ਨਹਿਰ ‘ਚ ਡੁੱਬੇ 2 ਬੱਚੇ, ਲਾਸ਼ਾਂ ਕੱਢਣ ਗਈ SDRF ਦੀ ਵੀ ਕਿਸ਼ਤੀ ਪਲਟੀ, 3 ਜਵਾਨ ਸ਼ਹੀਦ

ਨਹਿਰ ‘ਚ ਡੁੱਬੇ 2 ਬੱਚੇ, ਲਾਸ਼ਾਂ ਕੱਢਣ ਗਈ SDRF ਦੀ ਵੀ ਕਿਸ਼ਤੀ ਪਲਟੀ, 3 ਜਵਾਨ ਸ਼ਹੀਦ


ਵੀਓਪੀ ਬਿਊਰੋ – ਮਹਾਰਾਸ਼ਟਰ ਦੇ ਅਹਿਮਦਨਗਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਪ੍ਰਵਾਰਾ ਨਦੀ ਵਿੱਚ ਡੁੱਬੇ ਦੋ ਬੱਚਿਆਂ ਦੀ ਭਾਲ ਲਈ ਗਈ ਐਸਡੀਆਰਐਫ ਦੇ ਜਵਾਨਾਂ ਦੀ ਕਿਸ਼ਤੀ ਪਾਣੀ ਦੇ ਤੇਜ਼ ਵਹਾਅ ਕਾਰਨ ਪਾਣੀ ਵਿੱਚ ਡੁੱਬ ਗਈ ਅਤੇ SDRF ਦੇ ਤਿੰਨ ਜਵਾਨ ਸ਼ਹੀਦ ਹੋ ਗਏ। ਇਸ ਘਟਨਾ ਨਾਲ ਇਲਾਕੇ ‘ਚ ਸਨਸਨੀ ਫੈਲ ਗਈ ਹੈ।


ਦਰਅਸਲ, ਦੋ ਬੱਚਿਆਂ ਦੇ ਡੁੱਬਣ ਦੀ ਸੂਚਨਾ ਮਿਲਣ ਤੋਂ ਬਾਅਦ ਐਸਡੀਆਰਐਫ ਟੀਮ ਨੂੰ ਮੌਕੇ ‘ਤੇ ਬੁਲਾਇਆ ਗਿਆ ਸੀ। ਤਲਾਸ਼ੀ ਦੌਰਾਨ ਇਕ ਬੱਚੇ ਦੀ ਲਾਸ਼ ਵੀ ਮਿਲੀ ਅਤੇ ਦੂਜੇ ਦੀ ਲਾਸ਼ ਨਹੀਂ ਮਿਲੀ, ਇਸ ਲਈ ਐੱਸਡੀਆਰਐੱਫ ਦੀ ਟੀਮ ਨੇ 23 ਮਈ ਨੂੰ ਸਵੇਰੇ 6 ਵਜੇ ਤੋਂ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਸੀ। ਇਸ ਪੂਰੀ ਘਟਨਾ ‘ਚ ਹੁਣ ਤੱਕ ਪੰਜ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ‘ਚ ਦੋ ਬੱਚੇ ਅਤੇ ਤਿੰਨ ਸੈਨਿਕ ਸ਼ਾਮਲ ਹਨ। ਦੋ ਜਵਾਨ ਅਜੇ ਵੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।

 

error: Content is protected !!