ਪੇਪਰ ਦੇਣ ਤੋਂ ਬਾਅਦ ਘਰ ਪਰਤਦਿਆਂ ਭਾਣਜੇ ਦੀ ਹੋ ਗਈ ਮੌ.ਤ, ਜਿਹੜਾ ਕਰਦਾ ਸੀ ਪਾਲਣ ਪੋਸ਼ਣ ਉਸੇ ਉਤੇ ਪਿਆ ਇਰਾਦਾ ਏ ਕ.ਤ.ਲ ਦਾ ਪਰਚਾ

ਪੇਪਰ ਦੇਣ ਤੋਂ ਬਾਅਦ ਘਰ ਪਰਤਦਿਆਂ ਭਾਣਜੇ ਦੀ ਹੋ ਗਈ ਮੌ.ਤ, ਜਿਹੜਾ ਕਰਦਾ ਸੀ ਪਾਲਣ ਪੋਸ਼ਣ ਉਸੇ ਉਤੇ ਪਿਆ ਇਰਾਦਾ ਏ ਕ.ਤ.ਲ ਦਾ ਪਰਚਾ

ਵੀਓਪੀ ਬਿਊਰੋ, ਚੰਡੀਗੜ੍ਹ : 11 ਸਾਲ ਦੇ ਭਾਣਜੇ ਨੂੰ ਪੇਪਰ ਦਿਵਾਉਣ ਤੋਂ ਬਾਅਦ ਘਰ ਲਿਜਾ ਰਿਹਾ ਮਾਮੇ ਦਾ ਈ-ਰਿਕਸ਼ਾ ਹਾਊਸਿੰਗ ਬੋਰਡ ਲਾਈਟ ਪੁਆਇੰਟ ਨੇੜੇ ਅਚਾਨਕ ਪਲਟ ਗਿਆ। ਇਸ ਨਾਲ ਭਾਣਜੇ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ ਤੇ ਪੁਲਿਸ ਨੇ ਉਸ ਨੂੰ ਪੀਜੀਆਈ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਹੱਲੋਮਾਜਰਾ ਦੇ ਰਹਿਣ ਵਾਲੇ ਬੱਚੇ ਰਾਜਵੰਸ਼ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਛੇਵੀਂ ਜਮਾਤ ਵਿਚ ਪੜ੍ਹਦਾ ਸੀ ਅਤੇ ਪਿਤਾ ਦੀ ਮੌ.ਤ ਤੋਂ ਬਾਅਦ ਮਾਮਾ ਹੀ

ਰਾਜਵੰਸ਼ ਦੀ ਦੇਖ-ਭਾਲ ਕਰਦਾ ਸੀ। ਚਸ਼ਮਦੀਦ ਆਟੋ ਚਾਲਕ ਕਰਨਪਾਲ ਦੀ ਸ਼ਿਕਾਇਤ ’ਤੇ ਮਨੀਮਾਜਰਾ ਥਾਣਾ ਪੁਲਿਸ ਨੇ ਰਿਕਸ਼ਾ ਚਾਲਕ ਮਾਮੇ ਦੇ ਖਿਲਾਫ਼ ਲਾਪਰਵਾਹੀ ਨਾਲ ਰਿਕਸ਼ਾ ਚਲਾਉਣ ਅਤੇ ਇਰਾਦਾ ਏ ਕ.ਤ.ਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੰਚਕੂਲਾ ਸੈਕਟਰ-4 ਦੇ ਰਹਿਣ ਵਾਲੇ ਕਰਨਪਾਲ ਨੇ ਦੱਸਿਆ ਕਿ ਬੁੱਧਵਾਰ ਮਨੀਮਾਜਰਾ ਵਿਖੇ ਸ਼ਮਸ਼ਾਨਘਾਟ ਨੇੜੇ ਆਟੋ ਖੜ੍ਹਾ ਕੀਤਾ ਅਤੇ ਚਾਹ ਪੀਣ ਲੱਗਾ। ਇਸ ਦੌਰਾਨ ਤੇਜ਼ ਰਫਤਾਰ ਈ-ਰਿਕਸ਼ਾ ਚਾਲਕ ਸਕੂਲੀ ਬੱਚੇ ਨੂੰ ਲੈ ਕੇ ਆ ਰਿਹਾ ਸੀ। ਲਾਈਟਾਂ ਨੇੜੇ ਈ-ਰਿਕਸ਼ਾ ਪਲਟ ਗਿਆ ਅਤੇ ਰਿਕਸ਼ੇ ’ਚ ਬੈਠੇ ਬੱਚੇ ਦੇ ਸਿਰ ’ਤੇ ਸੱਟ ਲੱਗਣ ਕਰ ਕੇ ਉਹ ਲਹੂ-ਲੁਹਾਨ ਹੋ ਗਿਆ।

ਮੌਕੇ ’ਤੇ ਪੁਲਿਸ ਨੂੰ ਸੂਚਨਾ ਦਿੱਤੀ ’ਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ 11 ਸਾਲ ਦੇ ਬੱਚੇ ਨੂੰ ਪੀਜੀਆਈ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿ.ਤ.ਕ ਐਲਾਨ ਦਿੱਤਾ।

error: Content is protected !!