Breaking News: ਜਲੰਧਰ ‘ਚ ਕਾਂਗਰਸ ਨੂੰ ਇੱਕ ਹੋਰ ਵੱਡਾ ਝਟਕਾ, ਮਹਿੰਦਰ KP ਅਕਾਲੀ ਦਲ ‘ਚ ਸ਼ਾਮਲ, ਚੰਨੀ ਦੀਆਂ ਵਧੀਆਂ ਮੁਸੀਬਤਾਂ

Breaking News: ਜਲੰਧਰ ‘ਚ ਕਾਂਗਰਸ ਨੂੰ ਇੱਕ ਹੋਰ ਵੱਡਾ ਝਟਕਾ, ਮਹਿੰਦਰ KP ਅਕਾਲੀ ਦਲ ‘ਚ ਸ਼ਾਮਲ, ਚੰਨੀ ਦੀਆਂ ਵਧੀਆਂ ਮੁਸੀਬਤਾਂ

ਜਲੰਧਰ (ਵੀਓਪੀ ਬਿਊਰੋ) ਲੋਕ ਸਭਾ ਚੋਣਾਂ ‘ਚ ਕਾਂਗਰਸ ਝਟਕੇ ‘ਤੇ ਝਟਕਾ ਲੱਗ ਰਹੇ ਹਨ। ਜਲੰਧਰ ਵਿੱਚ ਵੀ ਕਾਂਗਰਸ ਪਾਰਟੀ ਅਤੇ ਉਮੀਦਵਾਰ ਚਰਨਜੀਤ ਚੰਨੀ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂਅ ਨਹੀਂ ਲੈ ਰਹੀਆਂ ਹਨ। ਚੌਧਰੀ ਪਰਿਵਾਰ ਤੋਂ ਬਾਅਦ ਹੁਣ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖੁਦ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਹੈ। ਇਹ ਵੀ ਖਬਰ ਸਾਹਮਣੇ ਆਈ ਹੈ ਕਿ ਅਕਾਲੀ ਦਲ ਜਲੰਧਰ ਤੋਂ ਕੇਪੀ ਨੂੰ ਆਪਣਾ ਉਮੀਦਵਾਰ ਐਲਾਨ ਸਕਦਾ ਹੈ।

error: Content is protected !!