150 ਦੀ ਸਪੀਡ ‘ਤੇ ਭਜਾ ਰਹੇ ਸੀ ਕਾਰ, ਨਾ ਸੰਭਾਲ ਹੋਈ ਤਾਂ ਰੇਲਿਗ ‘ਚੋਂ ਕਰ’ਤੀ ਆਰ-ਪਾਰ, ਚਾਰਾਂ ਦੋਸਤਾਂ ਦਾ…

150 ਦੀ ਸਪੀਡ ‘ਤੇ ਭਜਾ ਰਹੇ ਸੀ ਕਾਰ, ਨਾ ਸੰਭਾਲ ਹੋਈ ਤਾਂ ਰੇਲਿਗ ‘ਚੋਂ ਕਰ’ਤੀ ਆਰ-ਪਾਰ, ਚਾਰਾਂ ਦੋਸਤਾਂ ਦਾ…


ਵੀਓਪੀ ਬਿਊਰੋ – ਹਰਿਆਣਾ ਦੇ ਨਾਰਨੌਲ ਨੇੜੇ ਇੱਕ ਤੇਜ਼ ਰਫ਼ਤਾਰ ਲਗਜ਼ਰੀ ਕਾਰ ਡਿਵਾਈਡਰ ਦੀ ਰੇਲਿੰਗ ਵਿੱਚੋਂ ਦੀ ਆਰ-ਪਾਰ ਗਈ। ਖੁਸ਼ਕਿਸਮਤੀ ਇਹ ਰਹੀ ਕਿ ਕਾਰ ਵਿੱਚ ਸਵਾਰ ਚਾਰਾਂ ਵਿੱਚੋਂ ਕਿਸੇ ਨੂੰ ਵੀ ਕੋਈ ਝਰੀਟ ਤਕ ਨਹੀਂ ਲੱਗੀ।

ਰਾਮਨਿਵਾਸ, ਅਨਿਲ, ਭਰਤ ਅਤੇ ਸੁਭਾਸ਼ ਦਿੱਲੀ ਦੇ ਮਹਿਰੌਲੀ ਤੋਂ ਵੋਲਵੋ ਕਾਰ ਵਿੱਚ ਰਾਜਸਥਾਨ ਦੇ ਚੁਰੂ ਜ਼ਿਲ੍ਹੇ ਵਿੱਚ ਨਿੱਜੀ ਕੰਮ ਲਈ ਜਾ ਰਹੇ ਸਨ।

ਐਤਵਾਰ ਸਵੇਰੇ ਨੈਸ਼ਨਲ ਹਾਈਵੇਅ ਨੰਬਰ 11 ‘ਤੇ ਰਘੂਨਾਥਪੁਰਾ ਨੇੜੇ ਗੱਡੀ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ। ਤੇਜ਼ ਰਫਤਾਰ ਕਾਰਨ ਲਗਜ਼ਰੀ ਕਾਰ ‘ਚ ਰੇਲਿੰਗ ਦੀ ਪਾਈਪ ਜਾ ਵੜੀ। ਕਾਰ ਕਰੀਬ 50 ਫੁੱਟ ਤੱਕ ਲੋਹੇ ਦੀ ਰੇਲਿੰਗ ਦੇ ਅੰਦਰ ਜਾ ਵੜੀ।

ਹਾਲਾਂਕਿ ਕਾਰ ਵਿੱਚ ਸਵਾਰ ਚਾਰ ਵਿਅਕਤੀਆਂ ਵਿੱਚੋਂ ਕਿਸੇ ਨੂੰ ਵੀ ਕੋਈ ਝਰੀਟ ਨਹੀਂ ਲੱਗੀ। ਗੱਡੀ ਦੀ ਰਫ਼ਤਾਰ ਲਗਭਗ 135 ਤੋਂ 150 ਕਿਲੋਮੀਟਰ ਪ੍ਰਤੀ ਘੰਟਾ ਸੀ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

error: Content is protected !!