ਫੁੱਫੜ ਨੇ ਰਿਸ਼ਤਿਆਂ ਨੂੰ ਕੀਤਾ ਸ਼ਰਮਸਾਰ, ਨਾਬਾਲਿਗਾ ਭਤੀਜੀ ਨਾਲ ਕੀਤਾ ਜਬਰ-ਜਨਾਹ, ਚੈਕਅਪ ਕਰਵਾਉਣ ਗਈ ਨਿਕਲੀ ਛੇ ਮਹੀਨਿਆਂ ਦੀ ਗਰਭਵਤੀ

ਫੁੱਫੜ ਨੇ ਰਿਸ਼ਤਿਆਂ ਨੂੰ ਕੀਤਾ ਸ਼ਰਮਸਾਰ, ਨਾਬਾਲਿਗਾ ਭਤੀਜੀ ਨਾਲ ਕੀਤਾ ਜਬਰ-ਜਨਾਹ, ਚੈਕਅਪ ਕਰਵਾਉਣ ਗਈ ਨਿਕਲੀ ਛੇ ਮਹੀਨਿਆਂ ਦੀ ਗਰਭਵਤੀ


ਵੀਓਪੀ ਬਿਊਰੋ, ਲੁਧਿਆਣਾ : ਰਿਸ਼ਤਿਆਂ ਨੂੰ ਸ਼ਰਮਸਾਰ ਕਰਦਿਆਂ ਫੁੱਫੜ ਵੱਲੋਂ ਨਾਲਾਬਿਗਾ ਭਤੀਜੀ ਨਾਲ ਜਬਰ ਜਨਾਹ ਕਰਦਾ ਰਿਹਾ। ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਭਤੀਜੀ ਦੇ ਪੇਟ ਦਰਦ ਰਹਿਣ ਲੱਗੀ ਤੇ ਚੈਕਅਪ ਕਰਵਾਉਣ ਉਤੇ ਉਸ ਦੇ ਗਰਭਵਤੀ ਹੋਣ ਦਾ ਪਤਾ ਲੱਗਾ।
ਥਾਣਾ ਲਾਡੋਵਾਲ ਅਧੀਨ ਆਉਂਦੀ ਹੰਬੜਾਂ ਪੁਲਿਸ ਚੌਕੀ ‘ਚ ਫੁੱਫੜ ਖਿਲਾਫ ਜਬਰ-ਜਨਾਹ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਹਰਪ੍ਰੀਤ ਕੌਰ ਅਤੇ ਚੌਕੀ ਇੰਚਾਰਜ ਗੁਰਚਰਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਪੀੜਤ ਕੁੜੀ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਜਨਵਰੀ ਮਹੀਨੇ ’ਚ ਉਸ ਦਾ ਫੁੱਫੜ ਵਾਸੀ ਪਿੰਡ ਬਹਾਦਰਕੇ ਉਸ ਦੇ ਘਰ ਆਇਆ। ਉਸ ਸਮੇਂ ਉਹ ਘਰ ’ਚ ਇਕੱਲੀ ਸੀ, ਜਿਸ ਤੋਂ ਬਾਅਦ ਉਸ ਦਾ ਫੁੱਫੜ ਉਸ ਨਾਲ ਛੇੜਛਾੜ ਕਰਨ ਲੱਗ ਗਿਆ ਅਤੇ ਜ਼ਬਰੀ ਉਸ ਨਾਲ ਜਬਰ-ਜਨਾਹ ਕੀਤਾ। ਬਾਅਦ ’ਚ ਉਸ ਨੂੰ ਧਮਕਾਉਂਦੇ ਹੋਏ ਘਰੋਂ ਚਲਾ ਗਿਆ। 26 ਫਰਵਰੀ ਨੂੰ ਪੀੜਤ ਕੁੜੀ ਦੇ ਢਿੱਡ ’ਚ ਦਰਦ ਹੋਣ ਲੱਗਾ ਤਾਂ ਉਹ ਇਲਾਜ ਲਈ ਇਕ ਨਿੱਜੀ ਹਸਪਤਾਲ ’ਚ ਜਾਂਚ ਕਰਵਾਉਣ ਗਈ ਤਾਂ ਉੱਥੇ ਡਾਕਟਰਾਂ ਨੇ ਉਸ ਨੂੰ ਦੱਸਿਆ ਕਿ ਉਹ 6 ਹਫ਼ਤਿਆਂ ਤੋਂ ਗਰਭਵਤੀ ਹੈ।


ਫਿਰ ਉਸ ਨੇ ਸਾਰੀ ਘਟਨਾ ਸਬੰਧੀ ਆਪਣੇ ਪਰਿਵਾਰ ਨੂੰ ਦੱਸਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਪੀੜਤ ਕੁੜੀ ਦੀ ਸ਼ਿਕਾਇਤ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਖ਼ਿਲਾਫ਼ ਜਬਰ-ਜਨਾਹ ਕਰਨ ਦਾ ਪਰਚਾ ਦਰਜ ਕਰਦੇ ਹੋਏ ਮੁਲਜ਼ਮ ਨੂੰ ਵੀ ਗ੍ਰਿਫ਼.ਤਾਰ ਕਰ ਲਿਆ ਹੈ।

error: Content is protected !!