ਇੱਕ ਫੋਨ ਕਾਲ, ਬੈਂਕ ਖਾਤੇ ਚੋਂ 35 ਲੱਖ ਸਾਫ, ਹੁਣ ਬੈਂਕ ਤਾਂ ਛੱਡੋ ਪੁਲਿਸ ਵਾਲੇ ਵੀ ਕਰ ਗਏ ਤੋਬਾ

ਅਕਸਰ ਬੈਂਕਾ ਵੱਲੋਂ ਆਪਣੇ ਗ੍ਰਾਹਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜੇਕਰ ਕੋਈ ਵੀ ਸ਼ਖਸ ਤੁਹਾਡੇ ਕੋਲੋਂ ਮੋਬਾਈਲ ਤੇ ਆਏ ਓਟੀਪੀ ਦੀ ਮੰਗ ਕਰਦਾ ਹੈ ਤਾਂ ਉਸਨੂੰ ਓਟੀਪੀ ਨਾ ਦਿਓ ਕਿਉਂਕਿ ਉਸ ਓਟੀਪੀ ਦੇ ਦੇਣ ਨਾਲ ਹੋ ਸਕਦਾ ਹੈ। ਤੁਹਾਡੇ ਬੈਂਕ ਖਾਤੇ ਤੋਂ ਪੈਸੇ ਨਿਕਲ ਜਾਣ ਇਸਨੂੰ ਵੇਖਦੇ ਹੋਏ ਲੋਕ ਵੀ ਕਾਫੀ ਜਾਗਰੂਕ ਦਿਸ ਰਹੇ ਨੇ।

ਪਰ ਹੁਣ ਲਾਈਨ ਠਗੀ ਕਰਨ ਵਾਲਿਆਂ ਵੱਲੋਂ ਨਵਾਂ ਰਸਤਾ ਇਜਾਦ ਕੀਤਾ ਗਿਆ ਹੈ ਭੋਲੇ ਭਾਲੇ ਲੋਕਾਂ ਦਾ ਮੋਬਾਇਲ ਹੈ ਕਾਰ ਉਹਨਾਂ ਦੇ ਖਾਤੇ ਵਿੱਚੋਂ ਪੈਸੇ ਕਢਵਾਏ ਜਾ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਪਠਾਨਕੋਟ ਵਿਖੇ ਵੀ ਵੇਖਣ ਨੂੰ ਮਿਲਿਆ ਜਿੱਥੇ ਇੱਕ ਸ਼ਖਸ ਦੇ ਖਾਤੇ ਵਿੱਚੋਂ ਆਨਲਾਈਨ ਠੱਗੀ ਕਰਨ ਵਾਲਿਆਂ ਵੱਲੋਂ 35 ਲੱਖ 50 ਹਜਾਰ ਰੁਪਏ ਕਢਵਾ ਲਏ ਗਏ।

ਇਸ ਤੋਂ ਪਹਿਲਾਂ ਕਿ ਇਸ ਸ਼ਖਸ ਨੂੰ ਕੁਝ ਪਤਾ ਚਲਦਾ ਉਹ ਇਸ ਠੱਗੀ ਦਾ ਸ਼ਿਕਾਰ ਹੋ ਚੁੱਕਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਸ ਨੌਜਵਾਨ ਨੇ ਦੱਸਿਆ ਕਿ ਉਸਦੇ ਫੋਨ ਤੇ ਇੱਕ ਫੋਨ ਆਇਆ ਸੀ ਉਸਦੇ ਬਾਅਦ ਉਸਦੀ ਇਨਕਮਿੰਗ ਬੰਦ ਹੋ ਗਈ ਅਤੇ ਕੋਈ ਮੈਸੇਜ ਵੀ ਉਸਦੇ ਮੋਬਾਈਲ ਤੇ ਨਹੀਂ ਆਇਆ ਉਸੇ ਨੇ ਦੱਸਿਆ ਕਿ ਅਗਲੇ ਦਿਨ ਜਦ ਉਸ ਵੱਲੋਂ ਮੋਬਾਇਲ ਨੂੰ ਵੇਖਿਆ ਜਾ ਤਾਂ ਉਸਦੇ ਬੈਂਕ ਖਾਤੇ ਚੋਂ 35 ਲੱਖ 50 ਹਜਾਰ ਰੁਪਏ ਕਢਵਾਏ ਜਾ ਚੁੱਕੇ ਸਨ।

ਉਸਨੇ ਦੱਸਿਆ ਕਿ ਇਸ ਸਬੰਧੀ ਉਹਨਾਂ ਵੱਲੋਂ ਬੈਂਕ ਨੂੰ ਸ਼ਿਕਾਇਤ ਵੀ ਦਿੱਤੀ ਗਈ ਪਰ ਉਸਦੇ ਬਾਵਜੂਦ ਆਰੋਪੀ ਉਸਦੇ ਖਾਤੇ ਵਿੱਚੋਂ ਪੈਸੇ ਕਢਵਾਉਣ ’ਚ ਸਫਲ ਰਹੇ।

error: Content is protected !!