ਪੰਜਾਬ ‘ਚ ਕਈ ਥਾਈਂ ਬੂੰਦਾਬਾਂਦੀ, ਮੋਹਾਲੀ ‘ਚ ਬੱਦਲਵਾਈ, ਯੈਲੋ ਅਲਰਟ ਜਾਰੀ

ਪੰਜਾਬ ‘ਚ ਕਈ ਥਾਈਂ ਬੂੰਦਾਬਾਂਦੀ, ਮੋਹਾਲੀ ‘ਚ ਬੱਦਲਵਾਈ, ਯੈਲੋ ਅਲਰਟ ਜਾਰੀ

ਜਲੰਧਰ (ਵੀਓਪੀ ਬਿਊਰੋ) ਪੰਜਾਬ ਵਿੱਚ ਇਸ ਵਾਰ ਮਾਨਸੂਨ ਆਪਣਾ ਅਸਰ ਦਿਖਾ ਰਿਹਾ ਹੈ। ਕੁਝ ਦਿਨ ਪਹਿਲਾਂ ਹੋਈ ਲਗਾਤਾਰ ਬਾਰਿਸ਼ ਤੋਂ ਬਾਅਦ ਕੱਲ ਸ਼ਾਮ ਤੋਂ ਫਿਰ ਮੌਸਮ ਸੁਹਾਵਣਾ ਹੋਇਆ ਹੈ।ਪੰਜਾਬ ਦੇ ਕਈ ਹਿੱਸਿਆਂ ਵਿੱਚ ਜੰਮ ਕੇ ਬਾਰਿਸ਼ ਹੋ ਰਹੀ ਹੈ, ਜਿੱਥੇ ਦੋ ਦਿਨ ਪਹਿਲਾਂ ਮੁਹਾਲੀ ਵਿੱਚ ਰਿਮ ਝਿਮ ਬਾਰਿਸ਼ ਨੇ ਮੌਸਮ ਕਾਫੀ ਬਦਲ ਦਿੱਤਾ ਸੀ।

ਉੱਥੇ ਹੀ ਸ਼ਨੀਵਾਰ ਸਵੇਰ ਤੋਂ ਵੀ ਮੁਹਾਲੀ, ਚੰਡੀਗੜ੍ਹ ਅਤੇ ਨੇੜਲੇ ਇਲਾਕਿਆਂ ਵਿੱਚ ਬੱਦਲਵਾਈ ਨੇ ਮੌਸਮ ਸੁਹਾਵਣ ਕੀਤਾ ਹੋਇਆ ਹੈ। ਸ਼ੁੱਕਰਵਾਰ ਨੂੰ ਸੂਬੇ ਵਿੱਚ ਕਈ ਥਾਵਾਂ ‘ਤੇ ਹਲਕੀ ਬਾਰਿਸ਼ ਹੋਈ। ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਦੀ ਭਵਿੱਖਬਾਣੀ ਅਨੁਸਾਰ, 12 ਜੁਲਾਈ ਤੋਂ 15 ਜੁਲਾਈ ਤੱਕ ਮੌਸਮ ਸੰਬੰਧੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਸੀ। ਹਾਲਾਂਕਿ, 12 ਜੁਲਾਈ ਨੂੰ ਕੁਝ ਸੀਮਤ ਥਾਵਾਂ ‘ਤੇ ਹਲਕੀ ਬੂੰਦਾ-ਬਾਂਦੀ ਹੋ ਸਕਦੀ ਹੈ।

16 ਜੁਲਾਈ ਦੇ ਲਈ ਪੰਜਾਬ ਵਿੱਚ ਯੈਲੋ ਅਲਰਟ ਜਾਰੀ ਹੈ। ਅਗਲੇ ਇੱਕ ਹਫ਼ਤੇ ਤੱਕ ਮੌਸਮ ਸਾਫ਼ ਰਹਿਣ ਦੀ ਉਮੀਦ ਹੈ। ਦਿਨ ਦਾ ਤਾਪਮਾਨ ਵਧੇਗਾ ਅਤੇ ਜ਼ਿਆਦਾਤਰ ਥਾਵਾਂ ‘ਤੇ ਗਰਮੀ ਵਧੇਗੀ।

error: Content is protected !!