ਚੰਗੀ ਸਲਾਹ ਦੇਣੀ ਪੈ ਗਈ ਮਹਿੰਗੀ, ਨਸ਼ਾ ਕਰਨ ਤੋਂ ਰੋਕਿਆ ਤਾਂ ਹੋ ਗਈ ਤਕਰਾਰ, ਭਰੀ ਜਵਾਨੀ ‘ਚ ਨੌਜਵਾਨ ਨੂੰ ਕਿਰਚ ਮਾਰ-ਮਾਰ ਉਤਾਰਿਆ ਮੌ.ਤ ਦੇ ਘਾਟ

ਚੰਗੀ ਸਲਾਹ ਦੇਣੀ ਪੈ ਗਈ ਮਹਿੰਗੀ, ਨਸ਼ਾ ਕਰਨ ਤੋਂ ਰੋਕਿਆ ਤਾਂ ਹੋ ਗਈ ਤਕਰਾਰ, ਭਰੀ ਜਵਾਨੀ ‘ਚ ਨੌਜਵਾਨ ਨੂੰ ਕਿਰਚ ਮਾਰ-ਮਾਰ ਉਤਾਰਿਆ ਮੌ.ਤ ਦੇ ਘਾਟ

ਵੀਓਪੀ ਬਿਊਰੋ, ਬਟਾਲਾ: ਵੀਰਵਾਰ ਦੇਰ ਰਾਤ ਬਟਾਲਾ ਦੇ ਗੁਰੂ ਨਾਨਕ ਨਗਰ ‘ਚ ਇੱਕ ਨੌਜਵਾਨ ਦੀ ਕਿਰਚ ਮਾਰ ਕੇ ਹੱਤਿ.ਆ ਕਰ ਦਿੱਤੀ ਗਈ ਹੈ । ਮ੍ਰਿਤਕ ਨੌਜਵਾਨ ਦੀ ਪਛਾਣ ਹਸਨਦੀਪ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਗੁਰੂ ਨਾਨਕ ਨਗਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮਾਮੂਲੀ ਰੰਜਿਸ਼ ਦੇ ਚਲਦਿਆਂ ਮ੍ਰਿਤਕ ਨੌਜਵਾਨ ਉੱਤੇ ਕੁਝ ਨੌਜਵਾਨਾਂ ਨੇ ਹਮਲਾ ਕਰ ਕੇ ਉਸ ਨੂੰ

ਤੇਜ਼ਧਾਰ ਹਥਿਆਰਾਂ ਨਾਲ ਮੌ.ਤ ਦੇ ਘਾਟ ਉਤਾਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਂਗਰਸੀ ਆਗੂ ਰਜਿੰਦਰ ਸਿੰਘ ਨਿੰਦਾ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਹਸਨਦੀਪ ਸਿੰਘ ਉਸਦਾ ਭਾਣਜਾ ਹੈ ਅਤੇ 20- 25 ਨੌਜਵਾਨਾਂ ਨੇ ਬੀਤੀ ਦੇਰ ਰਾਤ ਗੁਰੂ ਨਾਨਕ ਨਗਰ ਭੁੱਲਰ ਰੋਡ ਵਿਖੇ ਉਸ ਦੇ ਭਾਣਜੇ ‘ਤੇ ਹਮਲਾ ਕਰ ਕੇ ਉਸ ਨੂੰ ਕਿਰਚ ਮਾਰ ਕੇ ਕ.ਤ.ਲ ਕਰ ਦਿੱਤਾ ਗਿਆ ਹੈ । ਉਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਦੇ ਭਾਣਜੇ ਨੇ ਕੁਝ ਨੌਜਵਾਨਾਂ ਨੂੰ ਨਸ਼ਾ ਕਰਨ ਤੋਂ ਰੋਕਿਆ ਸੀ। ਜਿਸਦੀ ਰੰਜਿਸ਼ ਦੇ ਚਲਦਿਆਂ ਉਹਨਾਂ ਨੇ ਉਸ ਦੇ ਭਾਣਜੇ ਦਾ ਕ.ਤ.ਲ ਕੀਤਾ ਹੈ।

ਉਧਰ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਲਾ.ਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

error: Content is protected !!