Kapurthala Accident ; ਮਹਿੰਦਰਾ ਪਿਕਅੱਪ ਤੇ ਵਰਨਾ ਕਾਰ ਦੀ ਸਿੱਧੀ ਟੱਕਰ ‘ਚ 3 ਔਰਤਾਂ ਸਣੇ 4 ਲੋਕਾਂ ਦੀ ਮੌ+ਤ, 25 ਜਣੇ ਗੰਭੀਰ ਜ਼ਖਮੀ

Kapurthala Accident ; ਮਹਿੰਦਰਾ ਪਿਕਅੱਪ ਤੇ ਵਰਨਾ ਕਾਰ ਦੀ ਸਿੱਧੀ ਟੱਕਰ ‘ਚ 3 ਔਰਤਾਂ ਸਣੇ 4 ਲੋਕਾਂ ਦੀ ਮੌ+ਤ, 25 ਜਣੇ ਗੰਭੀਰ ਜ਼ਖਮੀ

ਕਪੂਰਥਲਾ (ਵੀਓਪੀ ਬਿਊਰੋ) ਪੰਜਾਬ ਦੇ ਕਪੂਰਥਲਾ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ ‘ਚ 4 ਲੋਕਾਂ ਦੀ ਮੌਤ ਹੋ ਗਈ ਹੈ।

ਜਾਣਕਾਰੀ ਮੁਤਾਬਕ ਕਪੂਰਥਲਾ-ਸ੍ਰੀ ਗੋਇੰਦਵਾਲ ਸਾਹਿਬ ਰੋਡ ’ਤੇ ਪੈਂਦੇ ਮੁੰਡੀ ਮੋੜ ਨੇੜੇ ਇਕ ਮਹਿੰਦਰਾ ਪਿਕਅੱਪ ਅਤੇ ਵਰਨਾ ਕਾਰ ਦੀ ਟੱਕਰ ‘ਚ 3 ਔਰਤਾਂ ਸਣੇ 4 ਜਣਿਆਂ ਦੀ ਮੌਤ ਹੋ ਗਈ ਹੈ।

ਉੱਥੇ ਹੀ ਹੋਰ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਸ ਹਾਦਸੇ ਵਿਚ 25 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ ਹਨ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਦੋਵੇਂ ਵਾਹਨਾਂ ਦੇ ਪਰਖੱਚੇ ਉੱਡ ਗਏ ਅਤੇ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਵੀ ਇਕੱਠੇ ਹੋ ਗਏ।

ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਟੱਕਰ ਕਾਰਨ ਉੱਥੋਂ ਲੰਘ ਰਹੇ ਵਾਹਨ ਚਾਲਕ ਵੀ ਡਰ ਗਏ।

error: Content is protected !!