ਖਨੌਰੀ ਬਾਰਡਰ ਉਤੇ ਨੌਜਵਾਨ ਕਿਸਾਨ ਦੀ ਮੌ.ਤ ਤੋਂ ਭੜਕੇ ਕਿਸਾਨ, ਜਲੰਧਰ-ਦਿੱਲੀ ਹਾਈਵੇ ਕੀਤਾ ਜਾਮ, ਸ਼ੁਭਕਰਨ ਦੇ ਪੋਸਟਰ ਹਥਾਂ ਵਿਚ ਫੜ ਪ੍ਰਗਟਾਇਆ ਰੋਸ

ਖਨੌਰੀ ਬਾਰਡਰ ਉਤੇ ਨੌਜਵਾਨ ਕਿਸਾਨ ਦੀ ਮੌ.ਤ ਤੋਂ ਭੜਕੇ ਕਿਸਾਨ, ਜਲੰਧਰ-ਦਿੱਲੀ ਹਾਈਵੇ ਕੀਤਾ ਜਾਮ, ਸ਼ੁਭਕਰਨ ਦੇ ਪੋਸਟਰ ਹਥਾਂ ਵਿਚ ਫੜ ਪ੍ਰਗਟਾਇਆ ਰੋਸ

ਜਲੰਧਰ/ਲੁਧਿਆਣਾ (ਵੀਓਪੀ ਬਿਊਰੋ)-ਖਨੌਰੀ ਬਾਰਡਰ ‘ਤੇ 21 ਸਾਲਾ ਨੌਜਵਾਨ ਕਿਸਾਨ ਸ਼ੁਭਕਰਨ ਦੀ ਮੌ.ਤ ਤੋਂ ਬਾਅਦ ਕਿਸਾਨ ਭੜਕ ਗਏ ਹਨ। ਸ਼ੁਭਕਰਨ ਦੀ ਮੌਤ ਤੋਂ ਬਾਅਦ ਕਿਸਾਨਾਂ ਨੇ ਪੰਜਾਬ ਦਾ ਸਭ ਤੋਂ ਵੱਡਾ ਹਾਈਵੇ ਜਾਮ ਕਰ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਖਨੌਰੀ ਵਿਚ ਹੋਈ ਨੌਜਵਾਨ ਕਿਸਾਨ ਦੀ ਮੌ.ਤ ਦੇ ਰੋਸ ਵਜੋਂ ਜਲੰਧਰ-ਦਿੱਲੀ ਨੈਸ਼ਨਲ ਹਾਈਵੇ 11 ਤੋਂ 2 ਵਜੇ ਤੱਕ ਜਾਮ ਕਰ ਦਿੱਤਾ ਗਿਆ ਹੈ। ਕਿਸਾਨਾਂ ਵਿਚ ਭਾਰੀ ਰੋਸ ਨਜ਼ਰ ਆ ਰਿਹਾ ਹੈ। ਸੜਕਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਬੈਰੀਕੇਡਿੰਗ ਕੀਤੀ ਗਈ ਹੈ। ਸ਼ੁਭਕਰਨ ਦੇ ਕਿਸਾਨਾਂ ਨੇ ਹੱਥਾਂ ਵਿਚ ਪੋਸਟਰ ਫੜੇ ਹੋਏ ਹਨ, ਜਿਨ੍ਹਾਂ ‘ਤੇ ਸ਼ੁਭਕਰਨ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ ਲਿਖਿਆ ਹੋਇਆ ਹੈ ਅਤੇ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ। ਵੱਡੀ ਗਿਣਤੀ ਵਿਚ ਕਿਸਾਨ ਝੰਡੀਆਂ ਲੈ ਕੇ ਇਥੇ ਪਹੁੰਚੇ ਹਨ। ਕਿਸਾਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਹਰਿਆਣਾ ਪੁਲਿਸ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ। ਉਥੇ ਹੀ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਵੇਖਦੇ ਹੋਏ ਪੁਲਿਸ ਵੱਲੋਂ ਯਾਤਰੀਆਂ ਦੀ ਸਹੂਲਤ ਲਈ ਰੂਟਾਂ ਨੂੰ ਡਾਇਵਰਜ਼ਨ ਦਿੱਤੀ ਗਈ ਹੈ। ਪੁਲਿਸ ਨੇ ਫਿਲੌਰ ਤੋਂ ਨੂਰਮਹਿਲ ਅਤੇ ਫਿਲੌਰ ਤੋਂ ਨਵਾਂਸ਼ਹਿਰ ਵੱਲ ਰਸਤੇ ਨੂੰ ਡਾਇਵਰਜ਼ਨ ਦਿੱਤੀ ਗਈ ਹੈ।

ਜਲੰਧਰ ਤੋਂ ਲੁਧਿਆਣਾ ਜਾਣ ਵਾਲੇ ਲੋਕ ਨਵਾਂਸ਼ਹਿਰ ਤੇ ਰਾਹੋਂ ਵੱਲ ਨੂੰ ਡਾਇਵਰਜ਼ਨ ਦਿੱਤੀ ਗਈ ਹੈ। ਅੰਮ੍ਰਿਤਸਰ ਜਾਣ ਵਾਲੇ ਲੋਕਾਂ ਨੂੰ ਲਾਡੋਵਾਲ ਰਾਹੀਂ ਭੇਜਿਆ ਜਾ ਰਿਹਾ ਹੈ। ਇਨ੍ਹਾਂ ਰੂਟਾਂ ਦੀ ਆਮ ਜਨਤਾ ਵਰਤੋਂ ਕਰ ਸਕਦੀ ਹੈ ਅਤੇ ਆਪਣੀ ਮੰਜ਼ਿਲ ਤਕ ਲੋਕ ਪਹੁੰਚ ਸਕਦੇ ਹਨ। ਇਸ ਸਬੰਧੀ ਗੱਲਬਾਤ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਭਾਰਸਿੰਘਪੁਰਾ ਨੇ ਦੱਸਿਆ ਸੀ ਕਿ ਜਥੇਬੰਦੀ ਵੱਲੋਂ ਨੈਸ਼ਨਲ ਹਾਈਵੇ ਜਾਮ ਕਰਨ ਦਾ ਪ੍ਰੋਗਰਾਮ ਦਿੱਤਾ ਗਿਆ ਹੈ। ਪਹਿਲਾਂ 10 ਤੋਂ 4 ਵਜੇ ਤਕ ਹਾਈਵੇ ਜਾਮ ਕੀਤੇ ਜਾਣੇ ਸਨ ਪਰ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਵੇਖਦੇ ਹੋਏ ਇਹ ਸਮਾਂ ਹੁਣ 11 ਵਜੇ ਤੋਂ 2 ਵਜੇ ਤੱਕ ਕੀਤਾ ਗਿਆ। ਫਿਲੌਰ ਦੇ ਸਤਲੁਜ ਪੁਲ ਨੇੜੇ ਗਊਸ਼ਾਲਾ ਦੇ ਸਾਹਮਣੇ ਹਾਈਵੇ ਜਾਮ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਕਿਸਾਨ ਜਥੇਬੰਦੀਆਂ ਵੱਲੋਂ ਬੀਤੇ ਦਿਨ ਦਿੱਲੀ ਕੂਚ ਕੀਤੇ ਜਾਣ ਦੇ ਐਲਾਨ ਦਰਮਿਆਨ ਅੱਗੇ ਵਧੇ ਕਿਸਾਨਾਂ ’ਤੇ ਚਲਾਈ ਗਈ ਗੋ.ਲ਼ੀ ਦੌਰਾਨ ਇਕ ਨੌਜਵਾਨ ਸ਼ੁਭਕਰਨ ਸਿੰਘ ਦੀ ਮੌ.ਤ ਹੋ ਗਈ ਸੀ। ਉਕਤ ਨੌਜਵਾਨ ਬਠਿੰਡਾ ਦੇ ਪਿੰਡ ਬੱਲੋ ਦਾ ਰਹਿਣ ਵਾਲਾ ਸੀ। ਉਹ ਸਿਰਫ਼ ਤਿੰਨ ਏਕੜ ਜ਼ਮੀਨ ਦਾ ਮਾਲਕ ਸੀ। ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਤਿੰਨ-ਚਾਰ ਦਿਨ ਪਹਿਲਾਂ ਹੀ ਕਿਸਾਨ ਅੰਦੋਲਨ ਵਿਚ ਖਨੌਰੀ ਪੰਜਾਬ-ਹਰਿਆਣਾ ਬਾਰਡਰ ’ਤੇ ਗਿਆ ਸੀ। ਮ੍ਰਿਤਕ ਨੌਜਵਾਨ ਦੋ ਭੈਣਾਂ ਦਾ ਇਕਲੌਤਾ ਭਰਾ ਸੀ।

error: Content is protected !!