ਭਾਜਪਾ ਨੇ ਕੰਗਣਾ ਰਾਣੌਤ ਨੂੰ ਦਿੱਤੀ ਲੋਕ ਸਭਾ ਚੋਣਾਂ ਦੀ ਟਿਕਟ, ਇਸ ਸੀਟ ਤੋਂ ਲੜੇਗੀ ਲੋਕ ਸਭਾ ਚੋਣ

ਭਾਜਪਾ ਨੇ ਕੰਗਣਾ ਰਾਣੌਤ ਨੂੰ ਦਿੱਤੀ ਲੋਕ ਸਭਾ ਚੋਣਾਂ ਦੀ ਟਿਕਟ, ਇਸ ਸੀਟ ਤੋਂ ਲੜੇਗੀ ਲੋਕ ਸਭਾ ਚੋਣ

ਵੀਓਪੀ ਬਿਊਰੋ – ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਪੂਰੇ ਜ਼ੋਰ – ਸ਼ੋਰ ਨਾਲ ਤਿਆਰੀਆਂ ਖਿੱਚ ਰਹੀਆਂ ਹਨ। ਭਾਜਪਾ ਨੇ 24 ਮਾਰਚ ਨੂੰ ਲੋਕ ਸਭਾ ਚੋਣਾਂ 2024 ਲਈ ਪੰਜਵੀਂ ਸੂਚੀ ਜਾਰੀ ਕੀਤੀ ਹੈ। ਇਸ ਵਿੱਚ ਕਈ ਹੈਰਾਨ ਕਰਨ ਵਾਲੇ ਨਾਮ ਹਨ।

ਬੀਜੇਪੀ ਨੇ ਪਹਿਲੀ ਵਾਰ ਹਿਮਾਚਲ ਤੋਂ ਇੱਕ ਮਹਿਲਾ ਉਮੀਦਵਾਰ ਨੂੰ ਮੈਦਾਨ ਵਿੱਚ ਉਤਾਰਿਆ ਹੈ। ਅਦਾਕਾਰਾ ਕੰਗਨਾ ਰਣੌਤ ਮੰਡੀ ਤੋਂ ਚੋਣ ਲੜੇਗੀ।

ਕਾਂਗਰਸ ਛੱਡਣ ਦਾ ਐਲਾਨ ਕਰਨ ਤੋਂ ਅੱਧੇ ਘੰਟੇ ਬਾਅਦ ਭਾਜਪਾ ਨੇ ਕੁਰੂਕਸ਼ੇਤਰ ਤੋਂ ਨਵੀਨ ਜਿੰਦਲ ਨੂੰ ਉਮੀਦਵਾਰ ਬਣਾਇਆ। ਰਾਜਮਾਤਾ ਅੰਮ੍ਰਿਤਾ ਰਾਏ ਪੱਛਮੀ ਬੰਗਾਲ ਦੀ ਕ੍ਰਿਸ਼ਨਾਨਗਰ ਸੀਟ ਤੋਂ ਟੀਐਮਸੀ ਦੀ ਮਹੂਆ ਮੋਇਤਰਾ ਵਿਰੁੱਧ ਭਾਜਪਾ ਦੀ ਉਮੀਦਵਾਰ ਹੈ।

ਭਾਜਪਾ ਨੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਉਮੀਦਵਾਰ ਬਣਾਇਆ ਹੈ। ਕੰਗਨਾ ਭਾਜਪਾ ਦੀ ਟਿਕਟ ‘ਤੇ ਹਿਮਾਚਲ ਤੋਂ ਲੋਕ ਸਭਾ ਚੋਣ ਲੜਨ ਵਾਲੀ ਪਹਿਲੀ ਮਹਿਲਾ ਬਣ ਗਈ ਹੈ। ਇਸ ਤੋਂ ਪਹਿਲਾਂ 1952 ਤੋਂ 2019 ਤੱਕ ਭਾਜਪਾ ਨੇ ਕਿਸੇ ਵੀ ਔਰਤ ਨੂੰ ਟਿਕਟ ਨਹੀਂ ਦਿੱਤੀ ਸੀ।

error: Content is protected !!