਨਾ ਬੁਲਾ ਲਵੇ, ਖੋਹ ਲਿਆ ਆਈਫੋਨ

ਟਰੇਨਰ ਦੀ ਵਧੀਆ ਬਣੀ ਬਾਡੀ ਤੋਂ ਸੜਨ ਲੱਗੇ ਜਿਮ ਵਿਚ ਵਰਕਾਊਟ ਕਰਨ ਆਉਣ ਵਾਲੇ, ਤੇਜ਼ਧਾਰ ਹਥਿਆਰ ਨਾਲ ਸਿਰ ਉਤੇ ਹਮਲਾ ਕਰ ਕੇ ਕਰ ਦਿੱਤੀ ਹੱਤਿ.ਆ; ਮਦਦ ਨਾ ਬੁਲਾ ਲਵੇ, ਖੋਹ ਲਿਆ ਆਈਫੋਨ


ਵੀਓਪੀ ਬਿਊਰੋ, ਨਾਭਾ- ਨਾਭਾ ਦੀ ਜੈਮਲ ਕਾਲੋਨੀ ਵਾਸੀ ਜਿਮ ਟਰੇਨਰ ਦੀ ਹੱਤਿ.ਆ ਕਰ ਦਿੱਤੀ ਗਈ ਹੈ। ਉਹ ਵੀ ਸਿਰਫ਼ ਇਸ ਲਈ ਕਿਉ੍ਂਕਿ ਜਿਮ ਟਰੇਨਰ ਦੀ ਬਾਡੀ ਬਹੁਤ ਵਧੀਆ ਬਣ ਗਈ। ਨੌਜਵਾਨ ਦੀ ਵਧੀਆ ਬਣੀ ਬਾਡੀ ਵੇਖ ਸੜਦੇ ਉਸ ਦੀ ਜਿਮ ਵਿਚ ਹੀ ਵਰਕਆਊਟ ਕਰਨ ਆਉਣ ਵਾਲੇ ਮੁਲਜ਼ਮਾਂ ਨੇ ਉਸ ਨੂੰ ਘੇਰ ਕੇ ਕੁੱਟਿਆ। 10 ਦਿਨਾਂ ਬਾਅਦ ਇਲਾਜ ਦੌਰਾਨ ਉਸ ਦੀ ਮੌ.ਤ ਹੋ ਗਈ।


ਮ੍ਰਿਤਕ ਦੀ ਪਛਾਣ ਨਾਭਾ ਦੀ ਜੈਮਲ ਕਾਲੋਨੀ ਵਾਸੀ ਹਰਪ੍ਰੀਤ ਸਿੰਘ (25) ਵਜੋਂ ਹੋਈ ਹੈ। ਪੁਲਿਸ ਨੇ ਇਸ ਕੇਸ ਵਿਚ ਪਹਿਲਾਂ 4 ਮੁਲਜ਼ਮਾਂ ਖਿ਼ਲਾਫ਼ ਕੁੱਟਮਾਰ ਦਾ ਮਾਮਲਾ ਦਰਜ ਕੀਤਾ ਸੀ ਪਰ ਉਨ੍ਹਾਂ ਉਤੇ ਕਤਲ ਦੀਆਂ ਧਾਰਾਵਾਂ ਜੋੜ ਦਿੱਤੀਆਂ ਹਨ। ਹਮਲੇ ਦੌਰਾਨ ਹਰਪ੍ਰੀਤ ਦੇ ਸਿਰ ਵਿਚ 42 ਟਾਂਕੇ ਲੱਗੇ ਸਨ। ਉਹ ਕੋਮਾ ਵਿਚ ਚਲ ਰਿਹਾ ਸੀ।
ਸ਼ਿਕਾਇਤਕਰਤਾ ਸੁਰਜੀਤ ਕੌਰ ਵਾਸੀ ਜੈਮਲ ਸਿੰਘ ਕਾਲੋਨੀ ਨਾਭਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤ ਹਰਪ੍ਰੀਤ ਕਈ ਸਾਲਾਂ ਤੋਂ ਜਿਮ ਜਾਂਦਾ ਸੀ। ਇਸ ਕਾਰਨ ਉਸ ਦੀ ਬਾਡੀ ਕਾਫੀ ਵਧੀਆ ਬਣ ਗਈ ਸੀ। ਜਿਮ ਆਉਣ ਵਾਲੇ ਲੋਕ ਉਸ ਕੋਲੋਂ ਟਰੇਨਿੰਗ ਲੈਂਦੇ ਸਨ। ਉਸ ਦੀ ਡਾਈਟ ਬਾਰੇ ਅਕਸਰ ਪੁੱਛਦੇ ਸਨ। ਮੁਲਜ਼ਮ ਬਲਵਿੰਦਰ ਸਿੰਘ ਵੀ ਉਸੇ ਜਿਮ ਵਿਚ ਆਉਂਦਾ ਸੀ।

ਉਹ ਹਰਪ੍ਰੀਤ ਦੀ ਬਾਡੀ ਵੇਖ ਕੇ ਸੜਨ ਲੱਗਾ ਸੀ। ਇਸੇ ਰੰਜਿਸ਼ ਵਿਚ ਮੁਲਜ਼ਮ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ 10 ਫਰਵਰੀ ਦੀ ਸ਼ਾਮ 7 ਵਜੇ ਹਰਪ੍ਰੀਤ ਉਤੇ ਹਮਲਾ ਕੀਤਾ। ਮੁਲਜ਼ਮ ਬਲਵਿੰਦਰ ਸਿੰਘ ਨੇ ਹਰਪ੍ਰੀਤ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ। ਉਸ ਦਾ ਆਈਫੋਨ ਖੋਹ ਲਿਆ ਤਾਂ ਜੋ ਉਹ ਮਦਦ ਨਾ ਬੁਲਾ ਸਕੇ।
ਥਾਣਾ ਕੋਤਵਾਲੀ ਨਾਭਾ ਪੁਲਿਸ ਸਟੇਸ਼ਨ ਵਿਚ ਸੁਰਜੀਤ ਕੌਰ ਦੇ ਸਟੇਟਮੈਂਟ ਦੇ ਆਧਾਰ ਉਤੇ ਮੁਲਜ਼ਮ ਬਲਵਿੰਦਰ ਸਿੰਘ ਵਾਸੀ ਪਿੰਡ ਜੋਲੀਆ ਹਾਲ ਵਾਸੀ ਹੀਰਾ ਮਹਿਲ, ਸੋਨੀ ਸੈਂਸੀ ਵਾਸੀ ਖੇੜੀ ਗੋੜੀਆ, ਸਿਕੰਦਰ ਵਾਸੀ ਬੋਡਾ ਕਲਾਂ। ਠੁੱਲੀ ਵਾਸੀ ਰਾਮਗੜ੍ਹ ਤੇ ਕੁਝ ਅਣਪਛਾਤੇ ਸਾਥੀਆਂ ਦੇ ਖ਼ਿਲਾਫ਼ ਕ.ਤ.ਲ ਦਾ ਕੇਸ ਦਰਜ ਕੀਤਾ ਗਿਆ ਹੈ।

error: Content is protected !!