Online ਮੰਗਵਾਇਆ ਕੇਕ ਖਾਣਾ ਪਿਆ ਭਾਰੀ, Birthday ਵਾਲੇ ਦਿਨ 10 ਸਾਲਾਂ ਬੱਚੀ ਦੀ ਮੌਤ

Online ਮੰਗਵਾਇਆ ਕੇਕ ਖਾਣਾ ਪਿਆ ਭਾਰੀ, Birthday ਵਾਲੇ ਦਿਨ 10 ਸਾਲਾਂ ਬੱਚੀ ਦੀ ਮੌਤ

ਵੀਓਪੀ ਬਿਊਰੋ – ਪਟਿਆਲਾ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਜਨਮ ਦਿਨ ਵਾਲੇ ਦਿਨ ਹੀ ਇੱਕ ਬੱਚੀ ਦੀ ਮੌਤ ਹੋ ਗਈ। ਪਟਿਆਲਾ ਵਿੱਚ ਇੱਕ 10 ਸਾਲਾ ਬੱਚੀ ਮਾਨਵੀ ਦੀ ਆਪਣੇ ਜਨਮ ਦਿਨ ‘ਤੇ ਔਨਲਾਈਨ ਆਰਡਰ ਕੀਤਾ ਕੇਕ ਖਾਣ ਨਾਲ ਮੌਤ ਹੋ ਗਈ।

ਇਸ ਮਾਮਲੇ ‘ਚ ਕਾਨ੍ਹਾ ਬੇਕਰੀ ਦੇ ਮਾਲਕ ਖਿਲਾਫ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ।ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਕ ਵੀਡੀਓ ਵਿਚ ਮਾਨਵੀ ਆਪਣੀ ਮੌਤ ਤੋਂ ਕੁਝ ਘੰਟੇ ਪਹਿਲਾਂ ਕੇਕ ਕੱਟਦੀ ਅਤੇ ਆਪਣੇ ਪਰਿਵਾਰ ਨਾਲ ਜਸ਼ਨ ਮਨਾਉਂਦੀ ਦਿਖਾਈ ਦੇ ਰਹੀ ਹੈ।

ਲੜਕੀ ਦੇ ਦਾਦਾ ਨੇ ਦੱਸਿਆ ਕਿ ਉਸ ਨੇ 24 ਮਾਰਚ ਨੂੰ ਸ਼ਾਮ 7 ਵਜੇ ਉਸ ਦਾ ਜਨਮ ਦਿਨ ਮਨਾਇਆ ਸੀ। ਉਸ ਰਾਤ 10 ਵਜੇ ਤੱਕ ਸਾਰਾ ਪਰਿਵਾਰ ਬੀਮਾਰ ਪੈ ਗਿਆ। ਦੋਵੇਂ ਛੋਟੀਆਂ ਧੀਆਂ ਉਲਟੀਆਂ ਕਰਨ ਲੱਗ ਪਈਆਂ। ਖੁਸ਼ਕਿਸਮਤੀ ਨਾਲ ਸਭ ਤੋਂ ਛੋਟੀ ਬੇਟੀ ਪ੍ਰੇਮਨ ਉਲਟੀਆਂ ਤੋਂ ਬਚ ਗਈ।

ਮਾਨਵੀ ਦੀ ਸਿਹਤ ਵਿਗੜਨ ‘ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ। ਪਰ ਬਚਾਇਆ ਨਹੀਂ ਜਾ ਸਕਿਆ। ਪਰਿਵਾਰ ਮੁਤਾਬਕ ਕੇਕ ਕਾਨ੍ਹਾ ਬੇਕਰੀ ਤੋਂ ਮੰਗਵਾਇਆ ਗਿਆ ਸੀ।

error: Content is protected !!