Lady Gang.ster : ਵਕੀਲ ਦੇ ਪਹਿਰਾਵੇ ‘ਚ ਅਦਾਲਤ ਵਿਚ ਹੋਣਾ ਸੀ ਦਾਖਲ, ਗੈਂ.ਗਸਟਰ ਭੂਪੀ ਰਾਣਾ ਨੂੰ ਗੋ.ਲ਼ੀਆਂ ਮਾਰਨ ਦਾ ਸੀ ਪਲਾਨ, ਗੈਂਗਸਟਰ ਬਣਨ ਚੰਡੀਗੜ੍ਹ ਆਈ ਮਹਿਲਾ ਗ੍ਰਿਫ਼.ਤਾਰ

Lady Gang.ster : ਵਕੀਲ ਦੇ ਪਹਿਰਾਵੇ ‘ਚ ਅਦਾਲਤ ਵਿਚ ਹੋਣਾ ਸੀ ਦਾਖਲ, ਗੈਂ.ਗਸਟਰ ਭੂਪੀ ਰਾਣਾ ਨੂੰ ਗੋ.ਲ਼ੀਆਂ ਮਾਰਨ ਦਾ ਸੀ ਪਲਾਨ, ਗੈਂਗਸਟਰ ਬਣਨ ਚੰਡੀਗੜ੍ਹ ਆਈ ਮਹਿਲਾ ਗ੍ਰਿਫ਼.ਤਾਰ


ਵੀਓਪੀ ਬਿਊਰੋ, ਚੰਡੀਗੜ੍ਹ : ਗੈਂਗਸਟਰਾਂ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਤੇ ਰੋਹਿਤ ਗੋਦਾਰਾ ਦੇ ਇਸ਼ਾਰਿਆਂ ‘ਤੇ ਵਕੀਲ ਦੇ ਪਹਿਰਾਵੇ ‘ਚ ਅਦਾਲਤ ‘ਚ ਦਾਖਲ ਹੋ ਕੇ ਗੈਂ.ਗਸਟਰ ਭੂਪੀ ਰਾਣਾ ‘ਤੇ ਗੋ.ਲੀਆਂ ਚਲਾਉਣ ਦੀ ਫ਼ਿਰਾਕ ‘ਚ ਘੁੰਮ ਰਹੀ ਔਰਤ ਨੂੰ ਕ੍ਰਾਈਮ ਬ੍ਰਾਂਚ ਨੇ ਸ਼ੁੱਕਰਵਾਰ ਨੂੰ ਗ੍ਰਿਫ਼.ਤਾਰ ਕਰ ਲਿਆ।


ਲੜਕੀ ਦੀ ਪਛਾਣ ਮਾਇਆ ਉਰਫ਼ ਕਸ਼ਿਸ਼ ਉਰਫ਼ ਪੂਜਾ ਸ਼ਰਮਾ, ਰਾਜਸਥਾਨ ਦੇ ਝੁੰਝੁਨੂ ਜ਼ਿਲ੍ਹੇ ਦੇ ਪਿੰਡ ਨਰਹਰ ਵਜੋਂ ਹੋਈ ਹੈ। ਲੜਕੀ ਦੇ ਹੱਥ ‘ਤੇ AK-47 ਦਾ ਟੈਟੂ ਵੀ ਬਣਿਆ ਹੋਇਆ ਹੈ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਹ ਵੀ ਗੈਂ.ਗਸਟਰ ਬਣਨਾ ਚਾਹੁੰਦੀ ਸੀ।
ਐਸਪੀ ਕੇਤਨ ਬਾਂਸਲ ਤੇ ਡੀਐਸਪੀ ਕਰਾਈਮ ਉਦੈਪਾਲ ਸਿੰਘ ਨੇ ਦੱਸਿਆ ਕਿ ਪੂਜਾ ਸ਼ਾਦੀਸ਼ੁਦਾ ਹੈ। ਝਗੜੇ ਕਾਰਨ ਉਸ ਨੇ ਘਰ ਛੱਡ ਦਿੱਤਾ ਹੈ। ਉਹ ਇੰਟਰਨੈੱਟ ਮੀਡੀਆ ‘ਤੇ ਹਿਸਟਰੀ-ਸ਼ੀਟਰ ਰਾਕੇਸ਼ ਉਰਫ਼ ਹਨੀ ਰਾਹੀਂ ਗੈਂ.ਗਸਟਰ ਰੋਹਿਤ ਗੋਦਾਰਾ ਦੇ ਸੰਪਰਕ ‘ਚ ਆਈ ਸੀ।

ਭੂਪੀ ਰਾਣਾ ਦਾ ਕਤਲ ਪੂਜਾ ਸ਼ਰਮਾ ਨੇ ਕਰਨਾ ਸੀ
ਅਹਿਮ ਗੱਲ ਇਹ ਸਾਹਮਣੇ ਆਈ ਹੈ ਕਿ ਪੂਜਾ ਸ਼ਰਮਾ ਨੇ ਭੂਪੀ ਰਾਣਾ ਦਾ ਕ.ਤ.ਲ ਕਰਨਾ ਸੀ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪੂਜਾ ਸ਼ਰਮਾ ਲਗਾਤਾਰ ਗੈਂ.ਗਸਟਰ ਰੋਹਿਤ ਗੋਦਾਰਾ ਦੇ ਸੰਪਰਕ ‘ਚ ਸੀ। ਰਾਜਨ ਦੇ ਕ.ਤ.ਲ ਦੀ ਸਾਜ਼ਿਸ਼ ਰਚੀ ਗਈ ਸੀ। ਕੁਝ ਦਿਨ ਪਹਿਲਾਂ ਯਮੁਨਾਨਗਰ ‘ਚ ਰਾਜਨ ਨਾਂ ਦੇ ਹਿਸਟਰੀਸ਼ੀਟਰ ਦਾ ਕ.ਤ.ਲ ਕਰ ਦਿੱਤਾ ਗਿਆ ਸੀ। ਉਸ ਦੀ ਲਾ.ਸ਼ ਨਹਿਰ ‘ਚ ਪਈ ਮਿਲੀ। ਦੱਸਿਆ ਜਾ ਰਿਹਾ ਹੈ ਕਿ ਉਹ ਗੋਲਡੀ ਬਰਾੜ ਦਾ ਮੁੱਖ ਸ਼ੂਟਰ ਸੀ। ਗੋਲਡੀ ਨੂੰ ਸ਼ੱਕ ਸੀ ਕਿ ਰਾਜਨ ਦਾ ਕ.ਤ.ਲ ਭੂਪੀ ਰਾਣਾ ਨੇ ਕੀਤਾ ਹੈ।

ਗੋਦਾਰਾ ਨੇ 25 ਹਜ਼ਾਰ ਰੁਪਏ ਤੇ ਇਕ ਮੋਬਾਈਲ ਦਿੱਤਾ
ਗੋਦਾਰਾ ਨੇ ਉਸ ਨੂੰ 25 ਹਜ਼ਾਰ ਰੁਪਏ ਤੇ ਇਕ ਮੋਬਾਈਲ ਫੋਨ ਦਿੱਤਾ ਅਤੇ ਚੰਡੀਗੜ੍ਹ ਜਾਣ ਲਈ ਕਿਹਾ। ਰੋਹਤਕ ਦੇ ਸਚਿਨ, ਉਮੰਗ ਤੇ ਫਰੀਦਾਬਾਦ ਦੇ ਟਾਈਗਰ ਨੇ ਚੰਡੀਗੜ੍ਹ ‘ਚ ਗੋਲਡੀ ਬਰਾੜ ਦੇ ਕਹਿਣ ‘ਤੇ ਉਸ ਨਾਲ ਮੁਲਾਕਾਤ ਕੀਤੀ ਸੀ। ਇਹ ਲੋਕ 11 ਦਿਨਾਂ ਤੋਂ ਚੰਡੀਗੜ੍ਹ ‘ਚ ਘੁੰਮ ਰਹੇ ਸਨ। ਪੁਲਿਸ ਪੁੱਛਗਿੱਛ ‘ਚ ਸਾਹਮਣੇ ਆਇਆ ਸੀ ਕਿ ਵਕੀਲਾਂ ਦੇ ਕੱਪੜੇ ਪਹਿਨੇ ਗੈਂਗਸਟਰ ਅਦਾਲਤ ਦੇ ਅੰਦਰ ਹੀ ਭੂਪੀ ਰਾਣਾ ਨੂੰ ਮਾਰਨ ਵਾਲੇ ਸਨ।

error: Content is protected !!