6 ਰੁਪਏ ਦਾ ਆਂਡਾ ਵਿਕਅਤੀ ਨਿੱਕਲਿਆ ਵੇਚਣ ਤਾਂ ਬੋਲੀ ਲੱਗੀ ਲੱਖਾਂ ਦੀ, ਮਿੰਟਾਂ ਚ ਬਦਲ ਗਈ ਕਿਸਮਤ

ਬਜ਼ਾਰ ਵਿਚ ਆਂਡਾ ਖਰੀਦਣ ਜਾਦੇ ਹਾਂ ਤਾਂ ਸਾਨੂੰ 6 ਰੁਪਏ ਤੱਕ ਮਿਲ ਜਾਂਦਾ ਹੈ ਪਰ ਕੀ ਤੁਸੀਂ ਸਭ ਤੋਂ ਮਹਿੰਗਾ ਆਂਡਾ ਸੁਣਿਆਂ ਹੈ ਜੀ ਹਾਂ ਅਜਿਹੇ ਹੀ ਇਕ ਵਿਕਅਤੀ ਬਾਰੇ ਗੱਲ ਕਰ ਰਹੇ ਹਾਂ ਜਿਸਨੇ 6 ਰੁਪਏ ਦਾ ਆਂਡਾ ਲੱਖਾਂ ਰੁਪਏ ਵਿਚ ਵੇਚ ਦਿੱਤਾ ਇਹ ਕੋਈ ਸੋਨੇ ਦਾ ਆਂਡਾ ਨਹੀਂ ਸੀ ਬਲਕਿ ਬਾਜ਼ਾਰ ਤੋਂ ਛੇ ਰੁਪਏ ਵਿੱਚ ਖਰੀਦਿਆ ਗਿਆ ਇੱਕ ਆਮ ਆਂਡਾ ਸੀ।ਪਰ ਮਸਜਿਦ ਬਣਾਉਣ ਲਈ ਜਿਸ ਜਜ਼ਬੇ ਨਾਲ ਇੱਕ ਗਰੀਬ ਔਰਤ ਨੇ ਇਸ ਨੂੰ ਦਾਨ ਕੀਤਾ, ਉਸ ਨੇ ਇਸ ਆਂਡੇ ਦੀ ਕੀਮਤ ਸਵਾ ਦੋ ਲੱਖ ਰੁਪਏ ਤੋਂ ਵੀ ਵਧਾ ਦਿੱਤੀ।

ਭਾਰਤ-ਸ਼ਾਸਿਤ ਕਸ਼ਮੀਰ ਦੇ ਉੱਤਰੀ ਕਸਬੇ ਸੋਪੋਰ ਦੇ ‘ਮਾਲ ਮਾਪਨਪੁਰਾ’ ਪਿੰਡ ‘ਚ ਕਈ ਮਹੀਨਿਆਂ ਤੋਂ ਇੱਕ ਮਸਜਿਦ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ।ਈਦ ਦੇ ਮੌਕੇ ‘ਤੇ ਮਸਜਿਦ ਕਮੇਟੀ ਨੇ ਘਰ-ਘਰ ਜਾ ਕੇ ਨਕਦੀ ਅਤੇ ਸਮਾਨ ਦਾ ਦਾਨ ਇਕੱਠਾ ਕਰਨ ਦਾ ਫ਼ੈਸਲਾ ਲਿਆ।

ਲੋਕਾਂ ਨੇ ਨਕਦੀ, ਭਾਂਡੇ, ਮੁਰਗੇ ਅਤੇ ਚੌਲ ਆਦਿ ਦਾਨ ਕੀਤੇ।

ਮਸਜਿਦ ਕਮੇਟੀ ਦੇ ਮੈਂਬਰ ਨਸੀਰ ਅਹਿਮਦ ਕਹਿੰਦੇ ਹਨ, “ਅਸੀਂ ਦਾਨ ਇਕੱਠਾ ਕਰ ਰਹੇ ਸੀ ਜਦੋਂ ਇੱਕ ਛੋਟੇ ਜਿਹੇ ਘਰ ਦੀ ਇੱਕ ਔਰਤ ਸਿਰ ਝੁਕਾ ਕੇ ਹੌਲੀ-ਹੌਲੀ ਮੇਰੇ ਕੋਲ ਆਈ ਅਤੇ ਉਸਨੇ ਮੈਨੂੰ ਇੱਕ ਆਂਡਾ ਫੜਾਇਆ ਤੇ ਕਹਿਣ ਲੱਗੀ ਕਿ ਮੇਰੇ ਵੱਲੋਂ ਇਸੇ ਨੂੰ ਦਾਨ ਵਜੋਂ ਸਵੀਕਾਰ ਕਰ ਲਓ।”

ਨਸੀਰ ਦਾ ਕਹਿਣਾ ਹੈ ਕਿ ਇਹ ਔਰਤ ਬਹੁਤ ਗਰੀਬ ਹੈ ਅਤੇ ਆਪਣੇ ਇਕਲੌਤੇ ਪੁੱਤ ਨਾਲ ਇੱਕ ਛੋਟੇ ਜਿਹੇ ਖਸਤਾ ਹਾਲਾਤ ਮਾਕਾਨ ਵਿੱਚ ਰਹਿੰਦੀ ਹੈ।

ਨਸੀਰ ਦੱਸਦੇ ਹਨ ਕਿ ਇਹ ਛੇ ਰੁਪਏ ਦਾ ਇੱਕ ਸਾਧਾਰਨ ਆਂਡਾ ਸੀ, ਪਰ ਉਸ ਗਰੀਬ ਔਰਤ ਨੇ ਜਿਸ ਜਜ਼ਬੇ ਨਾਲ ਇਸ ਨੂੰ ਰੱਬ ਦੇ ਨਾਂ ਉੱਤੇ ਦਿੱਤਾ ਸੀ, ਉਸ ਨੇ ਇਸ ਨੂੰ ਬਹੁਤ ਕੀਮਤੀ ਬਣਾ ਦਿੱਤਾ ਸੀ।

ਨਸੀਰ ਕਹਿੰਦੇ ਹਨ, “ਮੈਂ ਕਮੇਟੀ ਦੇ ਬਾਕੀ ਮੈਂਬਰਾਂ ਨੂੰ ਸਲਾਹ ਦਿੱਤੀ ਕਿ ਆਂਡੇ ਦੀ ਬੋਲੀ ਲਗਾਈ।”

ਔਰਤ ਦੀ ਪਛਾਣ ਦੱਸੇ ਬਿਨਾਂ ਨਸੀਰ ਨੇ ਮਸਜਿਦ ‘ਚ ਐਲਾਨ ਕੀਤਾ ਕਿ ਇਹ ਆਂਡਾ ਨਿਲਾਮ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੇ ਆਪਣੀ ਜੇਬ ‘ਚੋਂ ਇਸ ਲਈ ਦਸ ਰੁਪਏ ਦੀ ਬੋਲੀ ਦਿੱਤੀ। “ਉਹ ਕਹਿੰਦੇ ਹਨ ਕਿ ਸਾਨੂੰ ਨਹੀਂ ਪਤਾ ਸੀ ਕਿ ਸਾਨੂੰ ਇੱਕ ਆਂਡੇ ਤੋਂ 2.25 ਲੱਖ ਰੁਪਏ ਮਿਲਣਗੇ।”

error: Content is protected !!