IPL ਦੇ ਨਵੇਂ ਸੀਜ਼ਨ ਦਾ ਐਲਾਨ; 22 ਮਾਰਚ ਤੋਂ ਸ਼ੁਰੂ ਹੋਵੇਗੀ ਕ੍ਰਿਕਟ ਦੀ ਰੰਗਲੀ ਦੁਨੀਆ, ਲੋਕ ਸਭਾ ਚੋਣਾਂ ਕਰ ਕੇ ਕਰਵਾਇਆ ਜਾਵੇਗਾ 2 ਹਿੱਸਿਆਂ ‘ਚ

IPL ਦੇ ਨਵੇਂ ਸੀਜ਼ਨ ਦਾ ਐਲਾਨ; 22 ਮਾਰਚ ਤੋਂ ਸ਼ੁਰੂ ਹੋਵੇਗੀ ਕ੍ਰਿਕਟ ਦੀ ਰੰਗਲੀ ਦੁਨੀਆ, ਲੋਕ ਸਭਾ ਚੋਣਾਂ ਕਰ ਕੇ ਕਰਵਾਇਆ ਜਾਵੇਗਾ 2 ਹਿੱਸਿਆਂ ‘ਚ

ਮੁੰਬਈ (ਵੀਓਪੀ ਬਿਊਰੋ)- IPL ਦੇ ਨਵੇਂ ਸੀਜ਼ਨ ਦੀ ਸ਼ੁਰੂਆਤ ਜਲਦ ਹੀ ਹੋਣ ਜਾ ਰਹੀ ਹੈ। ਕ੍ਰਿਕਟ ਨੂੰ ਵਿਸ਼ਵਭਰ ਵਿੱਚ ਮਸ਼ਹੂਰ ਕਰਵਾਉਣ ਵਾਲਾ ਟੂਰਨਾਮੈਂਟ IPL ਇਸ ਵਾਰ ਦੋ ਹਿੱਸਿਆਂ ਵਿੱਚ ਹੋ ਸਕਦਾ ਹੈ, ਕਿਉਂਕਿ ਇਸ ਵਿਚਕਾਰ ਲੋਕ ਸਭਾ ਚੋਣਾਂ ਵੀ ਆ ਸਕਦੀਆਂ ਹਨ।

ਇੰਡੀਅਨ ਪ੍ਰੀਮੀਅਰ ਲੀਗ-2024 ਦੇ 21 ਮੈਚਾਂ ਦਾ ਸ਼ੈਡਿਊਲ ਵੀਰਵਾਰ ਨੂੰ ਜਾਰੀ ਕੀਤਾ ਗਿਆ। ਆਮ ਚੋਣਾਂ ਕਾਰਨ ਇਸ ਸੀਜ਼ਨ ਦਾ ਪੂਰਾ ਸ਼ੈਡਿਊਲ ਜਾਰੀ ਨਹੀਂ ਕੀਤਾ ਗਿਆ ਹੈ। ਦੂਜੇ ਪੜਾਅ ਦਾ ਸ਼ੈਡਿਊਲ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਜਾਰੀ ਕੀਤਾ ਜਾਵੇਗਾ। ਸੀਜ਼ਨ ਦਾ ਪਹਿਲਾ ਮੈਚ 22 ਮਾਰਚ ਨੂੰ ਚੇਪੌਕ ਸਟੇਡੀਅਮ ‘ਚ ਮੌਜੂਦਾ ਚੈਂਪੀਅਨ ਚੇਨਈ ਸੁਪਰ ਕਿੰਗਜ਼ ਅਤੇ ਰਾਇਲ ਚੈਲੰਜਰਜ਼ ਬੰਗਲੌਰ ਵਿਚਾਲੇ ਖੇਡਿਆ ਜਾਵੇਗਾ।

ਚੇਨਈ ਦੀ ਟੀਮ ਰਿਕਾਰਡ ਨੌਵੀਂ ਵਾਰ ਕਿਸੇ ਵੀ ਆਈਪੀਐਲ ਸੀਜ਼ਨ ਦਾ ਪਹਿਲਾ ਮੈਚ ਖੇਡੇਗੀ। ਇਸ ਤੋਂ ਪਹਿਲਾਂ ਟੀਮ 2009, 2011, 2012, 2018, 2019, 2020, 2022 ਅਤੇ 2023 ਵਿੱਚ ਉਦਘਾਟਨੀ ਮੈਚ ਖੇਡ ਚੁੱਕੀ ਹੈ। ਦਿੱਲੀ ਕੈਪੀਟਲਜ਼ ਆਪਣੇ ਪਹਿਲੇ ਦੋ ਮੈਚ ਵਿਸ਼ਾਖਾਪਟਨਮ ਵਿੱਚ ਖੇਡੇਗੀ।

ਮਹਿਲਾ ਪ੍ਰੀਮੀਅਰ ਲੀਗ ਦਾ ਫਾਈਨਲ ਦਿੱਲੀ ਵਿੱਚ ਖੇਡਿਆ ਜਾਵੇਗਾ, ਉਸ ਤੋਂ ਤੁਰੰਤ ਬਾਅਦ ਆਈਪੀਐਲ ਲਈ ਮੈਦਾਨ ਤਿਆਰ ਕਰਨ ਵਿੱਚ ਸਮਾਂ ਲੱਗੇਗਾ। ਇਸ ਕਾਰਨ ਦਿੱਲੀ ਦੇ ਪਹਿਲੇ ਦੋ ਮੈਚ ਵਿਸ਼ਾਖਾਪਟਨਮ ਵਿੱਚ ਹੋਣਗੇ। ਇਸ ਸਾਲ ਦੇਸ਼ ‘ਚ ਹੋਣ ਵਾਲੀਆਂ ਆਮ ਚੋਣਾਂ ਦੇ ਕਾਰਨ IPL ਦਾ ਪੂਰਾ ਸ਼ੈਡਿਊਲ ਜਾਰੀ ਨਹੀਂ ਕੀਤਾ ਗਿਆ ਹੈ।

error: Content is protected !!