ਕ੍ਰਿਕਟਰ ਯੁਵਰਾਜ ਸਿੰਘ ਦੇ ਧਾਰਮਿਕ ਗੁਰੂ ਦਾ ਦੇਹਾਂਤ, ਪੁੱਤ ਦੀ ਗੁਰੂ ‘ਚ ਆਸਥਾ ਕਾਰਨ ਹੀ ਯੋਗਰਾਜ ਯੁਵਰਾਜ ਦੇ ਵਿਆਹ ਤੋਂ ਰਿਹਾ ਸੀ ਦੂਰ

ਕ੍ਰਿਕਟਰ ਯੁਵਰਾਜ ਸਿੰਘ ਦੇ ਧਾਰਮਿਕ ਗੁਰੂ ਦਾ ਦੇਹਾਂਤ, ਪੁੱਤ ਦੀ ਗੁਰੂ ‘ਚ ਆਸਥਾ ਕਾਰਨ ਹੀ ਯੋਗਰਾਜ ਯੁਵਰਾਜ ਦੇ ਵਿਆਹ ਤੋਂ ਰਿਹਾ ਸੀ ਦੂਰ

ਮੋਹਾਲੀ (ਵੀਓਪੀ ਬਿਊਰੋ) ਕ੍ਰਿਕਟਰ ਯੁਵਰਾਜ ਸਿੰਘ ਦੇ ਧਾਰਮਿਕ ਗੁਰੂ ਅਤੇ ਫਤਿਹਗੜ੍ਹ ਸਾਹਿਬ ਦੇ ਗੁਰਦੁਆਰਾ ਟਾਹਲੀ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਰਾਮ ਸਿੰਘ ਗੰਢੂਵਾਲਾ ਦਾ ਦੇਹਾਂਤ ਹੋ ਗਿਆ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਬੁੱਧਵਾਰ ਨੂੰ ਮੋਹਾਲੀ ਦੇ ਇਕ ਨਿੱਜੀ ਹਸਪਤਾਲ ‘ਚ ਆਖਰੀ ਸਾਹ ਲਿਆ। ਬਾਬਾ ਰਾਮ ਸਿੰਘ ਕਾਫੀ ਸਮੇਂ ਤੋਂ ਬਿਮਾਰ ਸਨ।

ਤੁਹਾਨੂੰ ਦੱਸ ਦੇਈਏ ਕਿ ਕ੍ਰਿਕਟਰ ਯੁਵਰਾਜ ਸਿੰਘ ਦਾ ਪਰਿਵਾਰ ਲੰਬੇ ਸਮੇਂ ਤੋਂ ਇਸ ਡੇਰੇ ਨਾਲ ਜੁੜਿਆ ਹੋਇਆ ਹੈ। ਅਕਸਰ ਯੁਵਰਾਜ ਸਿੰਘ ਡੇਰਾ ਮੁਖੀ ਬਾਬਾ ਰਾਮ ਸਿੰਘ ਤੋਂ ਅਸ਼ੀਰਵਾਦ ਲੈਣ ਆਉਂਦੇ ਸਨ। ਯੁਵਰਾਜ ਸਿੰਘ ਨੇ ਨਵੰਬਰ 2016 ਵਿੱਚ ਇਸ ਡੇਰੇ ਵਿੱਚ ਸਾਦੇ ਢੰਗ ਨਾਲ ਵਿਆਹ ਕਰਵਾਇਆ ਸੀ। ਜਦੋਂ ਯੁਵਰਾਜ ਸਿੰਘ ਕੈਂਸਰ ਨਾਲ ਜੂਝ ਰਹੇ ਸਨ ਤਾਂ ਉਹ ਕਈ ਵਾਰ ਡੇਰਾ ਮੁਖੀ ਕੋਲ ਆਸ਼ੀਰਵਾਦ ਲੈਣ ਆਏ ਸਨ।

ਉੱਥੇ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਯੁਵਰਾਜ ਸਿੰਘ ਦੇ ਵਿਆਹ ‘ਚ ਇਸੇ ਲਈ ਹੀ ਨਹੀਂ ਸ਼ਾਮਿਲ ਹੋਏ ਸਨ ਕਿਉਂਕਿ ਯੁਵਰਾਜ ਸਿੰਘ ਨੇ ਆਪਣਾ ਵਿਆਹ ਇਸ ਡੇਰੇ ਦੀ ਰਹਿਨੁਮਾਈ ਹੇਠ ਕੀਤਾ ਸੀ।

ਯੋਗਰਾਜ ਸਿੰਘ ਦਾ ਕਹਿਣਾ ਸੀ ਕਿ ਜੇਕਰ ਉਸਦਾ ਮੁੰਡਾ ਕਿਸੇ ਵੀ ਧਾਰਮਿਕ ਡੇਰੇ ਦੀ ਆੜ ਵਿੱਚ ਜਾ ਰਹਿਨੁਮਾਈ ਹੇਠ ਵਿਆਹ ਕਰੇਗਾ ਤਾਂ ਉਹ ਵਿਆਹ ਸਮਾਗਮ ਵਿੱਚ ਸ਼ਾਮਿਲ ਨਹੀਂ ਹੋਵੇਗਾ ਕਿਉਂਕਿ ਯੁਗਰਾਜ ਸਿੰਘ ਦੇ ਪਿਤਾ ਦਾ ਕਹਿਣਾ ਸੀ ਕਿ ਉਹ ਸਿਰਫ ਇੱਕੋ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਿਸ਼ਵਾਸ ਰੱਖਦੇ ਹਨ। ਤੁਹਾਨੂੰ ਦੱਸ ਦਈਏ ਕਿ ਯੁਵਰਾਜ ਸਿੰਘ ਨੇ ਮਾਤਾ ਪਿਤਾ ਆਪਸ ਵਿੱਚ ਤਲਾਕ ਹੋ ਚੁੱਕਿਆ ਹੈ।

error: Content is protected !!