Selfie Death; ਕਬੂਤਰਾਂ ਨਾਲ ਸੈਲਫੀ ਲੈਣ ਪਾਣੀ ਵਾਲੀ ਟੈਂਕੀ ‘ਤੇ ਜਾ ਚੜ੍ਹਿਆ 16 ਸਾਲਾਂ ਨੌਜਵਾਨ, ਪੌੜੀ ਟੁੱਟਣ ਕਾਰਨ ਡਿੱਗਾ ਹੇਠਾਂ, ਮੌ.ਤ

Selfie Death; ਕਬੂਤਰਾਂ ਨਾਲ ਸੈਲਫੀ ਲੈਣ ਪਾਣੀ ਵਾਲੀ ਟੈਂਕੀ ‘ਤੇ ਜਾ ਚੜ੍ਹਿਆ 16 ਸਾਲਾਂ ਨੌਜਵਾਨ, ਪੌੜੀ ਟੁੱਟਣ ਕਾਰਨ ਡਿੱਗਾ ਹੇਠਾਂ, ਮੌ.ਤ

ਵੀਓਪੀ ਬਿਊਰੋ – ਹਲਕਾ ਅਬੋਹਰ ਦੇ ਪਿੰਡ ਸ਼ੇਰੇਵਾਲਾ ਇੱਕ ਨੌਜਵਾਨ ਦੀ ਸੈਲਫੀ ਲੈਣ ਦੇ ਚੱਕਰ ਵਿੱਚ ਹੀ ਮੌਤ ਹੋ ਗਈ। ਉਕਤ ਮ੍ਰਿਤਕ ਨੌਜਵਾਨ ਦੀ ਉਮਰ 16 ਸਾਲ ਸੀ, ਜੋ ਕਿ ਕਬੂਤਰਾਂ ਦੇ ਨਾਲ ਸੈਲਫੀ ਲੈਣ ਦੇ ਲਈ ਪਿੰਡ ਦੀ ਪਾਣੀ ਵਾਲੀ ਟੈਂਕੀ ‘ਤੇ ਚੜ੍ਹਿਆ ਸੀ। ਇਸ ਦੌਰਾਨ ਅਚਾਨਕ ਪੌੜੀ ਟੁੱਟਣ ਕਾਰਨ ਉਹ ਹੇਠਾਂ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।

ਸਰਪੰਚ ਸੰਦੀਪ ਭਾਦੂ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਕਰੀਬ 7 ਵਜੇ ਅੰਕਿਤ ਕਬੂਤਰਾਂ ਨਾਲ ਸੈਲਫੀ ਲੈਣ ਲਈ ਵਾਟਰ ਵਰਕਸ ਦੇ ਅੰਦਰ ਪੁਰਾਣੀ ਅਤੇ ਖਸਤਾ ਹਾਲਤ ਪਾਣੀ ਵਾਲੀ ਟੈਂਕੀ ਦੇ ਉੱਪਰ ਚੜ੍ਹ ਗਿਆ। ਟੈਂਕੀ ਦੀਆਂ ਪੌੜੀਆਂ ਅਚਾਨਕ ਟੁੱਟਣ ਕਾਰਨ ਉਹ ਹੇਠਾਂ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ।

ਸਰਪੰਚ ਨੇ ਦੱਸਿਆ ਕਿ ਉਹ ਕਈ ਵਾਰ ਪ੍ਰਸ਼ਾਸਨ ਅਤੇ ਵਿਭਾਗ ਤੋਂ ਮੰਗ ਕਰ ਚੁੱਕੇ ਹਨ ਕਿ ਇਸ ਖਸਤਾ ਹਾਲਤ ਵਾਟਰ ਵਰਕਸ ਦੀ ਟੈਂਕੀ ਨੂੰ ਢਾਹਿਆ ਜਾਵੇ ਪਰ ਅੱਜ ਤੱਕ ਵਿਭਾਗ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ। ਘਟਨਾ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਹੈ।

error: Content is protected !!