ਇਥੇ ਪਿੰਡ ਚੱਕ ਸ਼ਰੀਫ ਵਿਖੇ ਦੇਰ ਰਾਤ ਜ਼ਮੀਨੀ ਵਿਵਾਦ ਦੇ ਚੱਲਦੇ ਭਰਾ ਨੇ ਭਰਾ ਦਾ ਕਤਲ ਕਰ ਦਿੱਤਾ ਹੈ।ਗੁਰਦਾਸਪੁਰ ਪੁਲਿਸ ਅਧੀਨ ਪੈਂਦੇ ਕਾਹਨੂੰਵਾਨ ਬਲਾਕ ਦੇ ਪਿੰਡ ਚੱਕ ਸ਼ਰੀਫ ਵਿਖੇ ਦੇਰ ਰਾਤ ਜ਼ਮੀਨੀ ਵਿਵਾਦ ਦੇ ਚਲਦੇ ਤਾਏ ਦੇ ਮੁੰਡੇ ਨੇ ਵਿਦੇਸ਼ ਤੋਂ ਪਿੰਡ ਆਏ ਚਾਚੇ ਦੇ ਇਕਲੋਤੇ ਪੁੱਤਰ ਦਾ ਘਰ ਵੜ ਕੇ ਕੀਤਾ ਕਤਲ,,,ਪੁਲਿਸ ਨੇ ਕੀਤਾ ਕੇਸ ਦਰਜ ,,ਤਫਤੀਸ਼ ਸ਼ੁਰੂ,,ਕਾਤਿਲ ਮੌਕੇ ਤੋਂ ਫਰਾਰ ,,ਮ੍ਰਿਤਕ ਗੁਰਜੀਤ ਸਿੰਘ ਉਮਰ 34 ਸਾਲ ਇਕ ਮਹੀਨਾ ਪਹਿਲਾ ਹੀ ਪੁਰਤਗਾਲ ਤੋਂ ਵਾਪਿਸ ਪਿੰਡ ਆਇਆ ਸੀ,,ਜਮੀਨ ਵਿਚ ਬਣੇ ਪਾਣੀ ਦੇ ਖਾਲ ਨੂੰ ਲੈਕੇ ਵਧਿਆ ਸੀ ਵਿਵਾਦ,,,
ਮ੍ਰਿਤਕ ਦੇ ਪਰਿਵਾਰਿਕ ਮੈਬਰਾਂ ਨੇ ਦੱਸਿਆ ਕਿ ਗੁਰਜੀਤ ਸਿੰਘ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਅਤੇ ਪਿਛਲੇ ਸਮੇਂ ਤੋਂ ਪੁਰਤਗਾਲ ਰਿਹ ਰਿਹਾ ਸੀ ਇਕ ਮਹੀਨਾ ਪਹਿਲਾ ਹੀ ਵਾਪਿਸ ਪਿੰਡ ਆਇਆ ਸੀ ਅਤੇ ਇਸਦੀ ਜਮੀਨ ਵਿਚ ਤਾਏ ਦੇ ਪੁੱਤਰ ਗੁਰਜੀਤ ਸਿੰਘ ਨੇ ਪਾਣੀ ਵਾਲਾ ਖਾਲ ਬਣਾ ਰੱਖਿਆ ਸੀ ਜਿਸਨੂੰ ਲੈਕੇ ਗੁਰਜੀਤ ਸਿੰਘ ਨੇ ਗੁਰਪ੍ਰੀਤ ਸਿੰਘ ਨੂੰ ਖਾਲ ਬੰਦ ਕਰਨ ਲਈ ਕਿਹਾ ਸੀ ਲੇਕਿਨ ਖਾਲ ਬੰਦ ਕਰਨ ਦੀ ਜਗ੍ਹਾ ਗੁਰਜੀਤ ਸਿੰਘ ਨੇ ਆਪਣੇ ਸਾਥੀਆਂ ਸਮੇਤ ਹਥਿਆਰ ਬੰਦ ਹੋਕੇ ਗੁਰਜੀਤ ਸਿੰਘ ਦੇ ਘਰ ਵੜ ਕੇ ਉਸਤੇ ਤੇਜ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ
ਜਿਸ ਦੌਰਾਨ ਗੁਰਜੀਤ ਸਿੰਘ ਗੰਭੀਰ ਜ਼ਖਮੀ ਹੋ ਗਿਆ ਅਤੇ ਹਸਪਤਾਲ ਲਿਜਾਂਦੇ ਹੋਏ ਉਸਦੀ ਮੌਤ ਹੋ ਗ਼ਈ ਓਥੇ ਹੀ ਪੁਲਿਸ ਵਲੋਂ ਇਸ ਮਾਮਲੇ ਵਿਚ 5 ਲੋਕਾਂ ਨੂੰ ਨਾਮਜ਼ਦ ਕਰਦੇ ਹੋਏ ਕੇਸ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ