ਗੁੰਡਾਗਰਦੀ ਕਰਦੇ ਅਨਸਰਾਂ ਨੂੰ ਰੋਕਣ ਗਈ ਪੰਜਾਬ ਪੁਲਿਸ ‘ਤੇ ਹਮਲਾ, ਸੀਨੀਅਰ ਕਾਂਸਟੇਬਲ ਦੀ ਤੋੜੀ ਲੱਤ

ਗੁੰਡਾਗਰਦੀ ਕਰਦੇ ਅਨਸਰਾਂ ਨੂੰ ਰੋਕਣ ਗਈ ਪੰਜਾਬ ਪੁਲਿਸ ‘ਤੇ ਹਮਲਾ, ਸੀਨੀਅਰ ਕਾਂਸਟੇਬਲ ਦੀ ਤੋੜੀ ਲੱਤ

 

ਵੀਓਪੀ ਬਿਊਰੋ – ਪਟਿਆਲਾ ‘ਚ ਗੁੰਡਿਆਂ ਨੂੰ ਰੋਕਣ ਗਈ ਪੁਲਿਸ ਪਾਰਟੀ ‘ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮਾਂ ਨੇ ਪੁਲਿਸ ਪਾਰਟੀ ਦੀ ਅਗਵਾਈ ਕਰ ਰਹੇ ਸੀਨੀਅਰ ਕਾਂਸਟੇਬਲ ਗੁਰਪ੍ਰੀਤ ਸਿੰਘ ’ਤੇ ਮੋਟਰਸਾਈਕਲ ਚੜ੍ਹਾ ਦਿੱਤਾ, ਜਿਸ ਕਾਰਨ ਉਸ ਦੀ ਸੱਜੀ ਲੱਤ ਟੁੱਟ ਗਈ। ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।

ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਨੇ ਇਸ ਮਾਮਲੇ ‘ਚ 22 ਲੋਕਾਂ ਨੂੰ ਨਾਮਜ਼ਦ ਕੀਤਾ ਹੈ, ਜਦਕਿ ਕੁਝ ਅਣਪਛਾਤੇ ਲੋਕਾਂ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਸ਼ਿਕਾਇਤਕਰਤਾ ਐੱਸਆਈ ਗੁਰਪ੍ਰੀਤ ਸਿੰਘ ਅਨੁਸਾਰ ਸੂਚਨਾ ਮਿਲੀ ਸੀ ਕਿ ਪ੍ਰਾਇਮਰੀ ਸਕੂਲ ਰਸੂਲਪੁਰ ਸੈਦਾਂ ਕੋਲ 40-50 ਲੜਕੇ ਹਥਿਆਰਾਂ ਸਮੇਤ ਖੜ੍ਹੇ ਹਨ। ਜਦੋਂ ਉਹ ਆਪਣੀ ਟੀਮ ਅਤੇ ਪੀਸੀਆਰ ਨਾਲ ਮੌਕੇ ’ਤੇ ਪੁੱਜੇ ਤਾਂ ਪੀਸੀਆਰ ਦੀ ਆਵਾਜ਼ ਸੁਣ ਕੇ ਸਾਰੇ ਮੁਲਜ਼ਮ ਰੌਲਾ ਪਾਉਣ ਲੱਗੇ ਅਤੇ ਮੌਕੇ ਤੋਂ ਫ਼ਰਾਰ ਹੋ ਗਏ।

ਸਾਹਮਣੇ ਤੋਂ ਆ ਰਹੇ ਮੁਲਜ਼ਮਾਂ ਦੇ ਮੋਟਰਸਾਈਕਲ ਨੂੰ ਰੋਕਣ ਲਈ ਸੀਨੀਅਰ ਕਾਂਸਟੇਬਲ ਨੇ ਸਰਕਾਰੀ ਗੱਡੀ ਨੂੰ ਸਾਈਡ ’ਤੇ ਲਾ ਕੇ ਇਸ਼ਾਰਾ ਕੀਤਾ ਪਰ ਮੁਲਜ਼ਮਾਂ ਨੇ ਪੁਲਿਸ ’ਤੇ ਜਾਨੋਂ ਮਾਰਨ ਦੀ ਨੀਅਤ ਨਾਲ ਹਮਲਾ ਕਰ ਦਿੱਤਾ। ਤਿੰਨ ਮੁਲਜ਼ਮ ਨੌਜਵਾਨਾਂ ਨੇ ਸੀਨੀਅਰ ਕਾਂਸਟੇਬਲ ’ਤੇ ਆਪਣਾ ਮੋਟਰਸਾਈਕਲ ਚੜ੍ਹਾ ਦਿੱਤਾ, ਜਿਸ ਕਾਰਨ ਉਸ ਦੀ ਸੱਜੀ ਲੱਤ ਟੁੱਟ ਗਈ। ਬਾਅਦ ਵਿੱਚ ਮੁਲਜ਼ਮ ਮੋਟਰਸਾਈਕਲ ’ਤੇ ਮੌਕੇ ਤੋਂ ਫ਼ਰਾਰ ਹੋ ਗਏ।

error: Content is protected !!