ਖੁਦ ਨੂੰ ਕੁੜੀ ਦੱਸ ਕੇ ਸੋਸ਼ਲ ਮੀਡੀਆ ਉਤੇ ਵਿਦਿਆਰਥਣ ਨਾਲ ਕਰ ਲਈ ਦੋਸਤੀ, ਖੇਡ ਖੇਡ ਵਿਚ ਮੰਗਵਾ ਲਈਆਂ ਨਿੱਜੀ ਫੋਟੋਆਂ ਤੇ ਵੀਡੀਓਜ਼, ਫਿਰ ਸ਼ੁਰੂ ਕੀਤੀ ਗੰਦੀ ਖੇਡ…

ਖੁਦ ਨੂੰ ਕੁੜੀ ਦੱਸ ਕੇ ਸੋਸ਼ਲ ਮੀਡੀਆ ਉਤੇ ਵਿਦਿਆਰਥਣ ਨਾਲ ਕਰ ਲਈ ਦੋਸਤੀ, ਖੇਡ ਖੇਡ ਵਿਚ ਮੰਗਵਾ ਲਈਆਂ ਨਿੱਜੀ ਫੋਟੋਆਂ ਤੇ ਵੀਡੀਓਜ਼, ਫਿਰ ਸ਼ੁਰੂ ਕੀਤੀ ਗੰਦੀ ਖੇਡ…

ਵੀਓਪੀ ਬਿਊਰੋ, ਨੈਸ਼ਨਲ-ਸੋਸ਼ਲ ਮੀਡੀਆ ਉਤੇ ਕੁੜੀ ਬਣ ਕੇ ਵਿਦਿਆਰਥਣ ਨਾਲ ਦੋਸਤੀ ਕਰ ਲਈ, ਫਿਰ ਟਰੂਥ ਐਂਡ ਡੇਅਰ ਖੇਡ ਦੇ ਨਾਂ ਉਤੇ ਉਸ ਦੀਆਂ ਨੰਗੀਆਂ ਤਸਵੀਰਾਂ ਮੰਗਵਾ ਲਈਆਂ ਤੇ ਉਸ ਨੂੰ ਬਲੈਕਮੇਲ ਕਰਨ ਲੱਗਾ।
ਦਿੱਲੀ ਪੁਲਿਸ ਨੇ ਇੱਕ ਅਜਿਹੇ ਵਿਅਕਤੀ ਨੂੰ ਗ੍ਰਿਫ਼.ਤਾਰ ਕੀਤਾ ਹੈ, ਜਿਸ ਨੇ ਸੋਸ਼ਲ ਮੀਡੀਆ ‘ਤੇ ਇੱਕ ਲੜਕੀ ਨਾਲ ਕੁੜੀ ਬਣ ਦੋਸਤੀ ਕੀਤੀ ਅਤੇ ਫਿਰ ਉਸ ਦੀਆਂ ਨੰਗੀਆਂ ਤਸਵੀਰਾਂ ਮੰਗੀਆਂ ਅਤੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਦਿੱਲੀ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਉੱਤਰਾਖੰਡ ਦੇ ਇੱਕ 27 ਸਾਲਾ ਵਿਅਕਤੀ ਨੂੰ ਸੋਸ਼ਲ ਮੀਡੀਆ ‘ਤੇ ਇੱਕ ਨਾਬਾਲਗ ਲੜਕੀ ਦੀਆਂ ਨਿੱਜੀ ਤਸਵੀਰਾਂ ਸਾਂਝੀਆਂ ਕਰਨ ਲਈ ਕਥਿਤ ਤੌਰ ‘ਤੇ ਬਲੈਕਮੇਲ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਸੁਭਾਨ ਅਲੀ ਵਜੋਂ ਹੋਈ ਹੈ, ਜਿਸ ਨੇ ਸੋਸ਼ਲ ਮੀਡੀਆ ‘ਤੇ ਲੜਕੀ ਦੇ ਨਾਂ ‘ਤੇ ਫਰਜ਼ੀ ਖਾਤਾ ਬਣਾਇਆ ਸੀ।

ਇਸ ਦੌਰਾਨ, ਉਸ ਨੇ ਪੀੜਤਾ ਨਾਲ ਦੋਸਤੀ ਕੀਤੀ ਅਤੇ ਉਸ ਨੂੰ ‘ਟਰੂਥ ਅਤੇ ਡੇਅਰ’ ਗੇਮ ਦੌਰਾਨ ਉਸ ਦੀਆਂ ਨਿੱਜੀ ਫੋਟੋਆਂ ਅਤੇ ਵੀਡੀਓਜ਼ ਉਸ ਨਾਲ ਸਾਂਝਾ ਕਰਨ ਦੀ ਚੁਣੌਤੀ ਦਿੱਤੀ। ਪੁਲਿਸ ਮੁਤਾਬਕ ਉੱਤਰਾਖੰਡ ਦੇ ਊਧਮ ਸਿੰਘ ਨਗਰ ਦੇ ਬਾਜ਼ਪੁਰ ਨਿਵਾਸੀ ਅਲੀ ਨੇ ਬਾਅਦ ‘ਚ ਇਨ੍ਹਾਂ ਤਸਵੀਰਾਂ ਦੀ ਵਰਤੋਂ ਸਕੂਲੀ ਵਿਦਿਆਰਥਣ ਨੂੰ ਧਮਕੀ ਦੇਣ ਲਈ ਕੀਤੀ। ਏਜੰਸੀ ਮੁਤਾਬਕ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਲੜਕੀ ਦੀ ਮਾਂ ਨੇ ਆਪਣੇ ਫੋਨ ‘ਤੇ ਉਸ ਦੀਆਂ ਨਿੱਜੀ ਫੋਟੋਆਂ ਅਤੇ ਵੀਡੀਓਜ਼ ਦੇਖੀਆਂ ਅਤੇ ਉਸ ਤੋਂ ਪੁੱਛਗਿੱਛ ਕੀਤੀ।ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ 20 ਫਰਵਰੀ ਨੂੰ ਪੀੜਤਾ ਦੇ ਪਿਤਾ ਨੇ ਦੱਖਣੀ ਪੱਛਮੀ ਦਿੱਲੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਅਲੀ ਉਸ ਦੀ ਧੀ ਨੂੰ ਪਰੇਸ਼ਾਨ ਅਤੇ ਬਲੈਕਮੇਲ ਕਰ ਰਿਹਾ ਹੈ। ਉਸ ਨੇ ਦੋਸ਼ ਲਾਇਆ ਕਿ ਮੁਲਜ਼ਮ ਨੇ ਲੜਕੀ ਦੀਆਂ ਨਿੱਜੀ ਫੋਟੋਆਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਪਾਉਣ ਦੀ ਧਮਕੀ ਦਿੱਤੀ ਸੀ। ਲੜਕੀ ਦੇ ਮਾਤਾ-ਪਿਤਾ ਨੇ ਕਿਹਾ ਕਿ ਉਨ੍ਹਾਂ ਦੀ ਧੀ ਨੇ ਆਪਣੇ ਸਕੂਲ ਦੁਆਰਾ ਚਲਾਈਆਂ ਜਾ ਰਹੀਆਂ ਆਨਲਾਈਨ ਕਲਾਸਾਂ ਲੈਣ ਲਈ ਸਮਾਰਟ ਫ਼ੋਨ ਦੀ ਵਰਤੋਂ ਕੀਤੀ ਸੀ।ਪੁਲਿਸ ਅਧਿਕਾਰੀ ਨੇ ਕਿਹਾ, “ਪੀੜਤ ਦੀ ਮਾਂ ਨੂੰ ਉਸ ਦੇ ਨਿੱਜੀ ਵੀਡੀਓ ਤੇ ਤਸਵੀਰਾਂ ਉਸੇ ਡਿਵਾਈਸ ‘ਤੇ ਮਿਲੀਆਂ,” ਪੁਲਿਸ ਅਧਿਕਾਰੀ ਨੇ ਕਿਹਾ। ਜਾਂਚ ਦੌਰਾਨ ਸਾਹਮਣੇ ਆਇਆ ਕਿ ਕਥਿਤ ਸ਼ਖਸ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਖੁਦ ਨੂੰ ਇਕ ਲੜਕੀ ਦੱਸ ਕੇ ਉਸ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਸੀ। ਪੀੜਤਾ ਨੇ ਉਸ ਦੇ ਜਾਲ ਵਿਚ ਫਸ ਕੇ ਆਪਣੀਆਂ ਨਿੱਜੀ ਫੋਟੋਆਂ ਅਤੇ ਵੀਡੀਓਜ਼ ਨੂੰ ਉਸ ਨਾਲ ਸਾਂਝਾ ਕੀਤਾ। ਪੁਲਿਸ ਨੇ ਪਾਇਆ

ਕਿ ਸ਼ੱਕੀ ਸੋਸ਼ਲ ਮੀਡੀਆ ਆਈਡੀ ਇੱਕ ਮੋਬਾਈਲ ਨੰਬਰ ਨਾਲ ਜੁੜੀ ਹੋਈ ਸੀ ਜੋ ਊਧਮ ਸਿੰਘ ਨਗਰ, ਉੱਤਰਾਖੰਡ ਵਿੱਚ ਸਰਗਰਮ ਪਾਇਆ ਗਿਆ ਸੀ। ਪੁਲਿਸ ਨੇ 24 ਫਰਵਰੀ ਨੂੰ ਊਧਮ ਸਿੰਘ ਨਗਰ ਵਿੱਚ ਛਾਪਾ ਮਾਰ ਕੇ ਅਲੀ ਨੂੰ ਗ੍ਰਿਫ਼.ਤਾਰ ਕਰ ਲਿਆ ਸੀ। ਉਸ ਨੇ ਅਪਰਾਧ ਵਿਚ ਆਪਣੀ ਸ਼ਮੂਲੀਅਤ ਕਬੂਲ ਕੀਤੀ ਹੈ। ਪੁਲਸ ਨੇ ਦੱਸਿਆ ਕਿ ਉਸ ਦੇ ਕਬਜ਼ੇ ‘ਚੋਂ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਜਾਣ ਵਾਲਾ ਸਮਾਰਟਫੋਨ ਬਰਾਮਦ ਕੀਤਾ ਗਿਆ ਹੈ।

error: Content is protected !!