ਉਸ ਨੇ ਕਿਹਾ ਕਿ ਉਸ ਦੇ ਮਾਤਾ-ਪਿਤਾ ਨੇ ਉਸ ਦੀ ਇਜਾਜ਼ਤ ਤੋਂ ਬਿਨਾਂ ਉਸ ਨੂੰ ਜਨਮ ਕਿਵੇਂ ਦਿੱਤਾ? ਤੁਹਾਨੂੰ ਵੀ ਇਹ ਸੁਣ ਕੇ ਹੈਰਾਨੀ ਹੋਵੇਗੀ ਪਰ ਇਸ ਦੀ ਸੱਚਾਈ ਕੁਝ ਹੋਰ ਹੀ ਹੈ। ਉਸ ਵੱਲੋਂ ਪੋਸਟ ਕੀਤਾ ਗਿਆ ਇਹ ਵੀਡੀਓ ਪਿਛਲੇ ਸਾਲ ਦਾ ਹੈ।ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਅਮਰੀਕਾ ਦੇ ਨਿਊਜਰਸੀ ਦੀ ਰਹਿਣ ਵਾਲੀ ਟਿੱਕਟੋਕਰ ਕਾਸ ਥਿਆਜ਼ ਨੇ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਪਾਈ ਸੀ, ਜਿਸ ‘ਚ ਉਹ ਆਪਣੀ ਕਾਰ ‘ਚ ਬੈਠੀ ਸੀ ਅਤੇ ਕਹਿ ਰਹੀ ਸੀ ਕਿ ਉਸ ਨੇ ਆਪਣੇ ਮਾਤਾ-ਪਿਤਾ ‘ਤੇ ਮੁਕੱਦਮਾ ਕੀਤਾ ਹੈ ਕਿਉਂਕਿ ਉਨ੍ਹਾਂ ਨੇ ਉਸਦੀ ਆਗਿਆ ਤੋਂ ਬਿਨਾਂ ਉਸਨੂੰ ਜਨਮ ਦਿੱਤਾ। ਪਰ ਫਿਰ ਉਸਨੇ ਦੱਸਿਆ ਕਿ ਉਸਦੇ ਆਪਣੇ ਵੀ ਬੱਚੇ ਹਨ। ਇਹ ਜਾਣ ਕੇ ਲੋਕ ਇੰਨੇ ਹੈਰਾਨ ਹੋਏ ਕਿ ਉਨ੍ਹਾਂ ਨੇ ਉਸ ਨੂੰ ਜ਼ਬਰਦਸਤ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਕਈ ਲੋਕਾਂ ਨੇ ਕਿਹਾ ਕਿ ਉਸ ਨੂੰ ਚੈੱਕ ਕਰਵਾਉਣ ਦੀ ਲੋੜ ਹੈ, ਉਸ ਦਾ ਮਾਨਸਿਕ ਸੰਤੁਲਨ ਖਰਾਬ ਹੈ।