ਦੁਕਾਨ ‘ਤੇ ਆ ਕੇ ਮੰਡੀਰ ਕੱਢਦੀ ਸੀ ਗਾਲਾਂ, ਸਾਹਮਣੇ ਰਹਿੰਦੇ ਪਰਿਵਾਰ ਨੇ ਰੋਕਿਆ ਤਾਂ ਕਰ’ਤਾ ਹਮਲਾ

ਦੁਕਾਨ ‘ਤੇ ਆ ਕੇ ਮੰਡੀਰ ਕੱਢਦੀ ਸੀ ਗਾਲਾਂ, ਸਾਹਮਣੇ ਰਹਿੰਦੇ ਪਰਿਵਾਰ ਨੇ ਰੋਕਿਆ ਤਾਂ ਕਰ’ਤਾ ਹਮਲਾ

ਵੀਓਪੀ ਬਿਊਰੋ – ਜਲਾਲਾਬਾਦ ਹਲਕੇ ਦੇ ਪਿੰਡ ਕਾਠਗੜ੍ਹ ਤੋਂ ਕੁੱਟਮਾਰ ਦਾ ਮਾਮਲਾ ਸਾਹਮਣੇ ਆਈਆਂ ਹੈ। ਜਿੱਥੇ ਨਿਹੰਗ ਸਿੰਘ ਦੇ ਭੇਸ ਵਿੱਚ ਇੱਕ ਸ਼ਖਸ ਦੇ ਵੱਲੋਂ ਜੰਮ ਕੇ ਹੰਗਾਮਾ ਕੀਤਾ ਗਿਆ ਅਤੇ ਇੱਕ ਪਰਿਵਾਰ ‘ਤੇ ਹਮਲਾ ਵੀ ਕਰ ਦਿੱਤਾ ਗਿਆ। ਇਸ ਹਮਲੇ ਦੌਰਾਨ ਬੰਤਾ ਸਿੰਘ ਨਾਮ ਦਾ ਸ਼ਖਸ ਜਖਮੀ ਹੋਇਆ, ਜੋ ਜਲਾਲਾਬਾਦ ਸਿਵਲ ਹਸਪਤਾਲ ਦੇ ਵਿੱਚ ਇਲਾਜ ਅਧੀਨ ਹੈ।

ਪਰਿਵਾਰ ਨੇ ਆਰੋਪ ਲਗਾਇਆ ਕਿ ਉਹਨਾਂ ਦੇ ਘਰ ਦੇ ਸਾਹਮਣੇ ਇੱਕ ਪਾਸਪੋਰਟ ਦੀ ਦੁਕਾਨ ਖੁੱਲੀ ਹੈ, ਜਿੱਥੇ ਨੌਜਵਾਨ ਹੰਗਾਮਾ ਕਰਦੇ ਸਨ ਗਾਲੀ ਗਲੋਚ ਹੁੰਦਾ ਸੀ ਅਤੇ ਉਹਨਾਂ ਦੇ ਵੱਲੋਂ ਇਸ ਨੂੰ ਰੋਕਿਆ ਗਿਆ ਰੋਕਣ ਤੇ ਉਸ ਦੁਕਾਨ ਦੇ ਮਾਲਕ ਨਿਹੰਗ ਸਿੰਘ ਵੱਲੋਂ ਪਹਿਲਾਂ ਗਾਲੀ ਗਲੋਚ ਕੀਤੀ ਗਈ ਬਾਅਦ ਦੇ ਵਿੱਚ ਪਰਿਵਾਰ ‘ਤੇ ਹਮਲਾ ਕਰ ਦਿੱਤਾ ਗਿਆ।

ਇਸ ਸਬੰਧ ਦੇ ਵਿੱਚ ਕੁਝ ਵੀਡੀਓ ਵੀ ਵਾਇਰਲ ਹੋ ਰਹੀਆਂ ਹਨ। ਜਿਸ ਦੇ ਵਿੱਚ ਦਿਖਾਈ ਦੇ ਰਿਹਾ ਕਿ ਨਿਹੰਗ ਸਿੰਘ ਦੇ ਬਾਣੇ ਵਿੱਚ ਇੱਕ ਸ਼ਖਸ ਹੱਥ ਦੇ ਵਿੱਚ ਤੇਜ਼ਧਾਰ ਹਥਿਆਰ ਫੜ ਧਮਕਾ ਰਿਹਾ।

ਉਧਰ ਇਸ ਮਾਮਲੇ ਦੇ ਵਿੱਚ ਥਾਣਾ ਵੈਰੋਕਾ ਦੇ ਐੱਸਐੱਚਓ ਪਰਮਜੀਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਇੱਕ ਐੱਮਐੱਲਏ ਆਰ ਥਾਣਾ ਤੋਂ ਮਸੂਲ ਹੋਈ ਹੈ ਅਤੇ ਪਰਿਵਾਰ ਦੇ ਬਿਆਨ ਕਲਮਬੰਦ ਕੀਤੇ ਜਾ ਰਹੇ ਹਨ।

error: Content is protected !!