ਮੁਕੇਰੀਆਂ ‘ਚ ਵਾਰ.ਦਾਤ, ਗੈਂ.ਗਸਟਰ ਨੂੰ ਫੜਨ ਗਈ ਪੁਲਿਸ ਟੀਮ ਉਤੇ ਹਮਲਾ, ਪੁਲਿਸ ਮੁਲਾਜ਼ਮ ਦੀ ਛਾਤੀ ਵਿਚ ਮਾਰੀ ਗੋ.ਲ਼ੀ, ਮੌ.ਤ

ਮੁਕੇਰੀਆਂ ‘ਚ ਵਾਰ.ਦਾਤ, ਗੈਂ.ਗਸਟਰ ਨੂੰ ਫੜਨ ਗਈ ਪੁਲਿਸ ਟੀਮ ਉਤੇ ਹਮਲਾ, ਪੁਲਿਸ ਮੁਲਾਜ਼ਮ ਦੀ ਛਾਤੀ ਵਿਚ ਮਾਰੀ ਗੋ.ਲ਼ੀ, ਮੌ.ਤ


ਮੁਕੇਰੀਆਂ (ਵੀਓਪੀ ਬਿਊਰੋ)- ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਮੁਕੇਰੀਆਂ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ ਰੇਡ ਕਰਨ ਗਈ ਹੁਸ਼ਿਆਰਪੁਰ ਦੀ ਸੀਆਈਏ ਸਟਾਫ਼ ਦੀ ਟੀਮ ਦਾ ਮੁਕਾਬਲਾ ਹੋਇਆ, ਜਿਸ ਨਾਲ ਸੀ. ਆਈ. ਏ. ਸਟਾਫ਼ ਦੇ ਇਕ ਮੁਲਾਜ਼ਮ ਦੀ ਛਾਤੀ ਵਿਚ ਗੋ.ਲ਼ੀ ਲੱਗਣ ਕਰਕੇ ਮੌ.ਤ ਹੋ ਗਈ। ਮ੍ਰਿਤਕ ਮੁਲਾਜ਼ਮ ਦੀ ਪਛਾਣ ਅੰਮ੍ਰਿਤ ਪਾਲ ਵਜੋਂ ਹੋਈ ਹੈ, ਜਿਸ ਦੀ ਛਾਤੀ ਵਿੱਚ ਗੋ.ਲ਼ੀ ਲੱਗਣ ਕਾਰਨ ਮੌ.ਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਥਾਣਾ ਮੁਕੇਰੀਆਂ ਅਧੀਨ ਪੈਂਦੇ ਪਿੰਡ ਮਹਿਤਪੁਰ ਵਿਖੇ ਸੀ. ਆਈ. ਏ. ਸਟਾਫ਼ ਹੁਸ਼ਿਆਰਪੁਰ ਪੁਲਿਸ ਵੱਲੋਂ ਇਕ ਗੈਂ.ਗਸਟਰ ਸੁਖਵਿੰਦਰ ਸਿੰਘ ਰਾਣਾ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਮਨਸੂਰਪੁਰ ਨੂੰ ਫੜਨ ਲਈ ਛਾਪੇਮਾਰੀ ਕੀਤੀ ਗਈ ਸੀ। ਇਸ ਦੌਰਾਨ ਸੁਖਵਿੰਦਰ ਸਿੰਘ ਨੇ ਫਾਇਰਿੰਗ ਕਰ ਦਿੱਤੀ, ਜਿਸ ਨਾਲ ਪੁਲਿਸ ਮੁਲਾਜ਼ਮ ਅੰਮ੍ਰਿਤ ਪਾਲ ਸਿੰਘ ਪੁੱਤਰ ਹਰਮਿੰਦਰ ਸਿੰਘ ਨਿਵਾਸੀ ਜੰਡੋਲ ਦੀ ਛਾਤੀ ਵਿੱਚ ਗੋ.ਲ਼ੀ ਲੱਗੀ, ਜੋ ਮੌਕੇ ‘ਤੇ ਗੰਭੀਰ ਜ਼ਖ਼ਮੀ ਹੋ ਗਿਆ । ਉਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਅਤੇ ਉਸ ਤੋਂ ਬਾਅਦ ਉਸ ਦੀ ਇਕ ਪ੍ਰਾਈਵੇਟ ਹਸਪਤਾਲ ਵਿੱਚ ਮੌ.ਤ ਹੋ ਗਈ।

ਪਤਾ ਲੱਗਾ ਕਿ ਸੁਖਵਿੰਦਰ ਸਿੰਘ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ। ਇਹ ਵੀ ਪਤਾ ਲੱਗਾ ਕਿ ਸੁਖਵਿੰਦਰ ਅੱਜ ਕੱਲ੍ਹ ਜ਼ਮਾਨਤ ‘ਤੇ ਆਇਆ ਹੋਇਆ ਸੀ। ਸੁਖਵਿੰਦਰ ਸਿੰਘ ਨੂੰ ਫੜਨ ਲਈ ਡੀ. ਐੱਸ. ਪੀ. ਵਿਪਨ ਕੁਮਾਰ ਅਤੇ ਐੱਸ. ਐੱਚ. ਓ. ਪ੍ਰਮੋਦ ਕੁਮਾਰ ਦੀ ਅਗਵਾਈ ਹੇਠ ਇਸ ਨੂੰ ਫੜਨ ਲਈ ਵੱਡੀ ਗਿਣਤੀ ਵਿੱਚ ਸਰਚ ਆਪਰੇਸ਼ਨ ਚੱਲ ਰਿਹਾ।

error: Content is protected !!