ਸੰਨੀ ਦਿਓਲ ਜਿੱਤ ਕੇ ਨਾ ਪਹੁੰਚਿਆ ਵਾਪਿਸ, ਇਸ ਵਾਰ ਭਾਜਪਾ ਯੁਵਰਾਜ ਸਿੰਘ ਨੂੰ ਖੜਾ ਕਰੇਗੀ ਗੁਰਦਾਸਪੁਰ ਸੀਟ ਤੋਂ! ਚਰਚਾ ਤੇਜ਼

ਸੰਨੀ ਦਿਓਲ ਜਿੱਤ ਕੇ ਨਾ ਪਹੁੰਚਿਆ ਵਾਪਿਸ, ਇਸ ਵਾਰ ਭਾਜਪਾ ਯੁਵਰਾਜ ਸਿੰਘ ਨੂੰ ਖੜਾ ਕਰੇਗੀ ਗੁਰਦਾਸਪੁਰ ਸੀਟ ਤੋਂ! ਚਰਚਾ ਤੇਜ਼

ਜਲੰਧਰ/ਚੰਡੀਗੜ੍ਹ (ਵੀਓਪੀ ਬਿਊਰੋ) ਜਿਵੇਂ ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਸਿਆਸੀ ਪਾਰਟੀਆਂ ਨੇ ਆਪਣੇ ਵੱਲੋਂ ਜੋਰ ਅਜਮਾਈਸ਼ ਸ਼ੁਰੂ ਕਰ ਦਿੱਤੀ ਹੈ। ਪੰਜਾਬ ਵਿੱਚ ਵੀ ਸਾਰੀਆਂ ਸਿਆਸੀ ਪਾਰਟੀਆਂ ਲੋਕ ਸਭਾ ਚੋਣਾਂ ਦੀ ਜੰਗ ਜਿੱਤਣ ਲਈ ਪੂਰਾ ਜੋਰ ਲਾ ਰਹੀਆਂ ਹਨ। ਆਮ ਆਦਮੀ ਪਾਰਟੀ, ਕਾਂਗਰਸ ਤੇ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੋਂ ਇਲਾਵਾ ਬਸਪਾ ਤੇ ਭਾਜਪਾ ਵੀ ਦੌੜ ਵਿੱਚ ਹਨ।

ਇਸ ਦੌਰਾਨ ਭਾਜਪਾ ਦਾ ਪੰਜਾਬ ਵਿੱਚ ਅਧਾਰ ਬਹੁਤ ਵਧੀਆ ਨਹੀਂ ਹੈ, ਇਸ ਲਈ ਜੋ ਸੀਟ ‘ਤੈ ਭਾਜਪਾ ਦੀ ਪਕੜ ਹੈ, ਉਸ ਸੀਟ ਨੂੰ ਭਾਜਪਾ ਗਵਾਉਣਾ ਨਹੀਂ ਚਾਹੁੰਦੀ ਅਤੇ ਵੈਸੇ ਵੀ ਅਕਾਲੀ ਦਲ ਨਾਲੋ ਵੱਖ ਹੋ ਕੇ ਦੋਵਾਂ ਪਾਰਟੀਆਂ ਦੀ ਹਾਲਤ ਪਤਲੀ ਹੈ।

ਇਸ ਤੋਂ ਪਹਿਲਾਂ ਚਰਚਾ ਸੀ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਭਾਰਤੀ ਜਨਤਾ ਪਾਰਟੀ ਨਾਲ ਹੱਥ ਮਿਲਾ ਸਕਦੇ ਹਨ ਪਰ ਸਿੱਧੂ ਨੇ ਇਸ ਗੱਲ ਤੋਂ ਪੂਰੀ ਤਰ੍ਹਾਂ ਇਨਕਾਰ ਕਰ ਦਿੱਤਾ ਸੀ। ਹੁਣ ਸਿਆਸੀ ਹਲਕਿਆਂ ‘ਚ ਚਰਚਾ ਚੱਲ ਰਹੀ ਹੈ ਕਿ ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਭਾਜਪਾ ‘ਚ ਸ਼ਾਮਲ ਹੋ ਸਕਦੇ ਹਨ ਪਰ ਕ੍ਰਿਕਟਰ ਨੇ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।

ਚਰਚਾ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਯੁਵਰਾਜ ਭਾਜਪਾ ‘ਚ ਸ਼ਾਮਲ ਹੋ ਸਕਦੇ ਹਨ ਅਤੇ ਉਨ੍ਹਾਂ ਨੂੰ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਚੋਣ ਮੈਦਾਨ ‘ਚ ਉਤਾਰਿਆ ਜਾ ਸਕਦਾ ਹੈ। ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਅਦਾਕਾਰ ਸੰਨੀ ਦਿਓਲ ਨੇ ਗੁਰਦਾਸਪੁਰ ਸੀਟ ਤੋਂ ਚੋਣ ਲੜੀ ਸੀ ਅਤੇ ਜਿੱਤੇ ਸਨ।

ਸੰਨੀ ਦਿਓਲ ਅੱਗੇ ਇਸ ਸੀਟ ਤੋਂ ਚੋਣ ਲੜਨ ਦੇ ਇੱਛੁਕ ਨਹੀਂ ਹਨ, ਜਿਸ ਕਾਰਨ ਭਾਜਪਾ ਨੇ ਗੁਰਦਾਸਪੁਰ ਸੀਟ ਲਈ ਹੁਣ ਤੋਂ ਹੀ ਨਵੇਂ ਚਿਹਰੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਸੰਸਦ ਮੈਂਬਰ ਮਨੀਸ਼ ਤਿਵਾੜੀ ਦੇ ਵੀ ਭਾਜਪਾ ‘ਚ ਸ਼ਾਮਲ ਹੋਣ ਦੀ ਚਰਚਾ ਸੀ।

error: Content is protected !!