ਪੰਜ ਦਿਨ ਪਹਿਲਾਂ ਪੰਜਾਬ ਤੋਂ ਕੈਨੇਡਾ ਬੁਲਾਇਆ, ਫਿਰ ਪਤਨੀ ਦਾ ਚਾਕੂ ਮਾਰ ਕਰ’ਤਾ ਕ.ਤ.ਲ , ਵੀਡੀਓ ਬਣਾ ਕੇ ਮਾਂ ਨੂੰ ਭੇਜੀ

ਪੰਜ ਦਿਨ ਪਹਿਲਾਂ ਪੰਜਾਬ ਤੋਂ ਕੈਨੇਡਾ ਬੁਲਾਇਆ, ਫਿਰ ਪਤਨੀ ਦਾ ਚਾਕੂ ਮਾਰ ਕਰ’ਤਾ ਕ.ਤ.ਲ, ਵੀਡੀਓ ਬਣਾ ਕੇ ਮਾਂ ਨੂੰ ਭੇਜੀ

ਵੀਓਪੀ ਬਿਊਰੋ ਜਗਰਾਓਂ/ਹਠੂਰ: ਜਗਰਾਓਂ ਦੇ ਪਿੰਡ ਮੱਲ੍ਹਾ ਦੀ ਵਿਆਹੁਤਾ ਨੂੰ ਕੈਨੇਡਾ ਵਿਚ ਉਸ ਦੇ ਪਤੀ ਨੇ ਕ.ਤ.ਲ ਕਰ ਕੇ ਵੀਡੀਓ ਬਣਾਈ। ਜਗਰਾਓਂ ਦੇ ਪਿੰਡ ਮੱਲ੍ਹਾ ਵਾਸੀ ਹਿੰਮਤ ਸਿੰਘ ਨੇ ਦੱਸਿਆ ਕਿ ਸਾਲ 2022 ਵਿਚ ਉਸ ਦੀ ਧੀ ਬਲਵਿੰਦਰ ਕੌਰ ਆਪਣੀ ਧੀ ਹਰਨੂਰਪ੍ਰੀਤ ਕੌਰ ਕੋਲ ਕੈਨੇਡਾ ਦੇ ਸ਼ਹਿਰ ਐਬਟਸਫੋਰਡ ਬੀਸੀ ਚਲੀ ਗਈ ਸੀ। ਉਸ ਦੇ ਪਿੱਛੋਂ ਉਸ ਦਾ ਪਤੀ ਜਗਪ੍ਰੀਤ ਸਿੰਘ ਰਾਜੂ ਉਸ ਦੀ ਧੀ ਬਲਵਿੰਦਰ ਕੌਰ ਨੂੰ ਲਗਾਤਾਰ ਉਸ ਨੂੰ ਵੀ ਕੈਨੇਡਾ ਸੱਦਣ ਲਈ ਫੋਨ ’ਤੇ ਪਰੇਸ਼ਾਨ ਕਰਦਾ ਸੀ। ਆਖਰਕਾਰ ਉਸ ਦੀ ਦੋਹਤੀ ਹਰਨੂਰਪ੍ਰੀਤ ਕੌਰ ਨੇ 11 ਮਾਰਚ 2024 ਨੂੰ ਆਪਣੇ ਪਿਤਾ ਜਗਪ੍ਰੀਤ ਸਿੰਘ ਉਰਫ ਰਾਜੂ ਨੂੰ ਵੀ ਕੈਨੇਡਾ ਸੱਦ ਲਿਆ। ਜਗਪ੍ਰੀਤ ਨੇ ਕੈਨੇਡਾ ਪਹੁੰਚਣ ਦੇ 5 ਦਿਨਾਂ ਬਾਅਦ ਹੀ ਆਪਣੀ ਪਤਨੀ ਬਲਵਿੰਦਰ ਕੌਰ ਦਾ ਚਾ.ਕੂ ਮਾਰ ਕੇ ਕ.ਤ ਲ ਕਰ ਦਿੱਤਾ ਜਿਸ ਦੀ ਵੀਡੀਓ ਬਣਾ ਕੇ ਜਗਪ੍ਰੀਤ ਸਿੰਘ ਨੇ ਆਪਣੀ ਮਾਤਾ ਨੂੰ ਲੁਧਿਆਣਾ ਵਿਖੇ ਭੇਜ ਦਿੱਤੀ। ਇਹ ਵੀਡੀਓ ਉਨ੍ਹਾਂ ਦੇੇ 18 ਸਾਲਾ ਦੋਹਤੇ ਗੁਰਨੂਰ ਸਿੰਘ ਨੇ ਦੇਖ ਲਈ। ਉਸ ਨੇ ਆਪਣੀ ਮਾਤਾ ਦੇ ਕਤਲ ਦੀ ਖਬਰ ਸਾਰੇ ਰਿਸ਼ਤੇਦਾਰਾਂ ਨੂੰ ਦੱਸ ਦਿੱਤੀ।ਪਿਤਾ ਹਿੰਮਤ ਸਿੰਘ ਨੇ ਦੱਸਿਆ ਕਿ ਬਲਵਿੰਦਰ ਕੌਰ ਦੇ ਕਾਤਲ ਜਗਪ੍ਰੀਤ ਸਿੰਘ ਨੂੰ ਕੈਨੇਡਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਵਿਆਹ ਤੋਂ ਬਾਅਦ ਸਹੁਰਾ ਪਰਿਵਾਰ ਉਸ ਦੀ ਧੀ ਨੂੰ ਦਾਜ ਲਈ ਪਰੇਸ਼ਾਨ ਅਤੇ ਕੁੱਟਮਾਰ ਕਰਦਾ ਸੀ ਪਰ ਉਹ ਧੀ ਦਾ ਘਰ ਵਸਾਉਣ ਲਈ ਧੀ ’ਤੇ ਹੋ ਰਹੇ ਜ਼ੁਲਮ ’ਤੇ ਕੋਈ ਕਾਰਵਾਈ ਨਾ ਕਰਵਾ ਸਕੇ। ਪਰਿਵਾਰ ਨੇ ਪੰਜਾਬ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਬਲਵਿੰਦਰ ਕੌਰ ਦੀ ਲਾਸ਼ ਨੂੰ ਪਿੰਡ ਮੱਲ੍ਹਾ ਵਿਖੇ ਲਿਆਂਦਾ ਜਾਵੇ ਜਿਥੇ ਉਸ ਦੀਆਂ ਅੰਤਿਮ ਰਸਮਾਂ ਨਿਭਾਈਆਂ ਜਾ ਸਕਣ।

error: Content is protected !!