ਅਕਾਲੀ ਦਲ ਵੱਲੋਂ 6 ਹੋਰ ਉਮੀਦਵਾਰਾਂ ਦਾ ਐਲਾਨ, ਹਰਸਿਮਰਤ ਕੌਰ ਬਾਦਲ ਬਠਿੰਡ ਤੋਂ ਹੀ ਲੜੇਗੀ ਚੋਣ, ਜਲੰਧਰ ਤੋਂ ਮਹਿੰਦਰ ਸਿੰਘ KP 

ਅਕਾਲੀ ਦਲ ਵੱਲੋਂ 6 ਹੋਰ ਉਮੀਦਵਾਰਾਂ ਦਾ ਐਲਾਨ, ਹਰਸਿਮਰਤ ਕੌਰ ਬਾਦਲ ਬਠਿੰਡ ਤੋਂ ਹੀ ਲੜੇਗੀ ਚੋਣ, ਜਲੰਧਰ ਤੋਂ ਮਹਿੰਦਰ ਸਿੰਘ KP

ਚੰਡੀਗੜ੍ਹ (ਵੀਓਪੀ ਬਿਊਰੋ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਨੇ 2024 ਦੀਆਂ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਵਜੋਂ ਪਾਰਟੀ ਦੇ 6 ਹੋਰ ਉਮੀਦਵਾਰਾਂ ਦੀ ਦੂਜੀ ਸੂਚੀ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਪਾਰਟੀ ਵੱਲੋਂ ਪੰਜਾਬ ਦੀਆਂ 12 ਤੇ ਚੰਡੀਗੜ੍ਹ ਦੀ ਲੋਕ ਸਭਾ ਸੀਟਾਂ ਉੱਪਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ।

ਅੱਜ ਦੇ ਐਲਾਨ ਵਿੱਚ 1 ਬੀਬਾ ਹਰਸਿਮਰਤ ਕੌਰ ਬਾਦਲ – ਬਠਿੰਡਾ 2.ਸ.ਨਰਦੇਵ ਸਿੰਘ ਬੌਬੀ ਮਾਨ -ਫਿਰੋਜ਼ਪੁਰ 3.ਸ.ਰਣਜੀਤ ਸਿੰਘ ਢਿੱਲੋਂ – ਲੁਧਿਆਣਾ 4.ਸ.ਸੋਹਣ ਸਿੰਘ ਠੰਡਲ – ਹੁਸ਼ਿਆਰਪੁਰ 5.ਸ਼੍ਰੀ ਮੁਹਿੰਦਰ ਸਿੰਘ ਕੇ.ਪੀ – ਜਲੰਧਰ ਤੇ 6.ਹਰਦੀਪ ਸਿੰਘ ਬੁਟਰੇਲਾ ਨੂੰ ਚੰਡੀਗੜ੍ਹ ਤੋਂ ਉਮੀਦਵਾਰ ਐਲਾਨਿਆ ਹੈ।

ਹੁਣ ਪੰਜਾਬ ਦੀ ਇੱਕੋ ਇੱਕ ਸੀਟਾਂ ਖਡੂਰ ਸਾਹਿਬ ਤੋਂ ਪਾਰਟੀ ਵੱਲੋਂ ਉਮੀਦਵਾਰ ਦਾ ਐਲਾਨ ਕੀਤਾ ਜਾਣਾ ਬਾਕੀ ਹੈ।

error: Content is protected !!