ਜੇਹਲਮ ਨਦੀ ‘ਚ ਕਿਸ਼ਤੀ ਪਲਟੀ, 4 ਬੱਚਿਆਂ ਸਣੇ 6 ਲੋਕਾਂ ਦੀ ਮੌ+ਤ, ਸਕੂਲ ਲਈ ਜਾ ਰਹੇ ਸੀ ਬੱਚੇ

ਜੇਹਲਮ ਨਦੀ ‘ਚ ਕਿਸ਼ਤੀ ਪਲਟੀ, 4 ਬੱਚਿਆਂ ਸਣੇ 6 ਲੋਕਾਂ ਦੀ ਮੌ+ਤ, ਸਕੂਲ ਲਈ ਜਾ ਰਹੇ ਸੀ ਬੱਚੇ

ਸ਼੍ਰੀਨਗਰ (ਵੀਓਪੀ ਬਿਊਰੋ) ਜੰਮੂ-ਕਸ਼ਮੀਰ ਦੇ ਸ਼੍ਰੀਨਗਰ ‘ਚ ਮੰਗਲਵਾਰ ਸਵੇਰੇ ਇਕ ਵੱਡਾ ਹਾਦਸਾ ਵਾਪਰ ਗਿਆ। ਸ੍ਰੀਨਗਰ ਦੇ ਬਟਵਾੜਾ ਨੇੜੇ ਜੇਹਲਮ ਨਦੀ ਵਿੱਚ ਸਕੂਲੀ ਬੱਚਿਆਂ ਅਤੇ ਯਾਤਰੀਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਡੁੱਬ ਗਈ। ਸੂਚਨਾ ਮਿਲਣ ‘ਤੇ ਪ੍ਰਸ਼ਾਸਨ ਨੇ ਬਚਾਅ ਟੀਮ ਭੇਜ ਦਿੱਤੀ।

ਜਾਣਕਾਰੀ ਮੁਤਾਬਕ 12 ਲੋਕਾਂ ਨੂੰ ਬਚਾਇਆ ਗਿਆ ਹੈ, ਜਿਨ੍ਹਾਂ ‘ਚੋਂ ਜ਼ਿਆਦਾਤਰ ਬੱਚੇ ਹਨ। ਸਾਰਿਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇਸ ਹਾਦਸੇ ਵਿੱਚ ਚਾਰ ਬੱਚਿਆਂ ਸਮੇਤ 6 ਦੀ ਮੌਤ ਹੋ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਕਸ਼ਮੀਰ ਘਾਟੀ ਵਿੱਚ ਮੌਸਮ ਖ਼ਰਾਬ ਹੈ। ਪਿਛਲੇ 72 ਘੰਟਿਆਂ ਦੌਰਾਨ ਹੋਈ ਭਾਰੀ ਬਾਰਿਸ਼ ਕਾਰਨ ਜੇਹਲਮ ਨਦੀ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਵਹਿ ਰਹੀ ਹੈ। ਸੂਬੇ ‘ਚ ਗੜ੍ਹੇਮਾਰੀ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ।

error: Content is protected !!