PM ਮੋਦੀ ਅੱਜ ਪਟਿਆਲਾ ‘ਚ, ਕਿਸਾਨਾਂ ਵੱਲੋਂ ਵਿਰੋਧ ਦਾ ਐਲਾਨ, ਪ੍ਰਸ਼ਾਸਨ ਨੂੰ ਪਈਆਂ ਭਾਜੜਾਂ

PM ਮੋਦੀ ਅੱਜ ਪਟਿਆਲਾ ‘ਚ, ਕਿਸਾਨਾਂ ਵੱਲੋਂ ਵਿਰੋਧ ਦਾ ਐਲਾਨ, ਪ੍ਰਸ਼ਾਸਨ ਨੂੰ ਪਈਆਂ ਭਾਜੜਾਂ

ਪਟਿਆਲਾ (ਵੀਓਪੀ ਬਿਊਰੋ) ਲੋਕ ਸਭਾ ਚੋਣਾਂ ਪੜਾਅ ਦਰ ਪੜਾਅ ਅੱਗੇ ਵੱਧ ਰਹੀਆਂ ਹਨ। 25 ਜੂਨ ਨੂੰ ਛੇਵੇਂ ਪੜਾਅ ਦੀਆ ਚੋਣਾਂ ਹੋ ਰਹੀਆਂ ਹਨ ਤਾਂ ਇਸ ਦੇ ਨਾਲ ਹੀ ਆਖਰੀ ਪੜਾਅ ਇੱਕ ਜੂਨ ਨੂੰ ਪੰਜਾਬ ਵਿੱਚ ਚੋਣਾਂ ਹੋ ਰਹੀ ਹਨ। ਪੰਜਾਬ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੇ ਆਪਣੇ ਵੱਲੋਂ ਪੂਰੀ ਅਜ਼ਮਾਇਸ਼ ਸ਼ੁਰੂ ਕਰ ਦਿੱਤੀ ਹੈ।

ਭਾਜਪਾ ਵੀ ਇਸ ਵਾਰ ਪੰਜਾਬ ਵਿੱਚ ਇਕੱਲੇ ਆਪਣੇ ਦਮ ‘ਤੇ ਚੋਣਾਂ ਲੜ ਰਹੀ ਹੈ ਅਤੇ ਕਿਸੇ ਵੀ ਕੀਮਤ ‘ਤੇ ਉਹ ਇਹਨਾਂ ਸਿਆਸੀ ਚੋਣਾਂ ਵਿੱਚ ਪੰਜਾਬ ਅੰਦਰ ਖੁਦ ਨੂੰ ਕਮਜ਼ੋਰ ਨਹੀਂ ਦੇਖਣਾ ਚਾਹੁੰਦੀ, ਇਸੇ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅੱਜ ਪਟਿਆਲਾ ਵਿੱਚ ਭਾਜਪਾ ਦੇ ਪਟਿਆਲਾ ਤੋਂ ਉਮੀਦਵਾਰ ਪਰਨੀਤ ਕੌਰ ਦੇ ਹੱਕ ਵਿੱਚ ਰੈਲੀ ਕਰਨ ਜਾ ਰਹੇ ਹਨ। ਇਸ ਸਬੰਧੀ ਪਰਨੀਤ ਕੌਰ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਪਟਿਆਲਾ ਵਿਖੇ ਸ੍ਰੀ ਨਰਿੰਦਰ ਮੋਦੀ ਦੇ ਆਗਮਨ ਮੌਕੇ ਸਾਰੇ ਪੰਜਾਬੀ ਹੁੰਮ ਹੁਮਾ ਕੇ ਪਹੁੰਚਣ ਅਤੇ ਭਾਜਪਾ ਦੀ ਰੈਲੀ ਨੂੰ ਵਿਸ਼ਾਲ ਰੂਪ ਦੇਣ।

ਉੱਥੇ ਹੀ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪਟਿਆਲਾ ਰੈਲੀ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੋਇਆ ਹੈ। ਕਿਸਾਨਾਂ ਨੇ ਕਿਹਾ ਹੋਇਆ ਹੈ ਕਿ ਉਹ ਪ੍ਰਧਾਨ ਮੰਤਰੀ ਦੀ ਰੈਲੀ ਨੂੰ ਰੋਕਣ ਲਈ ਪੂਰਾ ਜ਼ੋਰ ਲਾਉਣਗੇ। ਅਜਿਹੇ ਵਿੱਚ ਕਿਸਾਨਾਂ ਅਤੇ ਭਾਜਪਾ ਦਾ ਆਹਮੋ-ਸਾਹਮਣਾ ਹੋਵੇਗਾ।ਨਰਿੰਦਰ ਮੋਦੀ ਵੱਲੋਂ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਾ ਮੰਗੇ ਜਾਣ ਕਾਰਨ ਅਤੇ ਸ਼ੰਭੂ ਬਾਰਡਰ ਤੇ ਕਿਸਾਨਾਂ ਨੂੰ ਰੋਕ ਕੇ ਜਾਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਵਿੱਚ ਕਾਫੀ ਰੋਸ ਹੈ, ਅਜਿਹੇ ਵਿੱਚ ਅੱਜ ਕਿਸਾਨਾਂ ਵੱਲੋਂ ਭਾਰੀ ਇਕੱਠ ਕਰਕੇ ਨਰਿੰਦਰ ਮੋਦੀ ਦੀ ਰੈਲੀ ਨੂੰ ਅਸਫਲ ਬਣਾਉਣ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਅਜਿਹੇ ਵਿੱਚ ਜੇ ਕਿਸਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਟਿਆਲਾ ਵਿਖੇ ਹੋ ਰਹੇ ਰੈਲੀ ਨੂੰ ਰੋਕਣ ਦੀ ਕੋਸ਼ਿਸ਼ ਕਰਨਗੇ ਤਾਂ ਪ੍ਰਸ਼ਾਸਨ ਪੰਜਾਬ ਪੁਲਿਸ ਨੂੰ ਵੀ ਕਾਫੀ ਜਦੋਜਿੱਦ ਕਰਨੀ ਪਵੇਗੀ ਯਹ ਵਿੱਚ ਦੇਖਿਆ ਜਾ ਰਿਹਾ ਹੈ ਕਿ ਪ੍ਰਸ਼ਾਸਨ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਇਸ ਸਮੇਂ ਕਾਫੀ ਭਾਜੜਾ ਪਈ ਹੋਈ ਹਨ ਉਹ ਕਿਸਾਨਾਂ ਨੂੰ ਰੋਕਣ ਲਈ ਅਤੇ ਮਾਹੌਲ ਸ਼ਾਂਤੀ ਮਈ ਰੱਖਣ ਲਈ ਪੂਰੀ ਕੋਸ਼ਿਸ਼ ਕਰ ਰਹੀ ਕਰ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਪੰਜਾਬ ਪੁਲਿਸ ਦੇ ਨਾਲ ਨਾਲ ਕੇਂਦਰੀ ਸੁਰੱਖਿਆ ਬਲ ਰਾਜਸਥਾਨ ਪੁਲਿਸ ਅਤੇ ਗੁਜਰਾਤ ਦੀ ਪੁਲਿਸ ਵੀ ਪੀਐਮ ਮੋਦੀ ਸੁਰੱਖਿਆ ਵਿੱਚ ਪੰਜਾਬ ਵਿੱਚ ਪਹੁੰਚੀ ਹੋਈ ਹੈ।

ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵਾਰ ਪੰਜਾਬ ਵਿੱਚ ਤਿੰਨ ਰੈਲੀਆਂ ਕਰਨ ਜਾ ਰਹੇ ਹਨ, ਜਿੱਥੇ ਅੱਜ ਉਹ ਪਟਿਆਲਾ ਵਿੱਚ ਰੈਲੀ ਕਰਨ ਜਾ ਰਹੇ ਹਨ, ਉੱਥੇ ਹੀ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰਦਾਸਪੁਰ ਅਤੇ ਜਲੰਧਰ ਵਿੱਚ ਵੀ ਵਿਸ਼ਾਲ ਰੈਲੀਆਂ ਕਰਕੇ ਆਪਣੇ ਉਮੀਦਵਾਰਾਂ ਅਤੇ ਭਾਜਪਾ ਵਰਕਰਾਂ ਵਿੱਚ ਜੋਸ਼ ਭਰ ਕੇ ਪੰਜਾਬ ਵਿੱਚ ਵੱਡੀ ਜਿੱਤ ਦੀ ਉਮੀਦ ਲੈ ਕੇ ਆਏ ਹਨ।

error: Content is protected !!