ਇਸ ਹਾਦਸੇ ਵਿਚ 21 ਬੱਚਿਆਂ ਸਮੇਤ ਘੱਟੋ-ਘੱਟ 86 ਲੋਕਾਂ ਦੀ ਮੌਤ ਹੋ ਗਈ। ਸਥਾਨਕ ਸੂਤਰਾਂ ਨੇ ਮੰਗਲਵਾਰ ਨੂੰ ਸਿਨਹੂਆ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਪੱਛਮੀ ਲੋਕਤੰਤਰੀ ਗਣਰਾਜ ਕਾਂਗੋ (ਡੀਆਰਸੀ) ਵਿੱਚ ਸੋਮਵਾਰ ਦੇਰ ਰਾਤ ਇੱਕ ਨਦੀ ਵਿੱਚ ਇੱਕ ਕਿਸ਼ਤੀ ਡੁੱਬ ਗਈ। ਇਸ ਹਾਦਸੇ ਵਿਚ 21 ਬੱਚਿਆਂ ਸਮੇਤ ਘੱਟੋ-ਘੱਟ 86 ਲੋਕਾਂ ਦੀ ਮੌਤ ਹੋ ਗਈ।
ਕਿਸ਼ਤੀ ‘ਤੇ ਸਵਾਰ ਯਾਤਰੀਆਂ ਦੀ ਗਿਣਤੀ ਅਜੇ ਵੀ ਅਣਜਾਣ ਹੈ। ਸਥਾਨਕ ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ। ਸੂਤਰਾਂ ਮੁਤਾਬਕ ਇਹ ਹਾਦਸਾ ਸਥਾਨਕ ਸਮੇਂ ਮੁਤਾਬਕ ਰਾਤ ਕਰੀਬ 11 ਵਜੇ ਲੇਡੀਬਾ ਪਿੰਡ ਨੇੜੇ ਵਾਪਰਿਆ। ਕਿਸ਼ਤੀ ਮੁਸ਼ੀ ਸ਼ਹਿਰ ਤੋਂ ਡੀਆਰਸੀ ਦੀ ਰਾਜਧਾਨੀ ਕਿਨਸ਼ਾਸਾ ਜਾ ਰਹੀ ਸੀ।