Skip to content
Saturday, May 16, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
September
9
ਮਾਨਸਿਕ ਤੌਰ ਤੇ ਬਿਮਾਰ ਪੁੱਤਰ ਨੇ ਸੋਟੀਆਂ ਨਾਲ ਕੀਤਾ ਪਿਓ ਅਤੇ ਭਰਾ ਤੇ ਹਮਲਾ, ਪਿਓ ਦੀ ਹੋਈ ਮੌ+ਤ
Crime
international
jalandhar
Latest News
National
Politics
Punjab
ਮਾਨਸਿਕ ਤੌਰ ਤੇ ਬਿਮਾਰ ਪੁੱਤਰ ਨੇ ਸੋਟੀਆਂ ਨਾਲ ਕੀਤਾ ਪਿਓ ਅਤੇ ਭਰਾ ਤੇ ਹਮਲਾ, ਪਿਓ ਦੀ ਹੋਈ ਮੌ+ਤ
September 9, 2024
Voice of Punjab
ਬਰਨਾਲਾ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਚੌਹਾਨਕੇ ਵਿਖੇ ਬੀਤੇ ਕੱਲ੍ਹ ਇੱਕ ਪੁੱਤ ਨੇ ਆਪਣੇ ਬਜ਼ੁਰਗ ਪਿਓ ਅਤੇ ਭਰਾ ਤੇ ਸੋਟੀਆਂ ਨਾਲ ਬੇਰਹਿਮੀ ਨਾਲ ਕਾਤਲਾਨਾ ਹਮਲਾ ਕਰ ਦਿੱਤਾ। ਇਸ ਕਾਤਲਾਨਾ ਹਮਲੇ ਵਿੱਚ 65 ਸਾਲ ਦਾ ਬਜ਼ੁਰਗ ਪਿਓ ਦੀ ਮੌਤ ਹੋ ਗਈ ਅਤੇ ਭਰਾ ਵੀ ਗੰਭੀਰ ਜ਼ਖਮੀ ਹੋ ਗਿਆ। ਮ੍ਰਿਤਕ ਮੱਘਰ ਸਿੰਘ ਆਪਣੇ ਤਿੰਨ ਪੁੱਤਰਾਂ ਸਮੇਤ ਖੇਤੀਬਾੜੀ ਕਰਕੇ ਆਪਣੇ ਪਰਿਵਾਰ ਨਾਲ ਰਹਿ ਰਿਹਾ ਸੀ,ਪਰ ਇੱਕ ਕਲਯੁਗੀ ਪੁੱਤ ਨੇ ਆਪਣੇ ਹੀ ਪਿਓ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।
ਇਸ ਮਾਮਲੇ ਸੰਬੰਧੀ ਪੁਲਿਸ ਥਾਣਾ ਮਹਿਲ ਕਲਾਂ ਦੇ ਐਸਐਚਓ ਕਮਲਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੁਲਿਸ ਥਾਣਾ ਮਹਿਲ ਕਲਾਂ ਦੇ ਅਧੀਨ ਆਉਂਦੇ ਪਿੰਡ ਚੌਹਾਨਕੇ ਕਲਾਂ ਵਿਖੇ ਉਹਨਾਂ ਨੂੰ ਇੱਕ ਇਤਲਾਹ ਮਿਲੀ ਸੀ ਕਿ ਇੱਕ ਵਿਅਕਤੀ ਵੱਲੋਂ ਆਪਣੇ ਭਰਾ ਅਤੇ ਪਿਓ ਦੇ ਸੱਟਾਂ ਮਾਰੀਆਂ ਗਈਆਂ ਹਨ। ਜ਼ਖਮੀ ਪਿਓ ਪੁੱਤ ਨੂੰ ਬਰਨਾਲੇ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ।
ਜਿਸ ਤੋਂ ਬਾਅਦ ਉਹਨਾਂ ਦੀ ਹਾਲਤ ਨੂੰ ਦੇਖਦੇ ਹੋਏ ਜ਼ਖਮੀ ਬਜ਼ੁਰਗ ਮੱਘਰ ਸਿੰਘ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਤੋਂ ਬਾਅਦ ਫਰੀਦਕੋਟ ਹਸਪਤਾਲ ਰੈਫਰ ਕਰ ਦਿੱਤਾ ਗਿਆ,ਜਿੱਥੇ ਬਜ਼ੁਰਗ ਮੱਘਰ ਸਿੰਘ ਜੀ ਮੌਤ ਹੋ ਗਈ। ਦੂਜੇ ਪਾਸੇ ਮ੍ਰਿਤਕ ਦੇ ਪੁੱਤਰ ਕੁਲਵੰਤ ਸਿੰਘ ਨੂੰ ਵੀ ਬਰਨਾਲੇ ਦੇ ਸਰਕਾਰੀ ਹਸਪਤਾਲ ਤੋਂ ਲੁਧਿਆਣਾ ਦੇ ਡੀਐਮਸੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਜਿੱਥੇ ਉਹ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।ਇਸ ਮੌਕੇ ਐਸਐਚਓ ਕਮਲਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮ੍ਰਿਤਕ ਮੱਘਰ ਸਿੰਘ ਦੇ ਪੁੱਤਰ ਪ੍ਰਗਟ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਮ੍ਰਿਤਕ ਦੇ ਪੁੱਤਰ ਅਮਨਦੀਪ ਸਿੰਘ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਵੱਖੋ ਵੱਖਰੀਆਂ ਧਰਾਵਾਂ 103,109,115/1 ਬੀਐਨਐਸਐਸ ਤਹਿਤ ਮਾਮਲਾ ਦਰਜ ਕਰਕੇ ਪੁਲਿਸ ਕਾਰਵਾਈ ਕੀਤੀ ਜਾ ਰਹੀ ਹੈ। ਇਸ ਘਟਨਾ ਨੂੰ ਲੈ ਕੇ ਫਰੋਸੈਂਸਿਕ ਟੀਮ ਨੂੰ ਵੀ ਮੌਕੇ ਤੇ ਬੁਲਾਇਆ ਗਿਆ ਹੈ।
ਉਹਨਾਂ ਇਹ ਵੀ ਦੱਸਿਆ ਕਿ ਕਤਲ ਕਰਨ ਵਾਲਾ ਅਮਨਦੀਪ ਸਿੰਘ ਜੋ ਦਿਮਾਗੀ ਤੌਰ ਤੇ ਬਿਮਾਰ ਚੱਲ ਰਿਹਾ ਹੈ, ਜਿਸ ਦਾ ਦਿਮਾਗੀ ਤੌਰ ਤੇ ਧਨੌਲਾ ਵਿਖੇ ਇਲਾਜ ਵੀ ਕਰਵਾਇਆ ਜਾ ਰਿਹਾ ਹੈ ਅਤੇ ਜ਼ਿਆਦਾਤਰ ਉਸਨੂੰ ਇੱਕ ਘਰ ਅੰਦਰ ਹੀ ਰੱਖਿਆ ਜਾਂਦਾ ਸੀ। ਦੋਸ਼ੀ ਪੁੱਤ ਨੇ ਆਪਣੇ ਪਿਓ ਦੇ ਸਿਰ ਉੱਪਰ ਲੱਕੜ ਦੀ ਸੋਟੀ ਨਾਲ ਕਈ ਵਾਰ ਹਮਲਾ ਕਰਕੇ ਉਸਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਆਪਣੇ ਭਰਾ ਨੂੰ ਵੀ ਗੰਭੀਰ ਜ਼ਖਮੀ ਕਰ ਦਿੱਤਾ।
Post navigation
ਗਾਇਕ R Nait ਦੇ ਚੱਲਦੇ ਸ਼ੋਅ ‘ਚ ਹੋਇਆ ਵੱਡਾ ਹਾਦਸਾ, ਟੈਂਟ ਥੱਲੇ ਡਿੱਗਣ ਕਾਰਨ ਕਈ ਲੋਕ ਹੋਏ ਜ਼ਖਮੀ
ਰੀਲਾਂ ਨੇ ਪੱਟੀ ਜਨਤਾ,ਅ+ਰ+ਥੀ ਦੇ ਕੋਲ ਬੈਠ ਮੁੰਡਾ ਬਣਾਉਣ ਲੱਗ ਪਿਆ Reel,ਕਦੇ ਉਹ ਮ੍ਰਿਤਕਾਂ ਦੇ ਪੈਰ ਫੜ ਰਿਹਾ ਹੈ ਕਦੇ ਰਿਹਾ ਮੂੰਹ ਵੱਲ ਦੇਖ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us