ਟਿਊਸ਼ਨ ਪੜ੍ਹਨ ਗਈ 4 ਸਾਲ ਦੀ ਬੱਚੀ ਨਾਲ 34 ਸਾਲ ਦੇ ਦਰਿੰਦੇ ਨੇ ਕੀਤਾ ਬਲਾ.ਤਕਾਰ

ਟਿਊਸ਼ਨ ਪੜ੍ਹਨ ਗਈ 4 ਸਾਲ ਦੀ ਬੱਚੀ ਨਾਲ 34 ਸਾਲ ਦੇ ਦਰਿੰਦੇ ਨੇ ਕੀਤਾ ਬਲਾ.ਤਕਾਰ

ਦਿੱਲੀ (ਵੀਓਪੀ ਬਿਊਰੋ) ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ 4 ਸਾਲ ਦੀ ਬੱਚੀ ਨਾਲ ਉਸ ਦੇ ਟਿਊਸ਼ਨ ਸੈਂਟਰ ਵਿੱਚ ਇੱਕ ਨੌਜਵਾਨ ਨੇ ਬਲਾਤਕਾਰ ਕੀਤਾ। ਇਸ ਦਿਲ ਦਹਿਲਾਉਣ ਵਾਲੀ ਘਟਨਾ ਖਿਲਾਫ ਸਥਾਨਕ ਲੋਕ ਸੜਕਾਂ ‘ਤੇ ਆ ਗਏ।

ਗੁੱਸੇ ‘ਚ ਆਏ ਲੋਕਾਂ ਨੇ ਦੋਸ਼ੀ ਦੇ ਘਰ ਦੇ ਬਾਹਰ ਹੰਗਾਮਾ ਕਰ ਦਿੱਤਾ। ਮੁਲਜ਼ਮ ਦੀ ਕਾਰ ਦੀ ਵੀ ਭੰਨਤੋੜ ਕੀਤੀ ਗਈ। ਦਿੱਲੀ ਪੂਰਬੀ ਰੇਂਜ ਦੇ ਐਡੀਸ਼ਨਲ ਸੀਪੀ ਸਾਗਰ ਸਿੰਘ ਕਲਸੀ ਨੇ ਕਿਹਾ ਕਿ ਸ਼ਨੀਵਾਰ ਨੂੰ ਮੰਡਾਵਲੀ ਥਾਣੇ ਵਿੱਚ ਸ਼ਿਕਾਇਤ ਮਿਲੀ ਸੀ। ਚਾਰ ਸਾਲ ਦੀ ਬੱਚੀ ਟਿਊਸ਼ਨ ਲਈ ਗਈ ਹੋਈ ਸੀ। ਉੱਥੇ ਇੱਕ 34 ਸਾਲਾ ਵਿਅਕਤੀ ਨੇ ਉਸ ਨਾਲ ਬਲਾਤਕਾਰ ਕੀਤਾ। ਅਸੀਂ ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਅੱਜ (ਐਤਵਾਰ) ਇਸ ਇਲਾਕੇ ਵਿੱਚ ਅਫ਼ਵਾਹ ਫੈਲ ਗਈ ਕਿ ਪੁਲੀਸ ਨੇ ਇਸ ਬਲਾਤਕਾਰ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ। ਅਜਿਹੇ ‘ਚ ਲੋਕ ਇਕੱਠੇ ਹੋ ਗਏ। ਸਾਨੂੰ ਭੰਨਤੋੜ ਦੀ ਇੱਕ ਘਟਨਾ ਦੀ ਵੀ ਸੂਚਨਾ ਮਿਲੀ ਹੈ।

error: Content is protected !!