ਚੋਣਾਂ ਸ਼ੁਰੂ ਹੁੰਦਿਆਂ ਹੀ ਪੈ ਗਿਆ EVM ਦਾ ਰੌਲਾ, ਕਾਂਗਰਸ ਕਹਿੰਦੀ- ਬਟਨ ਕੋਈ ਵੀ ਦੱਬੋ ਵੋਟ ਭਾਜਪਾ ਨੂੰ ਹੀ ਜਾ ਰਹੀ ਹੈ

ਚੋਣਾਂ ਸ਼ੁਰੂ ਹੁੰਦਿਆਂ ਹੀ ਪੈ ਗਿਆ EVM ਦਾ ਰੌਲਾ, ਕਾਂਗਰਸ ਕਹਿੰਦੀ- ਬਟਨ ਕੋਈ ਵੀ ਦੱਬੋ ਵੋਟ ਭਾਜਪਾ ਨੂੰ ਹੀ ਜਾ ਰਹੀ ਹੈ

ਨਵੀਂ ਦਿੱਲੀ/ਕੇਰਲਾ (ਵੀਓਪੀ ਬਿਊਰੋ) ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਵਿੱਚ ਪੋਲਿੰਗ ਸ਼ੁਰੂ ਹੁੰਦਿਆਂ ਹੀ ਭਾਜਪਾ ਉੱਪਰ EVM ‘ਚ ਘਪਲੇਬਾਜ਼ੀ ਦੇ ਇਲਜ਼ਾਮ ਲੱੱਗਣੇ ਸ਼ੁਰੂ ਹੋ ਗਏ ਹਨ। ਨੈਸ਼ਨਲ ਕਾਂਗਰਸ ਨੇ ਇਸ ਸਬੰਧ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇੱਕ ਪੋਸਟ ਪਾ ਕੇ ਇਸ ਦਾ ਵਿਰੋਧ ਵੀ ਕੀਤਾ ਹੈ।

ਕਾਂਗਰਸ ਨੇ ਆਪਣੇ ਆਫੀਸ਼ੀਅਲ ਪੇਜ ‘ਤੇ ਪੋਸਟ ਪਾਈ ਹੈ ਕਿ – ਜੋ ਵੀ ਈਵੀਐਮ ਦਾ ਬਟਨ ਦੱਬਦਾ ਹੈ, ਵੋਟ ਭਾਜਪਾ ਨੂੰ ਜਾਂਦੀ ਹੈ। ਕੇਰਲ ‘ਚ ਇਹ ਮਾਮਲਾ ਸਾਹਮਣੇ ਆਇਆ ਹੈ।

ਇਸ ਲਈ ਅਸੀਂ ਕਹਿੰਦੇ ਹਾਂ- ‘ਰਾਜੇ ਦੀ ਆਤਮਾ ਈ.ਵੀ.ਐੱਮ.’ਚ ਹੈ।’ ਅਸੀਂ ਇਸ ਦੀ ਜਾਂਚ ਦੀ ਮੰਗ ਕਰ ਰਹੇ ਹਾਂ ਕਿ VVPAT ਸਲਿੱਪਾਂ ਵੋਟਰਾਂ ਨੂੰ ਸੌਂਪੀਆਂ ਜਾਣੀਆਂ ਚਾਹੀਦੀਆਂ ਹਨ।

ਵੋਟਰਾਂ ਨੂੰ ਉਹਨਾਂ VVPAT ਸਲਿੱਪਾਂ ਨੂੰ ਇੱਕ ਵੱਖਰੇ ਬਕਸੇ ਵਿੱਚ ਪਾਉਣਾ ਚਾਹੀਦਾ ਹੈ * ਫਿਰ ਉਹਨਾਂ VVPAT ਸਲਿੱਪਾਂ ਦੀ 100% ਗਿਣਤੀ ਕੀਤੀ ਜਾਣੀ ਚਾਹੀਦੀ ਹੈ।

ਅਸੀਂ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਕਈ ਵਾਰ ਚੋਣ ਕਮਿਸ਼ਨ ਨੂੰ ਮਿਲਣ ਦਾ ਸਮਾਂ ਮੰਗਿਆ, ਪਰ ਚੋਣ ਕਮਿਸ਼ਨ ਇਸ ਬਾਰੇ ਗੱਲ ਕਰਨ ਲਈ ਤਿਆਰ ਨਹੀਂ ਹੈ।

ਇਸ ਪੋਸਟ ਤੋਂ ਬਾਅਦ ਲੋਕ ਵੀ ਤਰ੍ਹਾਂ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ, ਇਸ ਦੌਰਾਨ ਜਿੱਥੇ ਕਈ ਲੋਕ ਕਾਂਗਰਸ ਦੀ ਗੱਲ ਨਾਲ ਸਹਿਮਤ ਹਨ, ਉੱਥੇ ਹੀ ਕਈ ਲੋਕ ਇਸ ਨੂੰ Fake ਕਰਾਰ ਦੇ ਰਹੇ ਹਨ।

error: Content is protected !!