ਨਸ਼ੇ ਦਾ ਕਹਿਰ, ਝੋਨੇ ‘ਚ ਮੁੰਧੇ ਮੂੰਹ ਡਿੱਗੇ ਨੌਜਵਾਨ ਦੀ ਮਿਲੀ ਲਾ+ਸ਼
ਵੀਓਪੀ ਬਿਊਰੋ – ਜਲਾਲਾਬਾਦ ਹਲਕੇ ਦੇ ਵਿੱਚ ਲਗਾਤਾਰ ਚਿੱਟੇ ਦੀ ਓਵਰਡੋਜ਼ ਕਾਰਨ ਮੌਤਾਂ ਹੋ ਰਹੀਆਂ ਨੇ ਅੱਜ ਫਿਰ ਇੱਕ ਨੌਜਵਾਨ ਪਿੰਡ ਫਲੀਆਂਵਾਲਾ ਨਜ਼ਦੀਕ ਸੇਮ ਨਾਲੀ ਦੇ ਕੋਲ ਖੇਤਾਂ ਦੇ ਵਿੱਚ ਓਵਰਡੋਜ ਕਾਰਨ ਮ੍ਰਿਤ ਪਾਇਆ ਗਿਆ।
ਮੌਕੇ ‘ਤੇ ਇੱਕ ਜਿਮੀਦਾਰ ਨੇ ਉਕਤ ਨੌਜਵਾਨ ਨੂੰ ਝੋਨੇ ਦੇ ਵਿੱਚ ਮੂਧਾ ਡਿੱਗ ਗਿਆ ਦੇਖਿਆ ਅਤੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਥਾਣਾ ਸਿਟੀ ਪੁਲਿਸ ਮੌਕੇ ‘ਤੇ ਪਹੁੰਚੀ ਐਸਐਚਓ ਅਮਰਜੀਤ ਕੌਰ ਨੇ ਦੱਸਿਆ ਕਿ ਸ਼ੁਰੂਆਤੀ ਤੌਰ ‘ਤੇ ਬਾਂਹ ਦੇ ਵਿੱਚ ਲੱਗੀ ਸਰਿੰਜ ਤੋਂ ਹੀ ਲੱਗ ਰਿਹਾ ਕਿ ਓਵਰਡੋਜ਼ ਕਾਰਨ ਇਸ ਦੀ ਮੌਤ ਹੋਈ ਹੈ।
ਦੱਸਿਆ ਜਾ ਰਿਹਾ ਕਿ ਮ੍ਰਿਤਕ ਪਿੰਡ ਘਾਂਗਾ ਦਾ ਰਹਿਣ ਵਾਲਾ ਸੀ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਪਿੰਡ ਫਲੀਆਂਵਾਲਾ ਦੇ ਵਿੱਚ 15 ਤੋਂ 20 ਘਰ ਹਨ ਜੋ ਚਿੱਟਾ ਵੇਚਦੇ ਨੇ ਪੁਲਿਸ ਦੀ ਕਾਰਜਗਾਰੀ ਤੇ ਵੀ ਲੋਕਾਂ ਨੇ ਸਵਾਲ ਚੁੱਕੇ ਨੇ ਲੋਕਾਂ ਦਾ ਕਹਿਣਾ ਹੈ ਕਿ ਚਿੱਟੇ ਦੇ ਵਪਾਰੀ ਜਦ ਪੁਲਿਸ ਦੀ ਗ੍ਰਸਤ ‘ਚੋਂ ਛੁੱਟ ਕੇ ਵਾਪਸ ਆਉਂਦੇ ਹਨ ਤਾਂ ਸ਼ਿਕਾਇਤਕਰਤਾ ਦੇ ਨਾਲ ਕੁੱਟਮਾਰ ਹੁੰਦੀ ਹੈ ਅਕਸਰ ਹੀ ਕਈ ਲੋਕ ਇਸ ਕੁੱਟਮਾਰ ਤੋਂ ਦੁਖੀ ਹੋ ਕੇ ਫਿਰ ਆਵਾਜ਼ ਨਹੀਂ ਚੱਕਦੇ।
ਦੱਸ ਦਈਏ ਕਿ ਬੀਤੇ ਦਿਨਾਂ ਦੇ ਵਿੱਚ ਵਿੱਚ ਚਿੱਟੇ ਦੇ ਨਾਲ ਜਲਾਲਾਬਾਦ ਹਲਕੇ ‘ਚ ਵੱਡੇ ਪੱਧਰ ਤੇ ਨੌਜਵਾਨ ਮੌਤ ਦੇ ਮੂੰਹ ਚ ਪਹੁੰਚ ਚੁੱਕੇ ਨੇ।






