ASI ਤੇ 2 ਹੌਲਦਾਰਾਂ ਨੇ ਮਿਲ ਕੇ ਭੁੱਕੀ ਦੇ ਕੇਸ ‘ਚ ਫਸੇ ਸ਼ਖਸ ਕੋਲੋਂ ਮੰਗੀ ਰਿਸ਼ਵਤ, ਆਏ ਅੜਿੱਕੇ

ASI ਤੇ 2 ਹੌਲਦਾਰਾਂ ਨੇ ਮਿਲ ਕੇ ਭੁੱਕੀ ਦੇ ਕੇਸ ‘ਚ ਫਸੇ ਸ਼ਖਸ ਕੋਲੋਂ ਮੰਗੀ ਰਿਸ਼ਵਤ, ਆਏ ਅੜਿੱਕੇ

ਬਠਿੰਡਾ (ਵੀਓਪੀ ਬਿਊਰੋ) ਪੁਲਿਸ ਵਿਭਾਗ ਨੂੰ ਬਦਨਾਮ ਕਰਨ ਲਈ ਕਈ ਅਜਿਹੀਆਂ ਕਾਲੀਆਂ ਭੇਡਾਂ ਲੁਕ-ਛੁਪ ਕੇ ਬੈਠੀਆਂ ਹੋਈਆਂ ਹਨ, ਜੋ ਸਮੇਂ-ਸਮੇਂ ‘ਤੇ ਖਾਕੀ ਨੂੰ ਦਾਗਦਾਰ ਕਰਦੇ ਹੋਏ ਲੋਕਾਂ ਦਾ ਵਿਸ਼ਵਾਸ਼ ਖਤਮ ਕਰਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹਾ ਬਠਿੰਡਾ ਦੇ ਕਸਬਾ ਤਲਵੰਡੀ ਸਾਬੋਂ ਤੋਂ, ਜਿੱਥੇ ਰਿਸ਼ਵਤ ਲੈਂਦਾ ਇੱਕ ASI ਤੇ 2 ਹੋਲਦਾਰਾਂ ਨੂੰ ਰੰਗੇ ਹੱਥੀ ਕਾਬੂ ਕੀਤਾ ਹੈ।

ਵਿਜੀਲੈਂਸ ਬਿਊਰੋ ਬਠਿੰਡਾ ਨੇ ਕਾਰਵਾਈ ਕਰਦੇ ਹੋਏ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ASI ਅਤੇ ਦੋ ਹੋਲਦਾਰਾਂ ਨੂੰ ਰੰਗੇ ਹੱਥੀ ਕਾਬੂ ਕੀਤਾ ਹੈ। ਇਲਜ਼ਾਮ ਨੇ ਕਿ ਮੁਦੱਈ ਦਾ ਪਿਤਾ ਭੁੱਕੀ ਅਤੇ ਨਜਾਇਜ਼ ਸ਼ਰਾਬ ਦੇ ਪਰਚੇ ਵਿੱਚ ਸ਼ਾਮਲ ਸੀ, ਇਸ ਕੇਸ ਨੂੰ ਰਫਾ-ਦਫਾ ਕਰਨ ਲਈ ਹੀ ਸੌਦਾ ਹੋ ਰਿਹਾ ਸੀ।

ਜ਼ਿਲ੍ਹਾ ਬਠਿੰਡਾ ਦੇ ਥਾਣਾ ਤਲਵੰਡੀ ਸਾਬੋ ਵਿੱਚ ਪਿਛਲੇ ਦਿਨੇ ਇੱਕ ਨਜਾਇਜ਼ ਸ਼ਰਾਬ ਅਤੇ ਭੁੱਕੀ ਦੇ ਮਾਮਲੇ ਵਿੱਚ ਇੱਕ ਆਦਮੀ ਉੱਪਰ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਨੂੰ ਪੁਲਿਸ ਨੇ ਰਿਮਾਂਡ ਤੋਂ ਬਾਅਦ ਜੇਲ ਭੇਜ ਦਿੱਤਾ ਸੀ ਪਤਾ ਲੱਗਿਆ ਕਿ ਉਸ ਨੂੰ ਫਾਇਦਾ ਦੇਣ ਲਈ 45 ਹਾਜ਼ਰ ਦੀ ਰਿਸ਼ਵਤ ਦੀ ਮੰਗ ਕੀਤੀ ਗਈ 40 ਹਜਾਰ ਰੁਪਏ ਵਿੱਚ ਗੱਲ ਹੋਈ।

Asi ਜਸਕੌਰ ਸਿੰਘ ਦੇ ਕੁਆਟਰ ਵਿੱਚੋਂ 5 ਲੀਟਰ ਨਾਜਾਇਜ਼ ਸਰਾਬ ਵੀ ਬਰਾਮਦ ਕੀਤੀ ਗਈ ਹੈ। ਵਿਜੀਲੈਂਸ ਬਿਊਰੋ ਨੇ ਦੋ ਹੌਲਦਾਰ ਅਤੇ ਇੱਕ ਏਐਸਆਈ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

error: Content is protected !!