ਗਾਇਕ R Nait ਦੇ ਚੱਲਦੇ ਸ਼ੋਅ ‘ਚ ਹੋਇਆ ਵੱਡਾ ਹਾਦਸਾ, ਟੈਂਟ ਥੱਲੇ ਡਿੱਗਣ ਕਾਰਨ ਕਈ ਲੋਕ ਹੋਏ ਜ਼ਖਮੀ

ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਦੀ ਅਨਾਜ ਮੰਡੀ ਵਿੱਚ ਕੁਝ ਵਿਅਕਤੀਆਂ ਵੱਲੋਂ ਨਿੱਜੀ ਤੌਰ ‘ਤੇ ਕਰਵਾਏ ਗਏ ਕਿਸਾਨ ਮੇਲੇ ਦੇ ਦੂਜੇ ਦਿਨ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਕਿਸਾਨ ਮੇਲੇ ਵਿੱਚ ਰੰਗਾਰੰਗ ਪ੍ਰੋਗਰਾਮ ਪੇਸ਼ ਕਰ ਰਹੇ ਪੰਜਾਬੀ ਗਾਇਕ R Nait ਦੇ ਪ੍ਰੋਗਰਾਮ ਵਿੱਚ ਆਨੰਦ ਲੈ ਰਹੇ ਲੋਕਾਂ ‘ਤੇ ਟੈਂਟ ਡਿੱਗ ਗਿਆ। ਜਿਸ ਵਿੱਚ ਕਈ ਲੋਕ ਜ਼ਖਮੀ ਹੋ ਗਏ।

ਮਿਲੀ ਜਾਣਕਾਰੀ ਅਨੁਸਾਰ ਮਲੋਟ ਵਿੱਚ ਚੱਲ ਰਹੇ ਦੋ ਦਿਨਾਂ ਕਿਸਾਨ ਮੇਲੇ ਦੇ ਦੂਜੇ ਦਿਨ ਬੀਤੀ ਰਾਤ ਪੰਜਾਬ ਦੇ ਪ੍ਰਸਿੱਧ ਗਾਇਕ R Nait ਆਪਣੀ ਪਰਫਾਰਮੈਂਸ ਦੇ ਰਹੇ ਸਨ। ਇਸ ਪ੍ਰੋਗਰਾਮ ਦੌਰਾਨ ਲੋਕਾਂ ਦੀ ਭੀੜ ਬਹੁਤ ਜ਼ਿਆਦਾ ਸੀ। ਕੁਝ ਲੋਕ ਇਸ ਪ੍ਰੋਗਰਾਮ ਨੂੰ ਕਿਸਾਨ ਮੇਲੇ ਵਿੱਚ ਵੱਖ-ਵੱਖ ਕੰਪਨੀਆਂ ਵੱਲੋਂ ਲਗਾਏ ਗਏ ਸਟਾਲਾਂ ਦੇ ਟੈਂਟ ‘ਤੇ ਚੜ੍ਹ ਕੇ ਦੇਖ ਰਹੇ ਸਨ।

ਦੱਸਿਆ ਜਾ ਰਿਹਾ ਹੈ ਕਿ ਪ੍ਰੋਗਰਾਮ ਦੇ ਪ੍ਰਬੰਧਕਾਂ ਵੱਲੋਂ ਵਾਰ-ਵਾਰ ਟੈਂਟ ‘ਤੇ ਚੜ੍ਹੇ ਲੋਕਾਂ ਨੂੰ ਨੀਚੇ ਉਤਰਨ ਦੀ ਅਪੀਲ ਵੀ ਕੀਤੀ ਗਈ, ਪਰ ਲੋਕਾਂ ਨੇ ਪ੍ਰਬੰਧਕਾਂ ਦੀਆਂ ਅਪੀਲਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਲੋਕਾਂ ਨੇ ਟੈਂਟ ‘ਤੇ ਚੜ੍ਹਨਾ ਜਾਰੀ ਰੱਖਿਆ।

ਜਿਸ ਕਾਰਨ ਅਚਾਨਕ ਟੈਂਟ ਡਿੱਗ ਗਿਆ ਤੇ ਉਸ ‘ਤੇ ਬੈਠੇ ਲੋਕ ਨੀਚੇ ਡਿੱਗ ਗਏ। ਜਿਸ ਕਾਰਨ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

error: Content is protected !!