ਹੋਲੀ ਮੌਕੇ ਭਸਮ ਆਰਤੀ ਦੌਰਾਨ ਮੰਦਰ ‘ਚ ਲੱਗੀ ਭਿਆਨਕ ਅੱਗ, ਪੁਜਾਰੀ ਸਣੇ 13 ਜਣੇ ਝੁਲਸੇ, ਮੁੱਖ ਮੰਤਰੀ ਦੇ ਮੁੰਡੇ ਦਾ ਬਚਾਅ

ਹੋਲੀ ਮੌਕੇ ਭਸਮ ਆਰਤੀ ਦੌਰਾਨ ਮੰਦਰ ‘ਚ ਲੱਗੀ ਭਿਆਨਕ ਅੱਗ, ਪੁਜਾਰੀ ਸਣੇ 13 ਜਣੇ ਝੁਲਸੇ, ਮੁੱਖ ਮੰਤਰੀ ਦੇ ਮੁੰਡੇ ਦਾ ਬਚਾਅ

ਵੀਓਪੀ ਬਿਊਰੋ – ਉਜੈਨ ਦੇ ਸ਼੍ਰੀ ਮਹਾਕਾਲੇਸ਼ਵਰ ਮੰਦਰ ‘ਚ ਸੋਮਵਾਰ ਸਵੇਰੇ ਭਸਮ ਆਰਤੀ ਦੌਰਾਨ ਪਾਵਨ ਅਸਥਾਨ ‘ਚ ਅੱਗ ਲੱਗ ਗਈ। ਇਸ ਹਾਦਸੇ ‘ਚ ਪੁਜਾਰੀ ਸਮੇਤ 13 ਲੋਕ ਝੁਲਸ ਗਏ। ਇਨ੍ਹਾਂ ‘ਚੋਂ 9 ਜ਼ਖਮੀਆਂ ਨੂੰ ਇੰਦੌਰ ਰੈਫਰ ਕਰ ਦਿੱਤਾ ਗਿਆ ਹੈ, ਜਦਕਿ ਚਾਰ ਦਾ ਉਜੈਨ ਜ਼ਿਲਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਹਾਦਸੇ ਸਮੇਂ ਮੰਦਰ ‘ਚ ਹਜ਼ਾਰਾਂ ਦੀ ਗਿਣਤੀ ‘ਚ ਸ਼ਰਧਾਲੂ ਮੌਜੂਦ ਸਨ ਅਤੇ ਮਹਾਕਾਲ ਨਾਲ ਹੋਲੀ ਮਨਾ ਰਹੇ ਸਨ। ਜੇਕਰ ਸਮੇਂ ਸਿਰ ਅੱਗ ‘ਤੇ ਕਾਬੂ ਨਾ ਪਾਇਆ ਜਾਂਦਾ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।

ਜਾਣਕਾਰੀ ਮੁਤਾਬਕ ਮੰਦਰ ਦੇ ਪੁਜਾਰੀ ਆਰਤੀ ਕਰ ਰਹੇ ਸਨ। ਇਸ ਦੌਰਾਨ ਕਿਸੇ ਨੇ ਪਿੱਛੇ ਤੋਂ ਪੁਜਾਰੀ ‘ਤੇ ਗੁਲਾਲ ਪਾਇਆ ਜੋ ਦੀਵੇ ‘ਤੇ ਡਿੱਗ ਗਿਆ ਅਤੇ ਉਸ ਨੂੰ ਅੱਗ ਲੱਗ ਗਈ। ਅਜਿਹੇ ‘ਚ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਗੁਲਾਲ ‘ਚ ਕੋਈ ਕੈਮੀਕਲ ਸੀ, ਜਿਸ ਕਾਰਨ ਅੱਗ ਲੱਗੀ। ਇਸ ਤੋਂ ਬਾਅਦ ਪਾਵਨ ਅਸਥਾਨ ‘ਚ ਲੱਗੇ ਫਲੈਕਸ ਨੂੰ ਵੀ ਅੱਗ ਲੱਗ ਗਈ। ਇਨ੍ਹਾਂ ਫਲੈਕਸਾਂ ਦੀ ਵਰਤੋਂ ਪਾਵਨ ਅਸਥਾਨ ਵਿੱਚ ਚਾਂਦੀ ਦੀ ਪਰਤ ਨੂੰ ਰੰਗ ਅਤੇ ਗੁਲਾਲ ਤੋਂ ਬਚਾਉਣ ਲਈ ਕੀਤੀ ਜਾਂਦੀ ਸੀ। ਅੱਗ ਵਧਦੀ ਦੇਖ ਕੇ ਕੁਝ ਲੋਕਾਂ ਨੇ ਅੱਗ ਬੁਝਾਊ ਯੰਤਰਾਂ ਨਾਲ ਇਸ ‘ਤੇ ਕਾਬੂ ਪਾਇਆ। ਪਰ ਉਦੋਂ ਤੱਕ ਪਾਵਨ ਅਸਥਾਨ ‘ਚ ਮੌਜੂਦ 13 ਲੋਕ ਸੜ ਚੁੱਕੇ ਸਨ।

ਉਜੈਨ ਕਲੈਕਟਰ ਨੀਰਜ ਸਿੰਘ ਨੇ ਦੱਸਿਆ ਕਿ ਸਾਰੇ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਕੋਈ ਵੀ ਗੰਭੀਰ ਨਹੀਂ ਹੈ, ਸਾਰੇ ਸਥਿਰ ਹਨ। ਕਲੈਕਟਰ ਨੀਰਜ ਕੁਮਾਰ ਸਿੰਘ ਨੇ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਕਾਰਜਕਾਰੀ ਅਧਿਕਾਰੀ ਜ਼ਿਲ੍ਹਾ ਪੰਚਾਇਤ ਮ੍ਰਿਣਾਲ ਮੀਨਾ ਅਤੇ ਵਧੀਕ ਕਲੈਕਟਰ ਉਜੈਨ ਅਨੁਕੁਲ ਜੈਨ ਘਟਨਾ ਦੀ ਜਾਂਚ ਕਰਨਗੇ। ਜਾਂਚ ਕਰਕੇ ਤਿੰਨ ਦਿਨਾਂ ਵਿੱਚ ਰਿਪੋਰਟ ਪੇਸ਼ ਕੀਤੀ ਜਾਵੇਗੀ।

ਹਾਦਸੇ ਦੇ ਸਮੇਂ ਮੰਦਰ ‘ਚ ਹਜ਼ਾਰਾਂ ਲੋਕ ਮੌਜੂਦ ਸਨ, ਜੋ ਬਾਬਾ ਮਹਾਕਾਲ ਨਾਲ ਹੋਲੀ ਖੇਡ ਰਹੇ ਸਨ। ਹਾਦਸੇ ਦੇ ਸਮੇਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਦਾ ਬੇਟਾ ਵੈਭਵ ਯਾਦਵ ਵੀ ਮੰਦਰ ‘ਚ ਮੌਜੂਦ ਸੀ। ਬਾਬਾ ਮਹਾਕਾਲ ਦੀ ਕਿਰਪਾ ਨਾਲ ਅੱਗ ‘ਤੇ ਸਮੇਂ ਸਿਰ ਕਾਬੂ ਪਾ ਲਿਆ ਗਿਆ, ਨਹੀਂ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ।

error: Content is protected !!