ਪੋਤਾ ਹੋਣ ਦੀ ਖੁਸ਼ੀ ‘ਚ ਦਾਦੇ ਨੇ ਕਿੰਨਰਾਂ ਦੇ ਨਾਂ ਕਰ’ਤਾ 100 ਗਜ਼ ਦਾ ਪਲਾਂਟ, ਕਹਿੰਦਾ-ਮੱਝਾਂ ਵੀ ਲੈ ਜਾਓ

ਪੋਤਾ ਹੋਣ ਦੀ ਖੁਸ਼ੀ ‘ਚ ਦਾਦੇ ਨੇ ਕਿੰਨਰਾਂ ਦੇ ਨਾਂ ਕਰ’ਤਾ 100 ਗਜ਼ ਦਾ ਪਲਾਂਟ, ਕਹਿੰਦਾ-ਮੱਝਾਂ ਵੀ ਲੈ ਜਾਓ

ਹਰਿਆਣਾ (ਵੀਓਪੀ ਬਿਊਰੋ) ਰੇਵਾੜੀ ਦੀ ਸੱਤੀ ਕਲੋਨੀ ਵਿੱਚ ਨਵਜੰਮੇ ਬੱਚੇ ਦੇ ਜਨਮ ਦੀ ਵਧਾਈ ਦੇਣ ਗਏ ਖੁਸਰਿਆਂ ਨੂੰ 100 ਗਜ਼ ਦਾ ਪਲਾਟ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਸ਼ਮਸ਼ੇਰ ਸਿੰਘ ਦੇ ਘਰ ਕੁਝ ਦਿਨ ਪਹਿਲਾਂ ਪੋਤੇ ਨੇ ਜਨਮ ਲਿਆ ਸੀ, ਸ਼ਮਸ਼ੇਰ ਸਿੰਘ ਪੇਸ਼ੇ ਤੋਂ ਵੱਡਾ ਜ਼ਿਮੀਂਦਾਰ ਹੈ।

ਸ਼ਹਿਰ ਦੇ ਆਲੇ-ਦੁਆਲੇ ਉਸ ਦੀ ਜੱਦੀ ਜ਼ਮੀਨ ਦਾ ਕਾਫੀ ਹਿੱਸਾ ਪਿਆ ਹੈ। ਇਸੇ ਖੁਸ਼ੀ ਦੇ ਸਿਲਸਿਲੇ ‘ਚ ਸ਼ੁੱਕਰਵਾਰ ਨੂੰ ਕਿੰਨਰ ਸਪਨਾ ਗੁਰੂ, ਹਿਨਾ ਅਤੇ ਕੋਮਲ ਸ਼ਮਸ਼ੇਰ ਸਿੰਘ ਦੇ ਘਰ ਪਹੁੰਚੇ। ਜਿਸ ਤਰ੍ਹਾਂ ਹਰ ਘਰ ਵਿਚ ਖੁਸਰੇ ਵਧਾਈ ਦੇਣ ਆਉਂਦੇ ਹਨ, ਉਸੇ ਤਰ੍ਹਾਂ ਸ਼ਮਸ਼ੇਰ ਦੇ ਘਰ ਵੀ ਖੁਸਰਿਆਂ ਨੇ ਨੱਚਣਾ-ਗਾਉਣਾ ਸ਼ੁਰੂ ਕਰ ਦਿੱਤਾ।

ਇਹ ਪ੍ਰੋਗਰਾਮ ਕਰੀਬ 10 ਮਿੰਟ ਤੱਕ ਚੱਲਿਆ ਅਤੇ ਇਸ ਤੋਂ ਬਾਅਦ ਨਵ ਜੰਮੇ ਪੋਤੇ ਦੇ ਜਸ਼ਨ ਵਿੱਚ ਦਾਦਾ ਸ਼ਮਸ਼ੇਰ ਸਿੰਘ ਨੇ 100 ਵਰਗ ਗਜ਼ ਦਾ ਪਲਾਟ ਤੋਹਫੇ ਵਜੋਂ ਦੇਣ ਦਾ ਐਲਾਨ ਕੀਤਾ। ਇਸ ਤੋਂ ਬਾਅਦ ਸ਼ਮਸ਼ੇਰ ਸਿੰਘ ਨੇ ਸਾਰਿਆਂ ਵਿਚਕਾਰ ਕਿਹਾ ਕਿ ਉਹ ਖੁਸਰਿਆਂ ਦੇ ਨਾਂ ‘ਤੇ ਇਕ ਪਲਾਟ ਸਮਰਪਿਤ ਕਰਨਗੇ। ਇਸ ਤੋਂ ਬਾਅਦ ਸ਼ਮਸ਼ੇਰ ਸਿੰਘ ਨੇ ਹੋਰ ਕਿਸੇ ਲੋੜ ਬਾਰੇ ਵੀ ਪੁੱਛਿਆ। ਜਦੋਂ ਸ਼ਮਸ਼ੇਰ ਸਿੰਘ ਨੇ ਪੁੱਛਿਆ ਕਿ ਉਹ ਇਸ ਪਲਾਟ ਵਿੱਚ ਕੀ ਕਰਨਗੇ ਤਾਂ ਕਿੰਨਰ ਨੇ ਕਿਹਾ ਕਿ ਉਹ ਪਸ਼ੂ ਰੱਖਣਗੇ। ਇਸ ’ਤੇ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਜੇਕਰ ਮੱਝ ਵੀ ਚਾਹੀਦੀ ਹੈ ਤਾਂ ਉਹ ਵੀ ਦੇ ਦੇਵੇਗਾ।

ਦੱਸ ਦੇਈਏ ਕਿ ਖੁਸਰਿਆਂ ਨੂੰ ਦਿੱਤਾ ਗਿਆ ਇਹ ਪਲਾਟ ਸ਼ਹਿਰ ਦੇ ਝੱਜਰ ਰੋਡ ‘ਤੇ ਇੰਦਰਾ ਕਲੋਨੀ ਅਤੇ ਰਾਮਸਿੰਘਪੁਰਾ ਦੇ ਵਿਚਕਾਰ ਹੈ। ਇਸ ਦੀ ਮੌਜੂਦਾ ਕੀਮਤ 12 ਤੋਂ 15 ਲੱਖ ਰੁਪਏ ਦੇ ਵਿਚਕਾਰ ਹੈ।

error: Content is protected !!