ਚਾਰਜਿੰਗ ‘ਤੇ ਲਗਾਏ ਮੋਬਾਈਲ ਫੋਨ ‘ਚ ਧਮਾਕੇ ਕਾਰਨ ਘਰ ਨੂੰ ਲੱਗੀ ਅੱਗ, ਚਾਰ ਬੱਚਿਆਂ ਦੀ ਮੌ.ਤ ਤੇ ਮਾਪੇ ਜ਼ਖਮੀ

ਚਾਰਜਿੰਗ ‘ਤੇ ਲਗਾਏ ਮੋਬਾਈਲ ਫੋਨ ‘ਚ ਧਮਾਕੇ ਕਾਰਨ ਘਰ ਨੂੰ ਲੱਗੀ ਅੱਗ, ਚਾਰ ਬੱਚਿਆਂ ਦੀ ਮੌ.ਤ ਤੇ ਮਾਪੇ ਜ਼ਖਮੀ

ਮੇਰਠ (ਵੀਓਪੀ ਬਿਊਰੋ) ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲੇ ‘ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਪੱਲਵਪੁਰਮ ਥਾਣਾ ਖੇਤਰ ‘ਚ ਸਥਿਤ ਇਕ ਘਰ ‘ਚ ਮੋਬਾਇਲ ਚਾਰਜਿੰਗ ਦੌਰਾਨ ਸ਼ਾਰਟ ਸਰਕਟ ਹੋਣ ਕਾਰਨ ਧਮਾਕਾ ਹੋ ਗਿਆ, ਜਿਸ ਕਾਰਨ ਘਰ ‘ਚ ਅੱਗ ਲੱਗ ਗਈ। ਅੱਗ ਵਿੱਚ ਚਾਰ ਬੱਚਿਆਂ ਦੀ ਮੌਤ ਹੋ ਗਈ ਅਤੇ ਉਨ੍ਹਾਂ ਦੇ ਮਾਪੇ ਗੰਭੀਰ ਰੂਪ ਵਿੱਚ ਝੁਲਸ ਗਏ।

ਪੁਲਿਸ ਦੇ ਇਕ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਸ਼ਨੀਵਾਰ ਰਾਤ ਨੂੰ ਪਲਵਪੁਰਮ ਥਾਣਾ ਖੇਤਰ ਦੀ ਜਨਤਾ ਕਾਲੋਨੀ ‘ਚ ਜੌਨੀ ਨਾਂ ਦੇ ਵਿਅਕਤੀ ਦੇ ਘਰ ‘ਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ, ਜਦੋਂ ਮੋਬਾਇਲ ਫੋਨ ਚਾਰਜ ਹੋ ਰਿਹਾ ਸੀ।

ਉਸ ਨੇ ਦੱਸਿਆ ਕਿ ਅੱਗ ਨੇ ਕੁਝ ਹੀ ਸਮੇਂ ਵਿੱਚ ਇੰਨਾ ਗੰਭੀਰ ਰੂਪ ਧਾਰਨ ਕਰ ਲਿਆ, ਜਿਸ ਵਿੱਚ ਜੌਨੀ, ਉਸ ਦੀ ਪਤਨੀ ਬਬੀਤਾ ਅਤੇ ਚਾਰ ਬੱਚੇ ਸਾਰਿਕਾ (10), ਨਿਹਾਰਿਕਾ (8), ਸੰਸਕਾਰ ਉਰਫ਼ ਗੋਲੂ (6) ਅਤੇ ਕਾਲੂ (4) ਗੰਭੀਰ ਰੂਪ ਵਿੱਚ ਝੁਲਸ ਗਏ। ਸਾਰਿਆਂ ਨੂੰ ਮੈਡੀਕਲ ਕਾਲਜ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਦੇਰ ਰਾਤ ਨਿਹਾਰਿਕਾ ਅਤੇ ਗੋਲੂ ਦੀ ਮੌਤ ਹੋ ਗਈ, ਜਦਕਿ ਸਾਰਿਕਾ ਅਤੇ ਕਾਲੂ ਦੀ ਐਤਵਾਰ ਸਵੇਰੇ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਜੌਨੀ ਦੀ ਹਾਲਤ ਖਤਰੇ ਤੋਂ ਬਾਹਰ ਹੈ ਪਰ ਬਬੀਤਾ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਦਿੱਲੀ ਏਮਜ਼ ਰੈਫਰ ਕਰ ਦਿੱਤਾ ਗਿਆ ਹੈ।

ਜੌਨੀ ਨੇ ਦੱਸਿਆ ਕਿ ਨਿਹਾਰਿਕਾ, ਗੋਲੂ ਅਤੇ ਕਾਲੂ ਮੋਬਾਇਲ ‘ਤੇ ਗੇਮ ਖੇਡ ਰਹੇ ਸਨ ਅਤੇ ਇਸ ਦੌਰਾਨ ਮੋਬਾਇਲ ਚਾਰਜ ਵੀ ਹੋ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਅਤੇ ਕੁਝ ਹੀ ਸਮੇਂ ਵਿੱਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

error: Content is protected !!