ਚੱਲਦਾ ਟਰੱਕ ਬਣਿਆ ਅੱਗ ਦਾ ਗੋਲ਼ਾ, ਡਰਾਈਵਰ ਨੇ ਮਾਰ ਦਿੱਤੀ ਛਾਲ, ਫਿਰ …

ਚੱਲਦਾ ਟਰੱਕ ਬਣਿਆ ਅੱਗ ਦਾ ਗੋਲ਼ਾ, ਡਰਾਈਵਰ ਨੇ ਮਾਰ ਦਿੱਤੀ ਛਾਲ, ਫਿਰ …

ਵੀਓਪੀ ਬਿਊਰੋ ਕਪੂਰਥਲਾ : ਕਪੂਰਥਲਾ ਕਾਲਾ ਸੰਘਿਆ ਰੋਡ ‘ਤੇ ਦੇਰ ਰਾਤ ਚੱਲਦੇ ਟਰੱਕ ਨੂੰ ਅਚਾਨਕ ਅੱਗ ਲੱਗ ਗਈ ਜਿਸ ਵਿਚ ਟਰੱਕ ਡਰਾਈਵਰ ਨੇ ਸਮੇਂ ਸਿਰ ਟਰੱਕ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਤੇ ਪੁਲਿਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਜ ਚਲਾ ਕੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ।ਜਾਣਕਾਰੀ ਅਨੁਸਾਰ ਦੇਰ ਰਾਤ ਕਪੂਰਥਲਾ-ਕਾਲਾ ਸੰਘਿਆਂ ਰੋਡ ‘ਤੇ ਸਥਿਤ ਬਿਜਲੀ ਘਰ ਨੇੜੇ ਇਕ ਚੱਲਦੇ ਟਰੱਕ ਨੂੰ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਦੇਖ ਕੇ ਟਰੱਕ ਚਾਲਕ ਨੇ ਛਾਲ ਮਾਰ ਦਿੱਤੀ ਜਦੋਂਕਿ ਪਿੱਛੇ ਆ ਰਹੇ ਵਾਹਨ ਟਰੱਕ ਦੇ ਕਾਫੀ ਪਿੱਛੇ ਰੁਕ ਗਏ। ਰਾਹਗੀਰਾਂ ਨੇ ਇਸ ਘਟਨਾ ਦੀ ਸੂਚਨਾ ਸਬੰਧਤ ਥਾਣੇ ਤੇ ਫਾਇਰ ਬ੍ਰਿਗੇਡ ਨੂੰ ਦਿੱਤੀ।ਜਾਣਕਾਰੀ ਅਨੁਸਾਰ ਦੇਰ ਰਾਤ ਕਪੂਰਥਲਾ-ਕਾਲਾ ਸੰਘਿਆਂ ਰੋਡ ‘ਤੇ ਸਥਿਤ ਬਿਜਲੀ ਘਰ ਨੇੜੇ ਇਕ ਚੱਲਦੇ ਟਰੱਕ ਨੂੰ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਦੇਖ ਕੇ ਟਰੱਕ ਚਾਲਕ ਨੇ ਛਾਲ ਮਾਰ ਦਿੱਤੀ ਜਦੋਂਕਿ ਪਿੱਛੇ ਆ ਰਹੇ ਵਾਹਨ ਟਰੱਕ ਦੇ ਕਾਫੀ ਪਿੱਛੇ ਰੁਕ ਗਏ। ਰਾਹਗੀਰਾਂ ਨੇ ਇਸ ਘਟਨਾ ਦੀ ਸੂਚਨਾ ਸਬੰਧਤ ਥਾਣੇ ਤੇ ਫਾਇਰ ਬ੍ਰਿਗੇਡ ਨੂੰ ਦਿੱਤੀ।

error: Content is protected !!