ਗਰੀਬੀ ਨਹੀਂ ਸ਼ਰਾਪ, ਸ਼ਾਰਟ ਸਰਕਟ ਨੇ ਘਰ ਸਾੜਿਆ

ਗਰੀਬੀ ਨਹੀਂ ਸ਼ਰਾਪ, ਸ਼ਾਰਟ ਸਰਕਟ ਨੇ ਘਰ ਸਾੜਿਆ

ਪਟਿਆਲਾ (ਵੀਓਪੀ ਬਿਊਰੋ) ਗਰੀਬੀ ਇੱਕ ਸ਼ਰਾਪ ਦੇ ਸਮਾਨ ਹੈ। ਪੀੜੀਆ ਲੱਗ ਜਾਂਦੀਆਂ ਨੇ ਇਸ ਸ਼ਰਾਪ ਤੋਂ ਮੁਕਤ ਹੋਣ ਲਈ। ਜੇਕਰ ਕੋਈ ਲੋੜਵੰਦ ਆਪਣੇ ਪੱਧਰ ‘ਤੇ ਥੋੜਾ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਹੀ ਹੈ ਤਾਂ ਕੋਈ ਅਜਿਹੀ ਅਣਹੋਣੀ ਵਾਪਰਦੀ ਹੈ, ਜਿਸ ਨਾਲ ਸਾਰੇ ਸੁਪਨੇ ਸੁਆਹ ਹੋ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਪਟਿਆਲਾ ਤੋਂ, ਜਿੱਥੇ ਲੋੜਵੰਦ ਪਰਿਵਾਰ ‘ਤੇ ਮੁਸੀਬਤਾਂ ਦਾ ਪਹਾੜ ਡਿੱਗ ਪਿਆ।

ਪਟਿਆਲਾ ਜ਼ਿਲ੍ਹੇ ਦੇ ਬਾਰਨ ਪਿੰਡ ਦੇ ਵਿੱਚ ਬੀਤੀ ਰਾਤ ਇੱਕ ਗਰੀਬ ਘਰ ਦੇ ਪਰਿਵਾਰ ਤੇ ਦੁੱਖ ਦਾ ਪਹਾੜ ਟੁੱਟ ਪਿਆ। ਜਦੋਂ ਮਕਾਨ ਦੇ ਉੱਪਰਲੇ ਕਮਰੇ ਨੂੰ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗ ਗਈ ਅਤੇ ਅੱਗ ਲੱਗਣ ਦੇ ਕਾਰਨ ਪੂਰਾ ਕਮਰਾ ਤਬਾਹ ਹੋ ਗਿਆ, ਜਿਸ ਦੇ ਵਿੱਚ ਸਲਾਈ ਮਸ਼ੀਨ ਪਈ ਸੀ, ਜਿਸ ਸਿਲਾਈ ਮਸ਼ੀਨ ਤੋਂ ਅੰਜੂ ਸ਼ਰਮਾ ਦਾ ਘਰ ਦਾ ਗੁਜ਼ਾਰਾ ਚਲਦਾ ਸੀ, ਬੈਡ ਪਿਆ ਸੀ ਅਲਮਾਰੀ ਅਤੇ ਹੋਰ ਗਰਮੀਆਂ ਸਰਦੀਆਂ ਦੇ ਕੱਪੜੇ ਸਾਰੇ ਇੱਕੋ ਕਮਰੇ ਵਿੱਚ ਪਏ ਸਨ ਜੋ ਕਿ ਸਾਡੇ ਕੇਸਵਾ ਹੋ ਗਏ।

ਦੱਸ ਦੀਏ ਕਿ ਅੰਜੂ ਸ਼ਰਮਾ ਦਾ 12 ਸਾਲ ਦਾ ਬੇਟਾ ਵੀ ਹੈ ਜੋ ਕਿ ਅਪਾਹਿਜ ਹੈ ਅਤੇ ਕੁਝ ਸਾਲਾਂ ਪਹਿਲਾਂ ਉਹਨਾਂ ਦੇ ਪਤੀ ਦੀ ਵੀ ਮੌਤ ਹੋ ਗਈ ਹੈ ਤਾਂ ਸਾਰਾ ਘਰ ਦੀ ਜਿੰਮੇਵਾਰੀ ਅੰਜੂ ਸ਼ਰਮਾ ਦੇ ਸਿਰ ਤੇ ਸੀ ਜੋ ਕਿ ਸਿਲਾਈ ਕਰਨ ਦੇ ਨਾਲ ਘਰ ਦਾ ਗੁਜਰ ਬਸਰ ਚਲਦਾ ਸੀ, ਕਮਰੇ ਦੇ ਵਿੱਚ ਪਿਆ ਸਾਰਾ ਸਮਾਨ ਸੜ ਕੇ ਤਬਾਹ ਹੋ ਗਿਆ ਜਿਸ ਦੇ ਵਿੱਚ ਉਹਨਾਂ ਗਾਕਾਂ ਦੇ ਸੂਟ ਵੀ ਪਏ ਸਨ ਜੋ ਸਿਲਾਈ ਕਰਨ ਵਾਸਤੇ ਅੰਜੂ ਸ਼ਰਮਾ ਨੂੰ ਦਿੰਦੇ ਸਨ, ਅੰਜੂ ਸ਼ਰਮਾ ਦਾ ਰੋ ਰੋ ਬੁਰਾ ਹਾਲ ਹੈ ਉਹਨੇ ਕਿਹਾ ਕਿ ਮੈਂ ਕਿਸੇ ਦਾ ਮਾੜਾ ਨਹੀਂ ਕੀਤਾ ਮੇਰੇ ਨਾਲ ਹਰ ਵਾਰ ਇਦਾਂ ਮਾੜੀ ਕਿਉਂ ਹੁੰਦੀ ਹ ਹੁਣ ਮੈਂ ਟੁੱਟ ਚੁੱਕੀ ਹਾਂ।

error: Content is protected !!