ਸ਼ੁੱਕਰਵਾਰ ਖਰਾਬ ਹੋਏ ਮੌਸਮ ਦੌਰਾਨ ਹੋਈ ਅਣਹੋਣੀ, ਖੇਤਾਂ ਵਿਚ ਕੰਮ ਕਰਦੇ ਨੌਜਵਾਨ ਉਤੇ ਡਿੱ.ਗੀ ਅਸ.ਮਾਨੀ ਬਿਜ.ਲੀ, ਲੱਗੀ ਅੱਗ, ਮੌਕੇ ਉਤੇ ਮੌ.ਤ

ਸ਼ੁੱਕਰਵਾਰ ਖਰਾਬ ਹੋਏ ਮੌਸਮ ਦੌਰਾਨ ਹੋਈ ਅਣਹੋਣੀ, ਖੇਤਾਂ ਵਿਚ ਕੰਮ ਕਰਦੇ ਨੌਜਵਾਨ ਉਤੇ ਡਿੱ.ਗੀ ਅਸ.ਮਾਨੀ ਬਿਜ.ਲੀ, ਲੱਗੀ ਅੱਗ, ਮੌਕੇ ਉਤੇ ਮੌ.ਤ

ਵੀਓਪੀ ਬਿਊਰੋ, ਕਪੂਰਥਲਾ : ਸ਼ੁੱਕਰਵਾਰ ਸ਼ਾਮ ਨੂੰ ਮੌਸਮ ਖ਼ਰਾਬ ਹੋ ਜਾਣ ਕਾਰਨ ਬਾਰਿਸ਼ ਦੇ ਨਾਲ ਨਾਲ ਬੱਦਲ ਗਰਜੇ ਤੇ ਬਿਜਲੀ ਵੀ ਲਿਸ਼ਕੀ। ਇਸ ਦੌਰਾਨ ਪਿੰਡ ਸਿੱਧਵਾਂ ਦੋਨਾਂ ਵਿਖੇ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਪਿੰਡ ਦੇ ਖੇਤਾਂ ‘ਚ ਕੰਮ ਕਰਦੇ ਇਕ ਕਿਸਾਨ ਨੌਜਵਾਨ ਦੀ ਅਸਮਾਨੀ ਬਿਜਲੀ ਡਿੱਗਣ ਨਾਲ ਮੌ.ਤ ਹੋ ਗਈ।

ਪਿੰਡ ਸਿੱਧਵਾਂ ਵਾਸੀ 21 ਸਾਲਾਂ ਜਸਪ੍ਰਰੀਤ ਸਿੰਘ ਜੱਸੀ ਪੁੱਤਰ ਜਸਵੀਰ ਸਿੰਘ ਸਿੱਧੂ ਸ਼ੁੱਕਰਵਾਰ ਸ਼ਾਮ ਨੂੰ ਮੌਸਮ ਖ਼ਰਾਬ ਹੋਣ ਕਾਰਨ ਪੈ ਰਹੀ ਕਿਣਮਿਣ ਤੇ ਗਰਜ਼ ਰਹੇ ਬੱਦਲਾਂ ਕਾਰਨ ਆਪਣੇ ਖੇਤਾਂ ‘ਚ ਲੱਗੀਆਂ ਆਲੂਆਂ ਦੀਆਂ ਢੇਰੀਆਂ ਨੂੰ ਤਰਪਾਲ ਨਾਲ ਢੱਕ ਰਿਹਾ ਸੀ ਤਾਂ ਅਚਾਨਕ ਉਸ ਉੱਪਰ ਅਸਮਾਨੀ ਬਿਜਲੀ ਡਿੱਗ ਪਈ, ਜਿਸ ਕਾਰਨ ਨੌਜਵਾਨ ਦੀ ਮੌਕੇ ‘ਤੇ ਹੀ ਮੌ.ਤ ਹੋ ਗਈ। ਖੇਤਾਂ ‘ਚ ਕੰਮ ਕਰਦੇ ਮਜ਼ਦੂਰਾਂ ਨੇ ਦੱਸਿਆ ਕਿ ਜਿਸ ਸਮੇਂ ਨੌਜਵਾਨ ‘ਤੇ ਬਿਜਲੀ ਡਿੱਗੀ, ਉਸ ਸਮੇਂ ਅੱਗ ਦੀਆਂ ਲਪਟਾਂ ਦੇਖਣ ਨੂੰ ਮਿਲੀਆਂ ਅਤੇ ਖੇਤਾਂ ਵਿਚ ਕੰਮ ਕਰਦੇ ਮਜ਼ਦੂਰਾਂ ਨੇ ਅੱਗ ‘ਤੇ ਪਾਣੀ ਪਾਇਆ ਪਰ ਉਸ ਸਮੇਂ ਤੱਕ ਨੌਜਵਾਨ ਦੀ ਮੌ.ਤ ਹੋ ਚੁੱਕੀ ਸੀ। ਨੌਜਵਾਨ ਦੇ ਸਰੀਰ ਉੱਪਰ ਕੰਨ ਤੇ ਪੈਰ ‘ਤੇ ਨਿਸ਼ਾਨ ਪਏ ਸਨ।

error: Content is protected !!