ਡਾ. ਬੀ.ਆਰ ਅੰਬੇਡਕਰ ਦਾ ਪੋਤਾ ਲੜੇਗਾ ਹੁਸ਼ਿਆਰਪੁਰ ਤੋਂ ਲੋਕ ਸਭਾ ਚੋਣ!

ਡਾ. ਬੀ.ਆਰ ਅੰਬੇਡਕਰ ਦਾ ਪੋਤਾ ਲੜੇਗਾ ਹੁਸ਼ਿਆਰਪੁਰ ਤੋਂ ਲੋਕ ਸਭਾ ਚੋਣ!

ਜਲੰਧਰ/ਹੁਸ਼ਿਆਰਪੁਰ (ਵੀਓਪੀ ਬਿਊਰੋ) ਲੋਕ ਸਭਾ ਚੋਣਾਂ ਨੂੰ ਲੈ ਕੇ ਤਿਆਰੀ ਜ਼ੋਰਾਂ ‘ਤੇ ਹਨ ਅਤੇ ਵੱਖ ਵੱਖ ਸਿਆਸੀ ਪਾਰਟੀਆਂ ਵੀ ਆਪਣੇ ਵੱਲੋਂ ਪੂਰਾ ਜ਼ੋਰ ਲਾ ਰਹੀਆਂ ਹਨ। ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਤਾਂ ਕਈ ਸੀਟਾਂ ਤੋਂ ਆਪਣੇ ਉਮੀਦਵਾਰ ਖੜ੍ਹੇ ਕਰ ਦਿੱਤੇ ਹਨ ਪਰ ਬਾਕੀ ਪਾਰਟੀਆਂ ਅਜੇ ਸੋਚ-ਵਿਚਾਰ ਹੀ ਕਰ ਰਹੀਆਂ ਹਨ।

ਇਸ ਵਿਚਾਲੇ ਹੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ ਪੋਤਰੇ ਡਾ. ਭੀਮ ਰਾਓ ਜਸਵੰਤ ਅੰਬੇਡਕਰ ਵੱਲੋਂ ਪੰਜਾਬ ਦੇ ਰਿਜ਼ਰਵ ਹਲਕਾ ਹੁਸ਼ਿਆਰਪੁਰ ਤੋਂ ਪ੍ਰਬੁੱਧ ਰਿਪਬਲਿਕਨ ਪਾਰਟੀ ਦੀ ਟਿਕਟ ’ਤੇ ਲੋਕ ਸਭਾ ਦੀ ਚੋਣ ਲੜਨ ਦਾ ਫ਼ੈਸਲਾ ਕੀਤਾ ਗਿਆ ਹੈ।

ਇਸ ਸੀਟ ‘ਤੇ ਬਹੁਜਨ ਵੋਟ ਜ਼ਿਆਦਾ ਹੈ ਅਤੇ ਵਿਰੋਧੀ ਪਾਰਟੀਆਂ ਦੀ ਪਕੜ ਵੀ ਇਸ ਸੀਟ ‘ਤੇ ਘੱਟ ਹੀ ਹੈ। ਅਜਿਹੇ ਵਿੱਚ ਡਾਕਟਰ ਭੀਮ ਰਾਓ ਅੰਬੇਡਕਰ ਦੇ ਪੋਤਰੇ ਡਾ. ਭੀਮ ਰਾਓ ਜਸਵੰਤ ਅੰਬੇਡਕਰ ਵੱਲੋਂ ਪੰਜਾਬ ਦੇ ਰਿਜ਼ਰਵ ਹਲਕਾ ਹੁਸ਼ਿਆਰਪੁਰ ਤੋਂ ਪ੍ਰਬੁੱਧ ਰਿਪਬਲਿਕਨ ਪਾਰਟੀ ਦੀ ਟਿਕਟ ’ਤੇ ਲੋਕ ਸਭਾ ਦੀ ਚੋਣ ਲੜਨ ਦਾ ਫ਼ੈਸਲਾ ਕੀਤਾ ਗਿਆ ਹੈ।

error: Content is protected !!