ਨਹਿਰ ‘ਚੋਂ ਮਿਲੀਆਂ 4 ਨੌਜਵਾਨਾਂ ਦੀਆਂ ਲਾ+ਸ਼ਾਂ, ਇਲਾਕੇ ‘ਚ ਫੈਲੀ ਦਹਿਸ਼ਤ

ਨਹਿਰ ‘ਚੋਂ ਮਿਲੀਆਂ 4 ਨੌਜਵਾਨਾਂ ਦੀਆਂ ਲਾ+ਸ਼ਾਂ, ਇਲਾਕੇ ‘ਚ ਫੈਲੀ ਦਹਿਸ਼ਤ

ਵੀਓਪੀ ਬਿਊਰੋ – ਸਿਰਸਾ ਦੇ ਡੱਬਵਾਲੀ ਤੋਂ ਲਾਪਤਾ ਚਾਰ ਨੌਜਵਾਨਾਂ ਦਾ ਮਾਮਲਾ ਹੱਲ ਹੋ ਗਿਆ ਹੈ। ਚਾਰੋਂ ਨੌਜਵਾਨਾਂ ਦੀ ਬੋਲੈਰੋ ਕਾਰ ਕਲਾਤੀਤਰ ਅਤੇ ਕਾਲੂਆਣਾ ਪੁਲ ਦੇ ਵਿਚਕਾਰ ਰਾਜਸਥਾਨ ਵੱਲ ਜਾ ਰਹੀ ਰਾਜ ਨਹਿਰ ਵਿੱਚੋਂ ਮਿਲੀ। ਚਾਰਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਅਤੇ ਚਾਰਾਂ ਦੀ ਪਛਾਣ ਕਰ ਲਈ ਗਈ ਹੈ।

ਪੁਲਿਸ ਨੇ ਚਾਰਾਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।

ਪੁਲਿਸ ਨੇ ਸ਼ੁੱਕਰਵਾਰ ਸਵੇਰੇ 9 ਵਜੇ ਗੋਤਾਖੋਰਾਂ ਅਤੇ ਪਿੰਡ ਵਾਸੀਆਂ ਨਾਲ ਮਿਲ ਕੇ ਕਾਰਵਾਈ ਸ਼ੁਰੂ ਕੀਤੀ। ਨੌਜਵਾਨਾਂ ਦੀ ਬਲੈਰੋ ਗੱਡੀ ਨੂੰ ਲਗਭਗ 10.15 ਵਜੇ ਲੱਭ ਲਿਆ ਗਿਆ ਅਤੇ ਉਸ ਤੋਂ ਬਾਅਦ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਤੇ ਨੌਜਵਾਨਾਂ ਦੀਆਂ ਲਾਸ਼ਾ ਨਹਿਰ ‘ਚੋਂ ਬਰਾਮਦ ਹੋਈਆਂ।

ਤੁਹਾਨੂੰ ਦੱਸ ਦੇਈਏ ਕਿ 13 ਜੁਲਾਈ ਦੀ ਰਾਤ ਨੂੰ ਕਾਲੂਆਣਾ ਪਿੰਡ ਦੇ ਚਾਰ ਨੌਜਵਾਨ – ਰਵਿੰਦਰ ਉਰਫ ਚੌਥ ਰਾਮ, ਬਲਬੀਰ, ਰਾਏ ਸਿੰਘ ਅਤੇ ਵਿਨੋਦ ਉਰਫ ਬਿੰਦਰ ਰਾਜਸਥਾਨ ਦੇ ਗਣੇਸ਼ਗੜ੍ਹ ਜਾਣ ਲਈ ਇੱਕ ਕਾਰ ਵਿੱਚ ਰਵਾਨਾ ਹੋਏ ਸਨ। ਅਗਲੀ ਸਵੇਰ ਜਦੋਂ ਉਨ੍ਹਾਂ ਦੇ ਫ਼ੋਨ ਬੰਦ ਮਿਲੇ, ਤਾਂ ਪਰਿਵਾਰਕ ਮੈਂਬਰਾਂ ਨੇ ਆਲੇ-ਦੁਆਲੇ ਦੇ ਇਲਾਕੇ ਦੇ ਸੀਸੀਟੀਵੀ ਫੁਟੇਜ ਦੀ ਖੋਜ ਕੀਤੀ, ਜਿਸ ਵਿੱਚ ਨੌਜਵਾਨਾਂ ਦੀ ਆਖਰੀ ਸਥਿਤੀ ਰਾਜਸਥਾਨ ਨਹਿਰ ਦੇ ਨੇੜੇ ਮਿਲੀ।

ਇਸ ਤੋਂ ਬਾਅਦ, ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ ਤੇ ਅੱਜ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ

error: Content is protected !!