ਮਸ਼ਹੂਰ ਮਾਡਲ ਨੇ ਕਰ ਲਈ ਖ਼ੁ.ਦ.ਕੁਸ਼ੀ, ਮੁਸ਼ਕਲਾਂ ਵਿਚ ਫਸਿਆ ਆਈਪੀਐਲ ਵਿਚ ਧਮਾਲਾਂ ਪਾਉਣ ਵਾਲਾ ਇਹ ਕ੍ਰਿਕਟਰ

ਮਸ਼ਹੂਰ ਮਾਡਲ ਨੇ ਕਰ ਲਈ ਖ਼ੁ.ਦ.ਕੁਸ਼ੀ, ਮੁਸ਼ਕਲਾਂ ਵਿਚ ਫਸਿਆ ਆਈਪੀਐਲ ਵਿਚ ਧਮਾਲਾਂ ਪਾਉਣ ਵਾਲਾ ਇਹ ਕ੍ਰਿਕਟਰ


ਵੀਓਪੀ ਬਿਊਰੋ, ਨੈਸ਼ਨਲ-ਇਕ ਮਸ਼ਹੂਰ ਮਾਡਲ ਵੱਲੋਂ ਖੁਦ.ਕੁਸ਼ੀ ਲਈ ਗਈ। ਇਸ ਮਾਮਲੇ ਵਿਚ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ‘ਚ ਧਮਾਲਾਂ ਪਾਉਣ ਵਾਲਾ ਇਕ ਖਿਡਾਰੀ ਮੁਸ਼ਕਲਾਂ ਨਾਲ ਘਿਰ ਗਿਆ ਹੈ। ਸੂਰਤ ਦੀ ਮਸ਼ਹੂਰ ਮਾਡਲ ਤਾਨੀਆ ਸਿੰਘ ਦੀ ਖੁਦ.ਕੁਸ਼ੀ ਤੋਂ ਬਾਅਦ ਸਥਾਨਕ ਪੁਲਿਸ ਨੇ ਕ੍ਰਿਕਟਰ ਅਭਿਸ਼ੇਕ ਸ਼ਰਮਾ ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਮਾਡਲ ਤਾਨੀਆ ਨੇ ਅਭਿਸ਼ੇਕ ਨੂੰ ਆਖਰੀ ਕਾਲ ਕੀਤੀ ਸੀ। ਅਭਿਸ਼ੇਕ ਸ਼ਰਮਾ ਆਈਪੀਐਲ ‘ਚ ਸਨਰਾਈਜ਼ਰਜ਼ ਹੈਦਰਾਬਾਦ ਲਈ ਖੇਡਦੇ ਹਨ।


ਤਾਨੀਆ ਦੀ ਖੁਦ.ਕੁਸ਼ੀ ਤੋਂ ਬਾਅਦ ਪੁਲਿਸ ਨੇ ਸੂਰਤ ‘ਚ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ‘ਚ ਐੱਸ. ਆਰ. ਐੱਚ. ਦੇ ਖਿਡਾਰੀ ਅਭਿਸ਼ੇਕ ਸ਼ਰਮਾ ਦਾ ਨਾਮ ਸਾਹਮਣੇ ਆਇਆ ਹੈ। ਜਾਂਚ ‘ਚ ਸਾਹਮਣੇ ਆਇਆ ਹੈ ਕਿ ਅਭਿਸ਼ੇਕ ਤਾਨੀਆ ਸਿੰਘ (28 ਸਾਲ) ਦੇ ਸੰਪਰਕ ‘ਚ ਸੀ। ਹਾਲਾਂਕਿ ਇਹ ਵੀ ਸਾਹਮਣੇ ਆਇਆ ਹੈ ਕਿ ਉਹ ਪਿਛਲੇ ਕੁਝ ਸਮੇਂ ਤੋਂ ਤਾਨੀਆ ਦੇ ਸੰਪਰਕ ‘ਚ ਨਹੀਂ ਸੀ। ਪੁਲਸ ਸੂਤਰ ਕਹਿ ਰਹੇ ਹਨ ਕਿ ਤਾਨੀਆ ਦੀ ਕਾਲ ਡਿਟੇਲ ‘ਚ ਕਈ ਰਾਜ਼ ਛੁਪੇ ਹੋਏ ਹਨ। ਇਹ ਵੀ ਪਤਾ ਲੱਗਾ ਹੈ ਕਿ ਤਾਨੀਆ ਦਾ ਆਖਰੀ ਕਾਲ ਅਭਿਸ਼ੇਕ ਸ਼ਰਮਾ ਨੂੰ ਹੀ ਗਿਆ ਸੀ। ਇਸ ਲਈ ਪੁਲਸ ਇਸ ਐਂਗਲ ਤੋਂ ਜਾਂਚ ਕਰ ਰਹੀ ਹੈ ਕਿ ਖੁਦਕੁਸ਼ੀ ਦਾ ਕਾਰਨ ਪ੍ਰੇਮ ਸਬੰਧ ਹਨ ਜਾਂ ਨਹੀਂ।

tanya bhavani singh suicide in vesu


ਮਾਡਲ ਤਾਨੀਆ ਸਿੰਘ ਵੇਸੂ ਰੋਡ, ਸੂਰਤ ‘ਚ ਰਹਿੰਦੀ ਸੀ। ਮਾਡਲ ਤਾਨੀਆ ਕੱਲ੍ਹ (20 ਫਰਵਰੀ) ਦੇਰ ਰਾਤ ਘਰ ਪਰਤੀ ਅਤੇ ਫਿਰ ਖੁਦਕੁਸ਼ੀ ਕਰ ਲਈ। ਮਾਡਲ ਨੂੰ ਮ੍ਰਿਤਕ ਦੇਖ ਕੇ ਪਰਿਵਾਰ ਦੁਖੀ ਹੋ ਗਿਆ। ਉਹ ਪਿਛਲੇ ਡੇਢ-ਦੋ ਸਾਲਾਂ ਤੋਂ ਫੈਸ਼ਨ ਡਿਜ਼ਾਈਨਿੰਗ ਅਤੇ ਮਾਡਲਿੰਗ ਦੀ ਪੜ੍ਹਾਈ ਕਰ ਰਹੀ ਸੀ। ਇੰਸਟਾਗ੍ਰਾਮ ‘ਤੇ ਉਸ ਦੇ 10,000 ਤੋਂ ਵੱਧ ਫਾਲੋਅਰਜ਼ ਸਨ। ਮਾਡਲ ਤਾਨੀਆ ਵੱਲੋਂ ਖੁਦਕੁਸ਼ੀ ਕਰਨ ਤੋਂ ਬਾਅਦ ਹੀ ਪੁਲਸ ਨੇ ਮੁੱਢਲੀ ਸ਼ਿਕਾਇਤ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

error: Content is protected !!