65 ਸਾਲਾ ਬਜ਼ੁਰਗ ਪੋਤੀ ਦੀ ਉਮਰ ਦੀ ਨਾਬਾਲਿਗਾ ਨੂੰ ਬਣਾਉਂਦਾ ਰਿਹਾ ਹਵਸ ਦਾ ਸ਼ਿਕਾਰ, ਹੁਣ ਬਾਕੀ ਬਚੀ ਉਮਰ ਕੱਟੇਗਾ ਜੇਲ੍ਹ ‘ਚ

65 ਸਾਲਾ ਬਜ਼ੁਰਗ ਪੋਤੀ ਦੀ ਉਮਰ ਦੀ ਨਾਬਾਲਿਗਾ ਨੂੰ ਬਣਾਉਂਦਾ ਰਿਹਾ ਹਵਸ ਦਾ ਸ਼ਿਕਾਰ, ਹੁਣ ਬਾਕੀ ਬਚੀ ਉਮਰ ਕੱਟੇਗਾ ਜੇਲ੍ਹ ‘ਚ

ਵੀਓਪੀ ਬਿਊਰੋ, ਨੈਸ਼ਨਲ-65 ਸਾਲਾ ਬਜ਼ੁਰਗ ਨੇ ਘਿਨੌਣੀ ਵਾਰਦਾਤ ਨੂੰ ਅੰਜਾਮ ਦਿੱਤਾ। ਆਪਣੀ ਪੋਤੀ ਦੀ ਉਮਰ ਦੀ ਨਾਬਾਲਿਗਾ ਕੁੜੀ ਨੂੰ ਹਵਸ ਦਾ ਸ਼ਿਕਾਰ ਬਣਾਉਂਦਾ ਰਿਹਾ। ਇਹ ਸਨਸਨੀਖੇਜ਼ ਘਟਨਾ ਕੇਰਲ ਦੇ ਪਲੱਕੜ ਵਿੱਚ ਸਾਹਮਣੇ ਆਈ ਹੈ। ਬਲਾ.ਤਕਾਰ ਦੇ ਇਸ ਮਾਮਲੇ ‘ਚ ਪੀੜਤਾ ਨਾਬਾਲਗ ਲੜਕੀ ਹੈ, ਜਦਕਿ ਦੋਸ਼ੀ ਦੀ ਉਮਰ 65 ਸਾਲ ਹੈ। ਉਹ ਹਰ ਰੋਜ਼ ਲੜਕੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਸੀ। ਉਹ ਇਸ ਮਾਮਲੇ ਵਿੱਚ ਖੁਲਾਸਾ ਕਰਨ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ। ਉਹ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਵੀ ਦੁਰਵਿਹਾਰ ਕਰਦਾ ਸੀ।

ਇਸ ਮਾਮਲੇ ‘ਚ ਫਾਸਟ ਟਰੈਕ ਸਪੈਸ਼ਲ ਕੋਰਟ ਨੇ ਦੋਸ਼ੀ ਨੂੰ ਕੁੱਲ 83 ਸਾਲ ਦੀ ਸਜ਼ਾ ਸੁਣਾਈ ਹੈ। ਪੱਟੰਬੀ ਫਾਸਟ ਟ੍ਰੈਕ ਸਪੈਸ਼ਲ ਕੋਰਟ (ਐਫਟੀਐਸਸੀ) ਦੇ ਜੱਜ ਰਾਮੂ ਰਮੇਸ਼ ਚੰਦਰ ਭਾਨੂ ਨੇ ਦੋਸ਼ੀ ਵਿਅਕਤੀ ਨੂੰ ਪੋਕਸੋ ਐਕਟ ਅਤੇ ਆਈਪੀਸੀ ਦੀਆਂ ਸਬੰਧਤ ਧਾਰਾਵਾਂ ਦੇ ਤਹਿਤ ਵੱਖ-ਵੱਖ ਸਮੇਂ ਲਈ ਕੈਦ ਦੀ ਸਜ਼ਾ ਸੁਣਾਈ ਹੈ। ਵਿਸ਼ੇਸ਼ ਸਰਕਾਰੀ ਵਕੀਲ (ਐਸਪੀਪੀ) ਨਿਸ਼ਾ ਵਿਜੇਕੁਮਾਰ ਨੇ

ਕਿਹਾ ਕਿ ਬਾਕੀ ਦੀ ਬਚੀ ਉਮਰ ਦੋਸ਼ੀ ਜੇਲ੍ਹ ਵਿਚ ਹੀ ਕੱਟੇਗਾ। ਇਸ ਤੋਂ ਇਲਾਵਾ ਅਦਾਲਤ ਨੇ ਮੁਲਜ਼ਮਾਂ ‘ਤੇ 4.3 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਇਸ ਦੇ ਨਾਲ ਹੀ ਹੁਕਮ ਦਿੱਤਾ ਗਿਆ ਹੈ ਕਿ ਜੁਰਮਾਨੇ ਦਾ ਕੁਝ ਹਿੱਸਾ ਪੀੜਤ ਨੂੰ ਵੀ ਦਿੱਤਾ ਜਾਵੇ।

error: Content is protected !!